ਸੰਯੁਕਤ ਸਮਾਜ ਮੋਰਚਾ ਲਈ ਆ ਗਈ ਇਹ ਵੱਡੀ ਚੰਗੀ ਖਬਰ – ਚੋਣ ਕਮਿਸ਼ਨ ਵਲੋਂ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ 

ਜਿੱਥੇ ਹੁਣ 2022 ਵਿਚ ਪੰਜ ਸੂਬਿਆਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਉਥੇ ਹੀ ਚੋਣ ਕਮਿਸ਼ਨ ਵੱਲੋਂ ਬਹੁਤ ਸਾਰੀਆਂ ਸਖ਼ਤ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ। 8 ਜਨਵਰੀ ਨੂੰ ਚੋਣ ਕਮਿਸ਼ਨ ਵੱਲੋਂ ਜਿੱਥੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਉਥੇ ਹੀ ਚੋਣ ਜ਼ਾਬਤਾ ਵੀ ਲਾਗੂ ਕਰ ਦਿੱਤਾ ਗਿਆ ਸੀ ਤੇ ਕੱਲ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਤਹਿ ਕੀਤਾ ਗਿਆ ਸੀ। ਸਿਆਸੀ ਪਾਰਟੀਆਂ ਨਾਲ ਜੁੜੀਆਂ ਹੋਈਆਂ ਖ਼ਬਰਾਂ ਜਿੱਥੇ ਬਹੁਤ ਸਾਰੀਆਂ ਸਾਹਮਣੇ ਆ ਰਹੀਆਂ ਹਨ ਉਥੇ ਹੀ ਕਿਸਾਨੀ ਸੰਘਰਸ਼ ਤੋਂ ਬਾਅਦ ਕਿਸਾਨਾਂ ਦੀਆਂ ਜਥੇਬੰਦੀ ਆਪਣੀ ਵੱਖਰੀ ਪਾਰਟੀ ਬਣਾ ਕੇ 2022 ਦੀਆਂ ਚੋਣਾਂ ਲੜਨ ਦਾ ਮਨ ਬਣਾਇਆ ਸੀ ਅਤੇ ਆਪਣੀ ਵੱਖਰੀ ਪਾਰਟੀ ਹੋਂਦ ਵਿੱਚ ਲਿਆਂਦੀ ਸੀ। ਬੀਤੇ ਕੱਲ ਜਿਥੇ ਖ਼ਬਰ ਸਾਹਮਣੇ ਆ ਰਹੀ ਸੀ ਕਿ ਸੰਯੁਕਤ ਸਮਾਜ ਮੋਰਚਾ ਦੀ ਪਾਰਟੀ ਨੂੰ ਮਾਨਤਾ ਨਹੀਂ ਮਿਲੀ ਹੈ ਅਤੇ ਨਾ ਹੀ ਚੋਣ ਨਿਸ਼ਾਨ ਦਿੱਤਾ ਗਿਆ ਹੈ।

ਸੰਜੁਕਤ ਸਮਾਜ ਮੋਰਚਾ ਲਈ ਇਹ ਬੜੀ ਚੰਗੀ ਖਬਰ ਸਾਹਮਣੇ ਆਈ ਹੈ ਜਿੱਥੇ ਚੋਣ ਕਮਿਸ਼ਨ ਵੱਲੋਂ ਇਹ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਮੰਗਲਵਾਰ ਨੂੰ ਆਖਰੀ ਦਿਨ ਚੋਣ ਕਮਿਸ਼ਨ ਵੱਲੋਂ ਕਿਸਾਨਾਂ ਵੱਲੋਂ ਬਣਾਈ ਗਈ ਸੰਯੁਕਤ ਸਮਾਜ ਮੋਰਚਾ ਨਾ ਦੀ ਪਾਰਟੀ ਨੂੰ ਮਨਜ਼ੂਰੀ ਦੇ ਕੇ ਉਨ੍ਹਾਂ ਨੂੰ ਬਹੁਤ ਵੱਡੀ ਖ਼ੁਸ਼ੀ ਦੇ ਦਿੱਤੀ ਹੈ। ਜਿਸ ਬਾਰੇ ਬਲਬੀਰ ਸਿੰਘ ਰਾਜੇਵਾਲ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਜਿੱਥੇ ਇਸ ਪਾਰਟੀ ਦਾ ਗਠਨ ਕੀਤਾ ਗਿਆ ਸੀ। ਉੱਥੇ ਹੀ ਮੋਰਚੇ ਨੂੰ ਮਾਨਤਾ ਮਿਲਣ ਬਾਰੇ ਵੀ ਖ਼ਦਸ਼ਾ ਬਣਿਆ ਹੋਇਆ ਸੀ।

ਪਰ ਆਖਰੀ ਸਮੇਂ ਤੇ ਚੋਣ ਕਮਿਸ਼ਨ ਵੱਲੋਂ ਕਿਸਾਨਾਂ ਦੁਆਰਾ ਬਣਾਈ ਗਈ ਇਸ ਪਾਰਟੀ ਨੂੰ ਮਾਨਤਾ ਦਿੱਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਇਹ ਐਲਾਨ ਮੰਗਲਵਾਰ ਦੇਰ ਰਾਤ ਕੀਤਾ ਗਿਆ ਹੈ ਅਤੇ ਇਸ ਨੂੰ ਮਨਜ਼ੂਰੀ ਦਿੱਤੀ। ਉੱਥੇ ਹੀ ਸੰਯੁਕਤ ਸਮਾਜ ਮੋਰਚਾ ਵਲੋ ਮੰਗਿਆ ਜਾ ਰਿਹਾ ਚੋਣ ਨਿਸ਼ਾਨ ਅਜੇ ਤੱਕ ਚੋਣ ਕਮਿਸ਼ਨ ਵੱਲੋਂ ਜਾਰੀ ਨਹੀਂ ਕੀਤਾ ਗਿਆ।

ਸੰਯੁਕਤ ਸਮਾਜ ਮੋਰਚਾ ਪਾਰਟੀ ਵੱਲੋਂ ਜਿੱਥੇ ਚੋਣ ਕਮਿਸ਼ਨ ਨੂੰ 25 ਦਸੰਬਰ ਨੂੰ ਅਰਜ਼ੀ ਦਿੱਤੀ ਗਈ ਸੀ ਅਤੇ ਇਸ ਅਰਜ਼ੀ ਉਤੇ ਇਤਰਾਜ਼ ਉਠਾਏ ਜਾਣ ਤੋਂ ਬਾਅਦ ਇਸ ਦਾ ਜਵਾਬ ਕਮਿਸ਼ਨ ਨੂੰ ਪਾਰਟੀ ਵੱਲੋਂ ਸੱਤ ਜਨਵਰੀ ਨੂੰ ਦਿੱਤਾ ਗਿਆ। ਹੁਣ ਚੋਣ ਕਮਿਸ਼ਨ ਵੱਲੋਂ ਜਿੱਥੇ ਉਕਤ ਕਿਸਾਨ ਮੋਰਚਾ ਪਾਰਟੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਥੇ ਹੀ ਇਸ ਦੀ ਜਾਣਕਾਰੀ ਵੀਰ ਉਪਰ ਮੋਹਾਲੀ ਤੋਂ ਉਮੀਦਵਾਰ ਅਤੇ ਸੰਯੁਕਤ ਸਮਾਜ ਮੋਰਚਾ ਦੇ ਬੁਲਾਰੇ ਰਵਨੀਤ ਸਿੰਘ ਬਰਾੜ ਵੱਲੋਂ ਦਿੱਤੀ ਗਈ ਹੈ।