ਸੋਸ਼ਲ ਮੀਡੀਆ ਦੀ ਇਸ ਮਸ਼ਹੂਰ ਹਸਤੀ ਦੀ ਸਿਰਫ 19 ਸਾਲ ਦੀ ਉਮਰ ਚ ਹੋਈ ਮੌਤ

ਅੱਜ ਦੇ ਦੌਰ ਵਿੱਚੋਂ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿਸ ਦੇ ਜ਼ਰੀਏ ਲੋਕਾਂ ਵੱਲੋਂ ਆਪਣਾ ਹੁਨਰ ਲੋਕਾਂ ਨੂੰ ਦਿਖਾਇਆ ਜਾਂਦਾ ਹੈ। ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਅਜਿਹੀਆਂ ਹਸਤੀਆਂ ਵੀ ਹਨ ਜਿਨਾਂ ਨੇ ਘੱਟ ਸਮੇਂ ਦੇ ਵਿੱਚ ਆਪਣੇ ਦਮ ਤੇ ਇੱਕ ਵੱਖਰੀ ਪਹਿਚਾਣ ਬਣਾਈ ਹੈ। ਪਰ ਕੁਛ ਅਜਿਹੇ ਲੋਕਾਂ ਦੇ ਨਾਲ ਅਚਾਨਕ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਉਹਨਾਂ ਦੀ ਜਾਨ ਤੱਕ ਚਲੇ ਜਾਂਦੀ ਹੈ ਅਤੇ ਉਹਨਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹੁਣ ਸੋਸ਼ਲ ਮੀਡੀਆ ਦੀ ਇਕ ਮਸ਼ਹੂਰ ਹਸਤੀ ਦੀ 19 ਸਾਲ ਦੀ ਉਮਰ ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਦੱਖਣੀ ਅਫਰੀਕਾ ਦੀ ਮਸ਼ਹੂਰ TikTok ਸਟਾਰ, ਮਸ਼ਹੂਰ ਹਸਤੀ ਦਾ ਨਾਮ Beandri Booysen ਹੈ ਤੇ Influencer ਦੀ 19 ਸਾਲ ਦੀ ਉਮਰ ‘ਚ ਮੌਤ ਹੋ ਗਈ ਹੈ। ਦੱਸ ਦਈਏ ਕਿ Beandri Booysen ਸੀ। ਉਹ ਦੱਖਣੀ ਅਫਰੀਕਾ ਦੀ ਮਸ਼ਹੂਰ TikTok ਸਟਾਰ ਸੀ। ਉਹਨਾਂ ਦੀ ਮੌਤ ਦੀ ਖਬਰ ਸੁਣਦੇ ਸਾਰ ਉਹਨਾਂ ਦੇ ਪ੍ਰਸੰਸਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਸਟਾਰ ਦੀ ਮੌਤ ਦੀ ਖਬਰ ਦੀ ਸੂਚਨਾ ਉਸ ਦੀ ਮਾਂ ਬੀ. Booysen ਵੱਲੋਂ ਬੁੱਧਵਾਰ ਨੂੰ ਫੇਸਬੁੱਕ ਤੇ ਜਾਣਕਾਰੀ ਸਾਂਝੀ ਕਰਕੇ ਦਿੱਤੀ ਗਈ ਹੈ। ਉਹਨਾਂ ਦੱਸਿਆ ਹੈ ਕਿ ਉਹਨਾਂ ਦੀ ਬੇਟੀ ਹਚਿਨਸਨ-ਗਿਲਫੋਰਡ ਪ੍ਰੋਜੇਰੀਆ ਸਿੰਡਰੋਮ ਨਾਮਕ ਇੱਕ ਦੁਰਲੱਭ ਬੀਮਾਰੀ ਤੋ ਪੀੜਿਤ ਸੀ । ਇਹ ਦੁਖਦਾਈ ਖ਼ਬਰ ਉਸ ਦੀ ਮਾਂ ਬੀ. Booysen ਨੇ ਬੁੱਧਵਾਰ ਨੂੰ ਇੱਕ ਫੇਸਬੁੱਕ ਪੋਸਟ ਰਾਹੀਂ ਦਿੱਤੀ ਹੈ। ਇਹ ਉਹੀ ਬੀਮਾਰੀ ਸੀ ਜਿਸ ਤੋਂ ਅਮਿਤਾਭ ਬੱਚਨ ਨੂੰ ਫਿਲਮ ‘ਪਾ’ ‘ਚ ਪੀੜਤ ਦਿਖਾਇਆ ਗਿਆ ਸੀ। Beandri ਨੇ TikTok ‘ਤੇ 269,200 ਤੋਂ ਵੱਧ ਫਾਲੋਅਰਜ਼ ਹਾਸਲ ਕੀਤੇ ਸਨ । ਮੌਤ ਤੋਂ ਕੁਝ ਮਹੀਨੇ ਪਹਿਲਾਂ Beandri ਦੀ ਓਪਨ ਹਾਰਟ ਸਰਜਰੀ ਹੋਈ ਸੀ ਅਤੇ ਉਹ ਆਪਣੇ ਮਾਪਿਆਂ ਨਾਲ ਛੁੱਟੀਆਂ ਬਿਤਾਉਣ ਦੀ ਉਮੀਦ ਕਰ ਰਹੀ ਸੀ। Beandri ਨਾ ਸਿਰਫ਼ ਉਸ ਦੀ ਜੋਸ਼ੀਲੀ ਸ਼ਖ਼ਸੀਅਤ ਅਤੇ ਹੱਸਮੁੱਖ ਸੁਭਾਅ ਲਈ ਜਾਣੀ ਜਾਂਦੀ ਸੀ, ਸਗੋਂ ਦੱਖਣੀ ਅਫ਼ਰੀਕਾ ਵਿੱਚ ਪ੍ਰੋਜੇਰੀਆ ਨਾਲ ਆਖਰੀ ਜੀਵਿਤ ਵਿਅਕਤੀ ਵਜੋਂ ਵੀ ਜਾਣੀ ਜਾਂਦੀ ਸੀ।