ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮਿਰਤਕ ਦੀ ਪਹਿਚਾਣ ਕਰਨ ਨੂੰ ਲੈ ਕੇ ਆਈ ਇਹ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਸ਼ਨੀਵਾਰ ਨੂੰ ਸ਼ਾਮ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਦੇ ਕਾਰਨ ਜਿਥੇ ਪੰਜਾਬ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ। ਉਥੇ ਹੀ ਦੋਸ਼ੀ ਨੂੰ ਸੇਵਾਦਾਰਾਂ ਵੱਲੋਂ ਕਾਬੂ ਕਰਨ ਤੋਂ ਬਾਅਦ ਕੁੱਟਮਾਰ ਵਿੱਚ ਮਾਰੇ ਜਾਣ ਤੋਂ ਬਾਅਦ ਉਸ ਦੀ ਲਾਸ਼ ਨੂੰ ਪੁਲਿਸ ਵੱਲੋਂ ਮੋਰਚਰੀ ਵਿਚ ਰਖਵਾ ਦਿਤਾ ਗਿਆ ਹੈ। ਜਿੱਥੇ ਦੋਸ਼ੀ ਦੀ ਪਹਿਚਾਣ ਨੂੰ ਲੈ ਕੇ ਸਰਕਾਰ ਵੱਲੋਂ 1 ਲੱਖ ਰੁਪਏ ਦੇ ਇਨਾਮ ਦੀ ਘੋਸ਼ਣਾ ਵੀ ਕੀਤੀ ਗਈ ਹੈ। ਉਥੇ ਹੀ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਵਾਸਤੇ ਪੁਲਿਸ ਵੱਲੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਥੇ ਸੀਸੀਟੀਵੀ ਕੈਮਰੇ ਦੀ ਫੁਟੇਜ ਤੱਕ ਨੂੰ ਵੀ ਖੰਗਾਲਿਆ ਜਾ ਰਿਹਾ ਹੈ।

ਹੁਣ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮ੍ਰਿਤਕ ਦੀ ਪਹਿਚਾਣ ਕਰਨ ਨੂੰ ਲੈ ਕੇ ਆਈ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਬੀਤੇ ਸ਼ਨੀਵਾਰ ਦੋਸ਼ੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਥੇ ਹੀ ਮੌਕੇ ਤੇ ਤੈਨਾਤ ਸੇਵਾਦਾਰਾਂ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਸੀ। ਜਿਸ ਦੀ ਮੌਤ ਤੋਂ ਬਾਅਦ ਹੁਣ ਉਸ ਦੀ ਪਹਿਚਾਣ ਨੂੰ ਲੈ ਕੇ ਕਾਫੀ ਚਰਚਾ ਕੀਤੀ ਜਾ ਰਹੀ ਹੈ। ਇਸ ਵਾਸਤੇ ਜਿਥੇ ਪੁਲਸ ਰੂਟ ਮੈਥਡ ਅਤੇ ਫਾਰੈਂਸਿਕ ਟੀਮਾਂ ਦੀ ਮਦਦ ਲਈ ਜਾ ਰਹੀ ਹੈ।

ਮਾਰੇ ਗਏ ਦੋਸ਼ੀ ਦੇ ਹੱਥਾਂ ਦੇ ਫਿੰਗਰ ਪ੍ਰਿੰਟ ਲੈ ਕੇ ਜਿੱਥੇ ਉਸ ਦੀ ਪਹਿਚਾਣ ਕੀਤੇ ਜਾਣ ਲਈ ਅਧਾਰ ਕਾਰਡ ਦੇ ਡਾਟਾਬੇਸ ਨਾਲ ਮਿਲਾਉਣ ਦਾ ਯਤਨ ਕੀਤਾ ਗਿਆ ਸੀ। ਉਥੇ ਹੀ ਪੁਲਸ ਇਸ ਯਤਨ ਵਿੱਚ ਅਸਫਲ ਰਹੀ ਹੈ। ਜਿਸਦੇ ਜ਼ਰੀਏ ਉਸ ਦੀ ਪਹਿਚਾਣ ਨਹੀਂ ਹੋਈ ਕਿਉਂਕਿ ਉਸ ਦੇ ਫਿੰਗਰ ਪ੍ਰਿੰਟਸ ਆਧਾਰ ਕਾਰਡ ਦੇ ਡਾਟਾਬੇਸ ਨਾਲ ਮੇਲ ਨਹੀਂ ਖਾਂਦੇ ਹਨ। ਉਥੇ ਹੀ ਪੁਲਿਸ ਵੱਲੋਂ ਉਸ ਦੇ ਆਉਣ ਜਾਣ ਵਾਲੇ ਰੂਟ ਦਾ ਪਤਾ ਲਗਾਉਣ ਲਈ ਰੂਟ ਮੈਥਡਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਲੱਗੇ ਹੋਏ ਸੀ ਸੀ ਟੀ ਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।

ਜਿਸ ਦੇ ਜ਼ਰੀਏ ਇਸ ਦੋਸ਼ੀ ਦੀ ਪਹਿਚਾਣ ਹੋ ਸਕੇ। ਉਥੇ ਹੀ ਦੱਸਿਆ ਗਿਆ ਹੈ ਕਿ ਇਸ ਦੋਸ਼ੀ ਵੱਲੋਂ ਜਿੱਥੇ ਦੋ ਵਾਰ ਲੰਗਰ ਹਾਲ ਅਤੇ ਇੱਕ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਅਰਾਮ ਕਰਦੇ ਹੋਏ ਵੀ ਵੇਖਿਆ ਗਿਆ ਹੈ। ਉਥੇ ਹੀ ਦੋਸ਼ੀ ਵੱਲੋਂ 3 ਤੋਂ 4 ਵਾਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਦੇ ਹੋਏ ਦੇਖਿਆ ਗਿਆ ਹੈ ਉਥੇ ਹੀ ਬਾਹਰ ਤੰਗ ਗਲੀਆਂ ਦੇ ਕਾਰਨ ਇਸ ਦੀ ਪਹਿਚਾਣ ਕਰਨਾ ਮੁਸ਼ਕਲ ਹੋ ਰਿਹਾ ਹੈ।