ਸਫ਼ਰ ਕਰਨ ਵਾਲਿਆਂ ਲਈ ਸਰਕਾਰ ਨੇ ਹੁਣ ਅਚਾਨਕ ਕਰਤਾ ਏਥੇ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਦੇ ਕਾਰਨ ਸਰਕਾਰਾਂ ਦੇ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ , ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਪੂਰਾ ਡੇਢ ਸਾਲ ਲੋਕ ਆਪਣੇ ਘਰਾਂ ਦੇ ਵਿੱਚ ਬੰਦ ਰਹੇ । ਬਹੁਤ ਹੀ ਔਕੜਾਂ ਭਰਿਆ ਕੋਰੋਨਾ ਮਹਾਂਮਾਰੀ ਦਾ ਸਮਾਂ ਲੰਘਾਇਆ ਗਿਆ । ਇਸ ਕੋਰੋਨਾ ਮਹਾਂਮਾਰੀ ਨੇ ਜਿੱਥੇ ਕਈ ਕੀਮਤੀ ਜਾਨਾਂ ਲਈਆਂ , ਉੱਥੇ ਹੀ ਲੋਕ ਆਰਥਿਕ ਪੱਖੋਂ ਵੀ ਕਾਫੀ ਕਮਜ਼ੋਰ ਹੋਏ ਇਸ ਮਹਾਂਮਾਰੀ ਦੇ ਸਮੇਂ ਦੌਰਾਨ । ਪਰ ਹੁਣ ਜਿਵੇਂ ਜਿਵੇਂ ਦੇਸ਼ ਭਰ ਦੇ ਵਿੱਚ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਉਸ ਦੇ ਚਲਦੇ ਹੁਣ ਸਰਕਾਰਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ । ਜਿਸ ਦੇ ਚਲਦੇ ਹੁਣ ਲੋਕਾਂ ਨੂੰ ਕੁਝ ਰਾਹਤ ਮਿਲ ਰਹੀ ਹੈ ।

ਲੋਕ ਮੁਡ਼ ਤੋਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਰੁੱਝੇ ਹੋਏ ਨੇ ਤੇ ਸਫ਼ਰ ਦੇ ਸ਼ੌਕੀਨ ਲੋਕ ਵੀ ਵੱਖ ਵੱਖ ਤਰੀਕੇ ਨਾਲ ਸਫਰ ਦਾ ਆਨੰਦ ਮਾਣ ਰਹੇ ਹਨ । ਕੋਈ ਹਵਾਈ ਯਾਤਰਾ ਕਰ ਰਿਹਾ ਹੈ , ਕੋਈ ਆਪਣੇ ਨਿੱਜੀ ਵਾਹਨਾਂ ਤੇ ਇਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਰਿਹਾ ਹੈ । ਹੁਣੇ ਏਸੇ ਵਿਚਕਾਰ ਸਫ਼ਰ ਕਰਨ ਵਾਲਿਆਂ ਦੇ ਲਈ ਅਚਾਨਕ ਵੱਡਾ ਐਲਾਨ ਹੋ ਚੁੱਕਿਆ ਹੈ , ਜਿਸ ਦੀ ਚਰਚਾ ਹੁਣ ਚਾਰੇ ਪਾਸੇ ਛਿੜ ਚੁੱਕੀ ਹੈ । ਦਰਅਸਲ ਦਿੱਲੀ ਦੇ ਵਿਚ ਵਧ ਰਹੇ ਪ੍ਰਦੂਸ਼ਣ ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਦਿੱਲੀ ਆਫ਼ਤ ਪ੍ਰਬੰਧਨ ਕਮੇਟੀ ਦੇ ਵੱਲੋਂ ਹੁਣ ਮੈਟਰੋ ਟ੍ਰੇਨ ਅਤੇ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਲਈ ਇਕ ਵੱਡਾ ਐਲਾਨ ਕਰ ਦਿੱਤਾ ਹੈ ।

ਦਰਅਸਲ ਦੀ ਡੀ.ਡੀ.ਐੱਮ.ਏ ਵੱਲੋਂ ਹੁਣ ਮੈਟਰੋ ਟ੍ਰੇਨ ਅਤੇ ਬੱਸਾਂ ਦੇ ਵਿੱਚ ਯਾਤਰੀਆਂ ਨੂੰ ਖੜ੍ਹੇ ਹੋ ਕੇ ਯਾਤਰਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ । ਇਸ ਮਨਜ਼ੂੁਰੀ ਨੂੰ ਦੇਣ ਦਾ ਸਭ ਤੋਂ ਵੱਡਾ ਇਹ ਕਾਰਨ ਸੀ ਕਿ ਜਿਆਦਾ ਤੋਂ ਜਿਆਦਾ ਲੋਕ ਨਿੱਜੀ ਵਾਹਨਾਂ ਦੀ ਵਰਤੋਂ ਦੀ ਥਾਂ ਤੇ ਸਰਵਜਨਿਕ ਟਰਾਂਸਪੋਰਟ ਦੇ ਸਾਧਨਾਂ ਦਾ ਇਸਤੇਮਾਲ ਕਰ ਸਕਣ । ਜ਼ਿਕਰਯੋਗ ਹੈ ਕਿ ਇਸ ਸੰਸਥਾ ਦੇ ਵੱਲੋਂ ਆਪਣੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਮੈਟਰੋ ਟ੍ਰੇਨ ਦੇ ਇਕ ਕੋਚ ‘ਚ ਲਗਭਗ ਤੀਹ ਸਵਾਰੀਆਂ ਖਡ਼੍ਹੀਆਂ ਹੋ ਕੇ ਸਫ਼ਰ ਕਰ ਸਕਦੀਆਂ ਹਨ ।

ਇਸ ਦੇ ਨਾਲ ਹੀ ਹੁਣ ਬੱਸਾਂ ਦੇ ਵਿੱਚ ਵੀ ਸਵਾਰੀਆਂ ਨੂੰ ਖੜ੍ਹੇ ਹੋਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਸਰਕਾਰਾਂ ਦੇ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਜਿਸਦੇ ਚਲਦੇ ਸਰਕਾਰ ਦੇ ਵੱਲੋਂ ਬੱਸਾਂ ਅਤੇ ਮੈਟਰੋ ਟ੍ਰੇਨ ਦੇ ਵਿਚ ਘੱਟ ਸਮਰੱਥਾ ਦੇ ਨਾਲ ਸਵਾਰੀਆਂ ਨੂੰ ਸਵਾਰ ਹੋ ਕੇ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ । ਪਰ ਹੁਣ ਜਿਵੇਂ ਜਿਵੇਂ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਧ ਰਿਹਾ ਹੈ ਹਵਾ ਦੀ ਗੁਣਵੱਤਾ ਘਟ ਰਹੀ ਹੈ, ਉਸ ਦੇ ਚਲਦੇ ਹੁਣ ਪ੍ਰਦੂਸ਼ਣ ਰੋਕਣ ਦੇ ਲਈ ਡੀ.ਡੀ.ਐੱਮ.ਏ ਦੇ ਵੱਲੋਂ ਬੱਸਾਂ ਅਤੇ ਮੈਟਰੋ ਟਰੇਨਾਂ ਦੇ ਵਿੱਚ ਸਵਾਰੀਆਂ ਨੂੰ ਖੜ੍ਹੇ ਹੋਣ ਦੀ ਮਨਜ਼ੂਰੀ ਮਿਲ ਚੁੱਕੀ ਹੈ ।