ਮੱਥਾ ਟੇਕ ਕੇ ਆ ਰਹੇ ਪ੍ਰੀਵਾਰ ਨਾਲ ਵਾਪਰਿਆ ਇਹ ਭਾਣਾ
ਇਸ ਸਾਲ ਨੇ ਦੁਨੀਆਂ ਤੋਂ ਬਹੁਤ ਕੁਝ ਖੋਹ ਲਿਆ। ਜਿਸ ਬਾਰੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਕੁਝ ਲੋਕ ਵਿਦੇਸ਼ਾਂ ਵਿੱਚ ਗਏ ਕਿਸੇ ਨਾ ਕਿਸੇ ਘਟਨਾ ਦਾ ਸ਼ਿ-ਕਾ-ਰ ਹੋ ਗਏ। ਕੁਝ ਏਥੇ ਹੀ ਸੜਕ ਹਾਦਸਿਆਂ ਦੇ ਦੌਰਾਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਕੁਝ ਲੋਕ ਬੀਮਾਰੀਆਂ ਤੇ ਸੜਕ ਹਾਦਸਿਆਂ ਦੀ ਚਪੇਟ ਵਿਚ ਆ ਗਏ। ਆਏ ਦਿਨ ਹੀ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਜਿੱਥੇ ਬਹੁਤ ਸਾਰੇ ਪਰਿਵਾਰ ਇਕੱਠੇ ਜਾਂਦੇ ਸਮੇਂ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ।
ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ,ਜਿਥੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਆ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਪਰਿਵਾਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਵਾਪਿਸ ਆਪਣੀ ਕਰੇਟਾ ਕਾਰ ਪੀ ਬੀ 35, ਏ ਜੀ. 4281 ਵਿੱਚ ਜਾ ਰਿਹਾ ਸੀ । ਇਸ ਪਰਿਵਾਰ ਦੀ ਗੱਡੀ ਕੱਲ ਸ਼ਾਮੀ ਅੰਮ੍ਰਿਤਸਰ-ਜੰਮੂ ਹਾਈਵੇ ਤੇ ਗੁਰਦਾਸਪੁਰ ਤੋ ਪੰਜ ਕਿਲੋਮੀਟਰ ਪਹਿਲਾਂ ਸਨਸਿਟੀ ਗਾਰਡਨ ਨੇੜੇ ਹਾਦਸਾਗ੍ਰਸਤ ਹੋ ਗਈ। ਇਹ ਹਾਦਸਾ ਗੱਡੀ ਦੇ ਸੰਤੁਲਨ ਵਿ-ਗ-ੜ-ਨ ਕਾਰਨ ਹੋਇਆ ਹੈ।
ਹਾਦਸੇ ਵਿੱਚ ਦੋ ਔਰਤਾਂ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ ਹਨ, ਦੋ ਬੱਚੇ ਵਾਲ-ਵਾਲ ਬਚ ਗਏ ਹਨ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਾਰ ਸਵਾਰ ਕੰਵਲਜੀਤ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਜੁਗਿਆਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਮੱਥਾ ਟੇਕ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਵਾਪਸ ਆਪਣੇ ਪਿੰਡ ਜੁਗਿਆਲ ਜਾ ਰਹੇ ਸਨ। ਜਦੋਂ ਉਹ ਬੱਬਰੀ ਨੇੜੇ ਪਹੁੰਚੇ ਤਾਂ ਅਚਾਨਕ ਇਕ ਤੇਜ਼ ਰਫਤਾਰ ਸਵਿਫਟ ਡਿਜ਼ਾਇਰ ਨੇ ਉਨ੍ਹਾਂ ਨੂੰ ਓਵਰਟੇਕ ਕਰਦੇ ਸਮੇਂ ਟੱ-ਕ-ਰ ਮਾ ਰ ਦਿੱਤੀ।
ਜਿਸ ਕਾਰਨ ਗੱਡੀ ਚਲਾ ਰਹੇ ਭਰਾ ਅਤਿੰਦਰਪਾਲ ਸਿੰਘ ਤੋਂ ਗੱਡੀ ਦਾ ਵਿਗੜਿਆ ਹੋਇਆ ਸੰਤੁਲਨ ਕੰਟਰੋਲ ਨਹੀਂ ਕੀਤਾ ਗਿਆ। ਜਿਸ ਕਾਰਨ ਇਹ ਹਾਦਸਾ ਵਾਪਰਿਆ, ਤੇ ਗੱਡੀ ਪਲਟਦੀ ਹੋਈ ਖੇਤਾਂ ਵਿੱਚ ਚਲੀ ਗਈ । ਟੱਕ ਵਾਲੀ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਵਿਚ ਗੱਡੀ ਦਾ ਭਾਰੀ ਨੁ-ਕ-ਸਾ-ਨ ਹੋਇਆ ਹੈ। ਉਥੇ ਹੀ ਜ਼ਖ਼ਮੀਆਂ ਵਿੱਚ ਕਮਲਜੀਤ ਸਿੰਘ ਦਾ ਭਰਾ ਅਤਿੰਦਰ ਪਾਲ ਸਿੰਘ, ਮਾਤਾ ਸਤਨਾਮ ਕੌਰ, ਉਸਦੀ ਭਰਜਾਈ ਸਮੇਤ ਦੋ ਬੱਚੇ ਇਸ ਹਾਦਸੇ ਵਿਚ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲਿਜਾਇਆ ਗਿਆ ਹੈ ਤੇ ਅਤਿੰਦਰ ਪਾਲ ਸਿੰਘ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
Previous Postਹੁਣੇ ਹੁਣੇ ਪੰਜਾਬ ਚ ਬਿਜਲੀ ਦੇ ਕਟ ਲੱਗਣ ਬਾਰੇ ਆਈ ਇਹ ਤਾਜਾ ਵੱਡੀ ਖਬਰ
Next Postਇੰਡੀਆ ਦੇ ਸਭ ਤੋਂ ਅਮੀਰ ਮੁਕੇਸ਼ ਅੰਬਾਨੀ ਦੇ ਬਾਰੇ ਆਈ ਇਹ ਮਾੜੀ ਖਬਰ