ਸੜਕਾਂ ਤੇ ਸਫ਼ਰ ਕਰਨ ਵਾਲੇ ਹੋ ਜਾਵੋ ਸਾਵਧਾਨ , 1 ਅਗਸਤ ਤੋਂ ਹੋਣ ਜਾ ਰਹੇ ਇਹ ਬਦਲਾਅ

ਆਈ ਤਾਜਾ ਵੱਡੀ ਖਬਰ

ਲੋਕਾਂ ਨੂੰ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਸਮਾਂ ਸਮੇਂ ਤੇ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਸੜਕਾਂ ਦੇ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ l ਸਮੇਂ ਸਮੇਂ ਤੇ ਇਨਾ ਨਿਯਮਾਂ ਦੇ ਵਿੱਚ ਵੀ ਕੁਝ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ l ਇਸੇ ਵਿਚਾਲੇ ਹੁਣ ਸੜਕਾਂ ਦੇ ਉੱਪਰ ਸਫਰ ਕਰਨ ਵਾਲਿਆਂ ਦੇ ਲਈ ਇੱਕ ਖਾਸ ਖਬਰ ਹੈ ਕਿ ਹੁਣ ਇੱਕ ਅਗਸਤ ਤੋਂ ਨਵੇਂ ਬਦਲਾ ਹੋਣ ਜਾ ਰਹੇ ਹਨ, ਜਿਸ ਦਾ ਸਿੱਧਾ ਪ੍ਰਭਾਵ ਸੜਕ ਤੇ ਸਫਰ ਕਰਨ ਵਾਲਿਆਂ ਤੇ ਪਵੇਗਾ। ਦਰਅਸਲ Fastag ਨਾਲ ਸਬੰਧਤ ਖਬਰ ਹੁਣ ਸਾਂਝੀ ਕਰਾਂਗੇ ਕਿ ਇਸ ਦੀਆਂ ਸੇਵਾਵਾਂ ‘ਤੇ 1 ਅਗਸਤ ਤੋਂ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ । ਹੁਣ ਵਾਹਨ ਲੈਣ ਤੋਂ ਬਾਅਦ 90 ਦਿਨਾਂ ਦੇ ਅੰਦਰ ਫਾਸਟੈਗ ਨੰਬਰ ‘ਤੇ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਅਪਲੋਡ ਕਰਨਾ ਹੋਵੇਗਾ।

ਜੇਕਰ ਨੰਬਰ ਨਿਰਧਾਰਤ ਸਮੇਂ ਦੇ ਅੰਦਰ ਅਪਡੇਟ ਨਹੀਂ ਹੁੰਦਾ ਹੈ, ਤਾਂ ਇਸਨੂੰ ਹੌਟਲਿਸਟ ਵਿੱਚ ਪਾ ਦਿੱਤਾ ਜਾਵੇਗਾ। ਇਸ ਤੋਂ ਬਾਅਦ 30 ਦਿਨਾਂ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇਸ ਤੋਂ ਬਾਅਦ ਵੀ ਜੇਕਰ ਵਾਹਨ ਦਾ ਨੰਬਰ ਅਪਡੇਟ ਨਹੀਂ ਕੀਤਾ ਗਿਆ ਤਾਂ ਫਾਸਟੈਗ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ, ਜੀ ਬਿਲਕੁਲ ਹੁਣ ਸਮਾਂ ਰਹਿੰਦੇ ਕਿ ਇਹ ਕੰਮ ਕਰਵਾਉਣਾ ਪਵੇਗਾ। ਨਹੀਂ ਤਾਂ ਤੁਹਾਡਾ ਪਾਸਟਰ ਬਲੋਕ ਲਿਸਟ ਦੇ ਵਿੱਚ ਪਾ ਦਿੱਤਾ ਜਾਵੇਗਾ । ਹਾਲਾਂਕਿ, ਇਸ ਦੌਰਾਨ ਰਾਹਤ ਭਰੀ ਗੱਲ ਇਹ ਸਾਹਮਣੇ ਆਈ ਕਿ ਫਾਸਟੈਗ ਸੇਵਾ ਪ੍ਰਦਾਤਾ ਕੰਪਨੀਆਂ ਨੂੰ 31 ਅਕਤੂਬਰ ਤੱਕ ਪੰਜ ਤੇ ਤਿੰਨ ਸਾਲ ਪੁਰਾਣੇ ਸਾਰੇ ਫਾਸਟੈਗ ਦੀ KYC ਕਰਨੀ ਪਵੇਗੀ। ਜਿਸ ਦੀ ਸਾਰੀ ਜਾਣਕਾਰੀ ਆਨਲਾਈਨ ਵੈਬਸਾਈਟ ਦੇ ਉੱਪਰ ਦਿੱਤੀ ਗਈ l ਮਿਲੀ ਜਾਣਕਾਰੀ ਮੁਤਾਬਿਕ ਫਾਸਟੈਗ ਸੇਵਾ ਪ੍ਰਦਾਤਾ ਕੰਪਨੀਆਂ ਦੀ KYC ਪ੍ਰਕਿਰਿਆ ਸ਼ੁਰੂ ਕਰਨ ਦੀ ਮਿਤੀ 1 ਅਗਸਤ ਨਿਰਧਾਰਤ ਕੀਤੀ ਗਈ ਸੀ । ਹੁਣ ਕੰਪਨੀਆਂ ਕੋਲ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਲਈ 1 ਅਗਸਤ ਤੋਂ 31 ਅਕਤੂਬਰ ਤੱਕ ਦਾ ਸਮਾਂ ਹੋਵੇਗਾ । ਨਵੀਆਂ ਸ਼ਰਤਾਂ ਦੇ ਅਨੁਸਾਰ NPCI ਦੁਆਰਾ ਨਵੇਂ ਫਾਸਟੈਗ ਅਤੇ ਰੀ-ਫਾਸਟੈਗ ਜਾਰੀ ਕਰਨ । ਸੋ ਜਿਹੜੇ ਲੋਕ ਫਾਸਟ ਟੈਗ ਦੀ ਵਰਤੋਂ ਕਰਦੇ ਹਨ, ਉਹਨਾਂ ਲੋਕਾਂ ਦੇ ਲਈ ਇਹ ਖਾਸ ਖਬਰ ਹੈ ਕਿ ਕਿਸ ਤਰੀਕੇ ਦੇ ਨਾਲ ਹੁਣ ਫਾਸਟਾਇਕ ਨੂੰ ਲੈ ਕੇ ਨਵੇਂ ਰੂਲਸ ਲਾਗੂ ਕੀਤੇ ਗਏ ਹਨ l ਜੇਕਰ ਇਹਨਾਂ ਨੂੰ ਫੋਲੋ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਵਰਤਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।