ਸੰਗੀਤ ਜਗਤ ਨੂੰ ਲਗਿਆ ਵੱਡਾ ਝਟਕਾ , ਮਸ਼ਹੂਰ ਗਾਇਕਾ ਦੀ ਹੋਈ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ

ਸੰਗੀਤ ਇੰਡਸਟਰੀ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਸ਼ਖਸ਼ੀਅਤਾਂ ਹਨ, ਜਿਨਾਂ ਵੱਲੋਂ ਆਪਣੀ ਗਾਇਕੀ ਦੇ ਨਾਲ ਸਭ ਦੇ ਦਿਲਾਂ ਤੇ ਰਾਜ ਕੀਤਾ ਗਿਆ ਹੈ l ਜਿਨਾਂ ਵਿੱਚ ਬਹੁਤ ਸਾਰੇ ਨਾਮ ਸ਼ਾਮਿਲ ਹਨ l ਇਸੇ ਵਿਚਾਲੇ ਹੁਣ ਸੰਗੀਤ ਜਗਤ ਦੇ ਨਾਲ ਜੁੜੀ ਹੋਈ ਇੱਕ ਬੇਹਦ ਹੀ ਪੂਰੀ ਖਬਰ ਸਾਹਮਣੇ ਆਈ ਕਿ ਮਸ਼ਹੂਰ ਗਾਇਕਾ ਦੀ ਅਚਾਨਕ ਮੌਤ ਹੋ ਗਈ l ਜਿਸ ਕਾਰਨ ਸੰਗੀਤ ਜਗਤ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦੱਸਦਿਆ ਕਿ ਲੋਕਪ੍ਰਸਿੱਧ ਸੰਭਲਪੁਰੀ ਗਾਇਕਾ ਰੁਖਸਾਨਾ ਬਾਨੋ ਦੇਹਾਂਤ ਹੋ ਗਿਆ 27 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਇਸ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਦਿੱਤਾ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਭੁਵਨੇਸ਼ਵਰ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਭੁਵਨੇਸ਼ਵਰ ‘ਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਹਸਪਤਾਲ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ 27 ਸਾਲਾ ਰੁਖਸਾਨਾ ਦਾ ਸਕ੍ਰਬ ਟਾਈਫਸ, ਬੈਕਟੀਰੀਆ ਕਾਰਨ ਹੋਣ ਵਾਲੀ ਬਿਮਾਰੀ ਦਾ ਇਲਾਜ ਕੀਤਾ ਜਾ ਰਿਹਾ ਸੀ, ਪਰ ਉਨ੍ਹਾਂ ਨੇ ਦੇਰ ਰਾਤ ਨੂੰ ਉਸਦੀ ਮੌਤ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ l ਹਾਲਾਂਕਿ ਰੁਖਸਾਨਾ ਦੀ ਮਾਂ ਤੇ ਭੈਣ ਨੇ ਦੋਸ਼ ਲਗਾਇਆ ਕਿ ਉਸਨੂੰ ਪੱਛਮੀ ਉਡੀਸਾ ਦੇ ਇੱਕ ਵਿਰੋਧੀ ਗਾਇਕ ਨੇ ਜ਼ਹਿਰ ਦਿੱਤਾ ਸੀ, ਪਰ ਉਨ੍ਹਾਂ ਨੇ ਕਲਾਕਾਰ ਦੀ ਪਛਾਣ ਨਹੀਂ ਦੱਸੀ । ਉਸ ਨੇ ਦਾਅਵਾ ਕੀਤਾ ਕਿ ਰੁਖਸਾਨਾ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ। ਕਰੀਬ 15 ਦਿਨ ਪਹਿਲਾਂ ਬੋਲਾਂਗੀਰ ‘ਚ ਸ਼ੂਟਿੰਗ ਦੌਰਾਨ ਜੂਸ ਪੀਣ ਤੋਂ ਬਾਅਦ ਰੁਖਸਾਨਾ ਬਿਮਾਰ ਹੋ ਗਈ ਸੀ। ਉਨ੍ਹਾਂ ਨੂੰ 27 ਅਗਸਤ ਨੂੰ ਭਵਾਨੀਪਟਨਾ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਸੀ । ਸੋ ਇਸ ਗਾਇਕਾ ਦੇ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣ ਦੇ ਕਾਰਨ ਜਿੱਥੇ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਉੱਥੇ ਹੀ ਇਸ ਸ਼ਖਸ਼ੀਅਤ ਦੇ ਨਾਲ ਕੰਮ ਕਰਨ ਵਾਲੇ ਸਿਤਾਰਿਆਂ ਵੱਲੋਂ ਉਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ l