ਸੰਤ ਬਲਬੀਰ ਸੀਚੇਵਾਲ ਅਤੇ ਇਸ ਮਸ਼ਹੂਰ ਸਖਸ਼ੀਅਤ ਨੂੰ ਰਾਜ ਸਭਾ ਭੇਜੇਗੀ ‘ਆਪ’, ਲੱਗੀ ਨਾਵਾਂ ਤੇ ਮੋਹਰ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਪੰਜਾਬ ਦੀ ਭਲਾਈ ਲਈ ਕਾਰਜ ਕੀਤੇ ਜਾ ਸਕਣ , ਜਿਸ ਦੇ ਚਲਦੇ ਮਾਨ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੇ ਵੱਡੇ ਵੱਡੇ ਅੈਲਾਨ ਤੇ ਦਾਅਵੇ ਕੀਤੇ ਜਾ ਰਹੇ ਹਨ । ਉੱਥੇ ਹੀ ਪੰਜਾਬ ਦੀ ਮਾਨ ਸਰਕਾਰ ਦੇ ਵੱਲੋਂ ਜੋ 5 ਰਾਜ ਸਭਾ ਮੈਂਬਰਾਂ ਦਾ ਚੁਨਾਵ ਕੀਤਾ ਗਿਆ ਸੀ, ਉਸ ਦੇ ਚਲਦੇ ਬਹੁਤ ਸਾਰੇ ਲੋਕ ਸਰਕਾਰ ਦੇ ਕੋਲੋਂ ਖਫਾ ਵੀ ਹਨ । ਪਰ ਹੁਣ ਜੋ ਨਵੇਂ ਰਾਜ ਸਭਾ ਮੈਂਬਰ ਚੁਣੇ ਜਾਣੇ ਹਨ ਉਸ ਨੂੰ ਲੈ ਕੇ ਹੁਣ ਕਾਫੀ ਚਰਚਾਵਾਂ ਛਿੜੀਆਂ ਹੋਈਆਂ ਹਨ ਕਿ ਆਪ ਸਰਕਾਰ ਕਿਸੇ ਚੰਗੇ ਨਾਵਾਂ ਦੀ ਇਸ ਵਾਰ ਚੋਣ ਕਰੇ । ਇਸੇ ਵਿਚਕਾਰ ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਭੇਜਣ ਲਈ ਦੋ ਨਾਂ ਫਾਈਨਲ ਕਰ ਲਏ ਹਨ । ਦਰਅਸਲ ਪਦਮ ਸ਼੍ਰੀ ਸੰਤ ਸੀਚੇਵਾਲ ਤੇ ਪਦਮਸ਼੍ਰੀ ਵਿਕਰਮ ਜੀਤ ਸਿੰਘ ਸਾਹਨੀ ਦੇ ਨਾਵਾਂ ਤੇ ਪਾਰਟੀ ਦੇ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ ।

ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਵੱਲੋਂ ਹਮੇਸ਼ਾ ਹੀ ਆਪਣੇ ਵਾਤਾਵਰਨ ਦੀ ਸਾਫ ਸਫਾਈ ਦੇ ਲਈ ਕਾਰਜ ਕੀਤੇ ਜਾਂਦੇ ਹਨ । ਉਨ੍ਹਾਂ ਵੱਲੋਂ ਨਦੀਆਂ ਵਿਚ ਵੱਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਹਮੇਸ਼ਾ ਯਤਨ ਕੀਤੇ ਜਾਂਦੇ ਹਨ , ਇਸੇ ਵਿਚਕਾਰ ਵਾਤਾਵਰਨ ਪ੍ਰੇਮੀ ਵਲੋਂ ਹੁਣ ਸਿਆਸਤ ਵਿਚ ਪੈਰ ਧਰਿਆ ਜਾਣਾ ਹੈ ਜਿਸ ਨੂੰ ਲੈ ਕੇ ਕਾਫੀ ਚਰਚਾਵਾਂ ਛਿੜੀਆਂ ਹੋਈਆਂ ਹਨ ।

ਜ਼ਿਕਰਯੋਗ ਹੈ ਕਿ ਜਲੰਧਰ ਦੇ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ ਸੰਤ ਸੀਚੇਵਾਲ ਵੱਲੋਂ ਪਿਛਲੇ ਕਈ ਸਾਲਾਂ ਤੋਂ ਨਦੀਆਂ ਵਿੱਚ ਵਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਮੁਹਿੰਮਾ ਚਲਾਈਆਂ ਜਾ ਰਹੀਆਂ ਹਨ । ਜਿਸ ਦੇ ਚੱਲਦੇ ਉਨ੍ਹਾਂ ਨੂੰ ਕਈ ਐਵਾਰਡਾ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ ਤੇ ਇਸੇ ਵਾਤਾਵਰਨ ਦੇ ਪ੍ਰੇਮ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਪਦਮਸ੍ਰੀ ਐਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ । ਦੱਸਣਾ ਬਣਦਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਪਿਛਲੀ ਵਾਰ ਪੰਜ ਰਾਜ ਸਭਾ ਮੈਂਬਰਾਂ ਦਾ ਚੋਣ ਕੀਤੀ ਗਈ ਤਾਂ ਉਸ ਦੇ ਚੱਲਦੇ ਲਗਾਤਾਰ ਆਪ ਪਾਰਟੀ ਦਾ ਵਿਰੋਧ ਕੀਤਾ ਗਿਆ ।

ਜਿਸ ਦੇ ਚਲਦੇ ਹੁਣ ਹਰ ਕਿਸੇ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕੀ ਇਸ ਵਾਰ ਜੋ ਰਾਜ ਸਭਾ ਲਈ ਮੈਂਬਰ ਚੁਣੇ ਜਾਣ ਉਹ ਚੰਗੇ ਤੇ ਯੋਗ ਹੋਣੇ ਚਾਹੀਦੇ ਹਨ ਇਸੇ ਦੇ ਚਲਦੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਦੋ ਨਾਮ ਫਾਈਨਲ ਕਰ ਲਏ ਹਨ। ਇਹ ਨਾਮ ਹਨ ਪਦਮਸ੍ਰੀ ਸੰਤ ਸੀਚੇਵਾਲ ਤੇ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ । ਮਾਨ ਸਰਕਾਰ ਵੱਲੋਂ ਇਨ੍ਹਾਂ ਦੋ ਨਾਵਾਂ ਤੇ ਹੁਣ ਪੱਕੀ ਮੋਹਰ ਲਗਾ ਦਿੱਤੀ ਗਈ ਹੈ ।