ਆਈ ਤਾਜਾ ਵੱਡੀ ਖਬਰ
ਕੁਦਰਤ ਮਨੁੱਖ ਦੇ ਲਈ ਇੱਕ ਅਜਿਹਾ ਅਨਮੋਲ ਭੰਡਾਰ ਹੈ ਜਿਸ ਦੀ ਵਰਤੋਂ ਕਰਦੇ ਹੋਏ ਅਸੀਂ ਆਪਣੇ ਆਪ ਨੂੰ ਸਫਲਤਾ ਦੀਆਂ ਸਿਖਰਾਂ ਵੱਲ ਲਿਜਾ ਸਕਦੇ ਹਾਂ। ਕੁਦਰਤ ਦੇ ਅਜੇ ਵੀ ਕਈ ਅਜਿਹੇ ਰਹੱਸ ਅਣਸੁਲਝੇ ਹਨ ਜਿਨ੍ਹਾਂ ਦਾ ਪਤਾ ਲਗਾਉਣ ਦੇ ਲਈ ਇਨਸਾਨ ਨੂੰ ਅਜੇ ਕਈ ਹੋਰ ਦਹਾਕੇ ਲੱਗ ਸਕਦੇ ਹਨ। ਪਰ ਮੌਜੂਦਾ ਸਮੇਂ ਕੁਦਰਤ ਵੱਲੋਂ ਇਨਸਾਨਾਂ ਨੂੰ ਅਜਿਹੇ ਅਨਮੋਲ ਤੋਹਫ਼ੇ ਦਿੱਤੇ ਗਏ ਹਨ ਜਿਸ ਦੇ ਜ਼ਰੀਏ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਕਈ ਕੰਮ-ਕਾਜ ਕਰ ਸਕਦੇ ਹਾਂ। ਜਿਸ ਦੇ ਨਾਲ ਅਸੀਂ ਆਪਣੀਆਂ ਜ਼ਰੂਰਤਾਂ ਤੇ ਪੂਰੀਆਂ ਕਰ ਹੀ ਸਕਾਂਗੇ ਨਾਲ ਹੀ ਇਸ ਜ਼ਰੀਏ ਵਾਤਾਵਰਨ ਦੀ ਸਾਂਭ-ਸੰਭਾਲ ਵੀ ਕੀਤੀ ਜਾ ਸਕਦੀ ਹੈ।
ਪੰਜਾਬ ਅੰਦਰ ਕੁਦਰਤੀ ਸੋਮਿਆਂ ਦੀ ਵਰਤੋਂ ਬਹੁਤ ਸਾਰੇ ਸੱਜਣ ਪੁਰਸ਼ਾਂ ਵੱਲੋਂ ਕੀਤੀ ਜਾਂਦੀ ਹੈ ਤਾਂ ਜੋ ਬੇਲੋੜੀ ਵੇਸਟੇਜ ਤੋਂ ਬਚਿਆ ਜਾ ਸਕੇ ਅਤੇ ਸਾਡਾ ਲੱਖਾਂ ਰੁਪਈਆ ਬਚ ਸਕੇ। ਅਜਿਹੇ ਹੀ ਹੁਣ ਇੱਕ ਨਵੇਕਲੀ ਪਹਿਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀਆਂ ਇਮਾਰਤਾਂ ਉੱਪਰ ਕੀਤੀ ਜਾ ਰਹੀ ਹੈ। ਇਸ ਪਹਿਲ ਦੇ ਸਦਕਾ ਹੁਣ ਦਰਬਾਰ ਸਾਹਿਬ ਕੁਦਰਤੀ ਰੌਸ਼ਨੀ ਦੇ ਨਾਲ ਜਗਮਗਾ ਉਠੇਗਾ। ਦਰਅਸਲ ਵਿਦੇਸ਼ਾਂ ਦੇ ਵਿੱਚ ਵੱਸਦੇ ਯੂਨਾਈਟਿਡ ਸਿੱਖ ਮਿਸ਼ਨ ਅਤੇ ਸਿੱਖ ਲੈਨਜ਼ ਫਾਊਂਡੇਸ਼ਨ ਦੇ ਕਰ-ਕਮਲਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਲਰ ਸਿਸਟਮ ਲਗਾਇਆ ਜਾ ਰਿਹਾ ਹੈ।
ਇਸ ਕਾਰਜ ਦੀ ਸੇਵਾ ਲਈ ਪੇਸ਼ਕਸ਼ ਰਛਪਾਲ ਸਿੰਘ ਢੀਂਡਸਾ ਵੱਲੋਂ ਕੀਤੀ ਗਈ ਹੈ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਵਫ਼ਦ ਨਾਲ ਕੀਤੀ ਗਈ ਇੱਕ ਮੀਟਿੰਗ ਤੋਂ ਬਾਅਦ ਪ੍ਰਵਾਨ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਇਹ ਸੋਲਰ ਸਿਸਟਮ ਇੱਕ ਮੈਗਾਵਾਟ ਦਾ ਹੋਵੇਗਾ ਜਿਸ ਨੂੰ ਤਿਆਰ ਕਰਨ ਦੇ ਵਿਚ ਤਕਰੀਬਨ 8 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਨੂੰ ਤਕਰੀਬਨ ਚਾਰ ਮਹੀਨਿਆਂ ਵਿਚ ਮੁਕੰਮਲ ਕਰਨ ਦਾ ਯਤਨ ਕੀਤਾ ਜਾਵੇਗਾ। ਇਸ ਦੇ ਚਾਲੂ ਹੋਣ ਤੋਂ ਬਾਅਦ ਇਕ ਸਾਲ ਦੀ ਬਿਜਲੀ ਦਾ ਤਕਰੀਬਨ ਇਕ ਕਰੋੜ ਰੁਪਇਆ ਬਚਾਇਆ ਜਾ ਸਕੇਗਾ।
ਬਾਅਦ ਵਿਚ ਹੌਲੀ ਹੌਲੀ ਇਸ ਪ੍ਰੋਜੈਕਟ ਨੂੰ ਬਾਹਰਲੇ ਗੁਰਦੁਆਰਾ ਸਾਹਿਬਾਨ ਵਿਚ ਵੀ ਸਥਾਪਿਤ ਕੀਤਾ ਜਾਵੇਗਾ। ਗੁਰੂ ਘਰ ਵਿੱਚ ਕੀਤੀ ਜਾ ਰਹੀ ਇਸ ਸੇਵਾ ਦੇ ਲਈ ਯੂਨਾਈਟਿਡ ਸਿੱਖ ਮਿਸ਼ਨ ਅਤੇ ਸਿੱਖ ਲੈਨਜ਼ ਫਾਊਂਡੇਸ਼ਨ ਦਾ ਧੰਨਵਾਦ ਕੀਤਾ ਗਿਆ ਅਤੇ ਰਛਪਾਲ ਸਿੰਘ ਅਤੇ ਵਫਦ ਦੇ ਕਈ ਹੋਰ ਮੈਂਬਰਾਂ ਦਾ ਲੋਈ, ਸਿਰੋਪਾਓ ਅਤੇ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨਾਲ ਸਨਮਾਨਿਤ ਕੀਤਾ ਗਿਆ।
Previous Postਆਖਰ ਅੱਕਿਆ ਹੋਇਆ ਟਰੰਪ ਹੁਣ ਕਰਨ ਲੱਗਾ ਇਹ ਕੰਮ – ਸਾਰੇ ਪਾਸੇ ਹੋ ਗਈ ਚਰਚਾ
Next Postਪੰਜਾਬ : ਰਾਤ ਦੇ ਹਨੇਰੇ ਚ ਚੋਰ ਕਰ ਰਿਹਾ ਸੀ ਇਹ ਕਾਂਡ ਲੋਕਾਂ ਨੇ ਇਸ ਤਰਾਂ ਕੀਤਾ ਕਾਬੂ