ਆਈ ਤਾਜਾ ਵੱਡੀ ਖਬਰ
ਸੋਸ਼ਲ ਮੀਡੀਆ ਅੱਜ ਕੱਲ ਦੇ ਸਮੇਂ ਵਿੱਚ ਹਰੇਕ ਮਨੁੱਖ ਦੇ ਲਈ ਬਹੁਤ ਜਿਆਦਾ ਜਰੂਰੀ ਬਣ ਚੁੱਕਿਆ ਹੈ। ਹਰੇਕ ਮਨੁੱਖ ਦੀ ਆਦਤ ਬਣ ਚੁੱਕੀ ਹੈ ਕਿ ਹਰ ਦੋ ਸੈਕਿੰਡ ਬਾਅਦ ਆਪਣੇ ਮੋਬਾਇਲ ਫੋਨ ਚੈੱਕ ਕਰਨਾ ਅਤੇ ਸੋਸ਼ਲ ਮੀਡੀਆ ਤੇ ਜਾ ਕੇ ਵੱਖੋ ਵੱਖਰੀਆਂ ਵੀਡੀਓਜ ਤੇ ਫੋਟੋ ਨੂੰ ਲਾਈਕ ਕਰਨਾ l ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਜਰੀਏ ਚੰਗੇ ਪੈਸੇ ਕਮਾ ਰਹੇ ਹਨ l ਕਈ ਅਜਿਹੇ ਵੀ ਲੋਕ ਹਨ ਜਿਹੜੇ ਸੋਸ਼ਲ ਮੀਡੀਆ ਦੇ ਜਰੀਏ ਹੀ ਕਾਫੀ ਮਸ਼ਹੂਰ ਹੋਏ ਹਨ ਤੇ ਅੱਜ ਉਹਨਾਂ ਦੀ ਸਮਾਜ ਦੇ ਵਿੱਚ ਇੱਕ ਵੱਖਰੀ ਪਹਿਚਾਨ ਬਣ ਚੁੱਕੀ ਹੈ l ਪਰ ਇਸ ਤੇ ਵਿਚਾਲੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀ ਇੱਕ ਕਲਾਕਾਰ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਕਿ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ l ਮੌਤ ਦੀ ਵਜਹਾ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ l ਦਰਅਸਲ ਸਾਬਕਾ ਮਿਸ ਇਕਵਾਡੋਰ ਮੁਕਾਬਲੇਬਾਜ਼ ਲੈਂਡੀ ਪਰਰਾਗਾ ਗੋਇਬੁਰੋ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਉਹ ਕਵੇਵੇਦੋ ਸ਼ਹਿਰ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਗੋਇਬੁਰੋ ਨੇ ਰੈਸਟੋਰੈਂਟ ਪਹੁੰਚਦੇ ਹੀ ਆਪਣੇ ਫੋਨ ਦੀ ਲੋਕੇਸ਼ਨ ਆਨ ਕਰ ਦਿੱਤੀ ਸੀ ਅਤੇ ਇੱਥੋਂ ਉਸ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ। ਇਸ ਕਾਰਨ ਬਦਮਾਸ਼ਾਂ ਨੂੰ ਉਸ ਦੀ ਲੋਕੇਸ਼ਨ ਦਾ ਪਤਾ ਲੱਗ ਗਿਆ ਅਤੇ ਜਲਦੀ ਹੀ ਰੈਸਟੋਰੈਂਟ ਪਹੁੰਚ ਗਏ।
ਬਦਮਾਸ਼ਾਂ ਨੇ ਬਿਊਟੀ ਕੁਈਨ ਦੀ ਮੌਕੇ ‘ਤੇ ਹੀ ਹੱਤਿਆ ਕਰ ਦਿੱਤੀ ਹੈ। ਇਸ ਪੂਰੀ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਚੁੱਕੀਆਂ ਹਨ ਤੇ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਝ ਬਦਮਾਸ਼ਾਂ ਦੇ ਵੱਲੋਂ ਇਸ ਕਤਲ ਕਾਂਡ ਦੀ ਵਾਰਦਾਤ ਨੂੰ ਅਣਜਾਣ ਦਿੱਤਾ ਜਾ ਰਿਹਾ l ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਗੋਯਾਬੁਰੋ ਇਕ ਰੈਸਟੋਰੈਂਟ ‘ਚ ਬੈਠ ਕੇ ਇਕ ਆਦਮੀ ਨਾਲ ਗੱਲ ਕਰ ਰਹੀ ਹੈ।
ਫਿਰ ਦੋ ਬੰਦੂਕਧਾਰੀ ਰੈਸਟੋਰੈਂਟ ਵਿਚ ਦਾਖਲ ਹੁੰਦੇ ਹਨ, ਜਿਨ੍ਹਾਂ ਵਿਚੋਂ ਇਕ ਗੇਟ ‘ਤੇ ਖੜ੍ਹਾ ਹੋ ਜਾਂਦਾ ਹੈ ਜਦੋਂ ਕਿ ਦੂਜਾ ਬੰਦੂਕਧਾਰੀ ਗੋਇਬੁਰੋ ਵੱਲ ਭੱਜਦਾ ਹੈ ਅਤੇ ਉਸ ਨੂੰ ਗੋਲੀ ਮਾਰ ਦਿੰਦਾ ਹੈ। ਗੋਇਬੁਰੋ ਨੂੰ ਤਿੰਨ ਵਾਰ ਗੋਲੀ ਮਾਰੀ ਗਈ ਅਤੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੋਵੇਂ ਦੋਸ਼ੀ ਉਥੋਂ ਫਰਾਰ ਹੋ ਗਏ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਫਿਲਹਾਲ ਪੁਲਿਸ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਕਿਸੇ ਦੀ ਵੀ ਇਹ ਇਸ ਮਾਮਲੇ ਵਿੱਚ ਕੋਈ ਵੀ ਗਿਰਫਤਾਰੀ ਨਹੀਂ ਹੋਈ l
ਤਾਜਾ ਖ਼ਬਰਾਂਰਾਸ਼ਟਰੀ
ਸੋਸ਼ਲ ਮੀਡੀਆ ਤੇ ਮਸ਼ਹੂਰ ਬਿਊਟੀ ਕੁਇਨ ਦਾ ਗੋਲੀਆਂ ਮਾਰ ਕੀਤਾ ਗਿਆ ਕਤਲ , ਮੌਤ ਦਾ ਕਾਰਨ ਬਣੀ ਇਕ ਪੋਸਟ
Previous Postਪੰਜਾਬ ਚ ਇਸ ਤਰੀਕ ਨੂੰ ਕੀਤਾ ਗਿਆ ਸਰਕਾਰੀ ਛੁੱਟੀ ਦਾ ਐਲਾਨ , ਸਕੂਲ ਕਾਲਜਾਂ ਸਮੇਤ ਹੋਰ ਅਦਾਰੇ ਰਹਿਣਗੇ ਬੰਦ
Next Postਕੁੜੀ ਦੇ ਕਮਰੇ ਚੋਂ ਰਾਤ ਨੂੰ ਆਉਂਦੀ ਸੀ ਅਜੀਬੋ ਗਰੀਬ ਸ਼ੱਕੀ ਅਵਾਜਾਂ , ਮਾਪਿਆਂ ਨੇ ਪਤਾ ਕਰਾਇਆ ਤਾਂ ਪੈਰੋਂ ਹੇਠ ਨਿਕਲੀ ਜਮੀਨ