ਆਈ ਤਾਜਾ ਵੱਡੀ ਖਬਰ
ਸੂਬੇ ਅੰਦਰ ਪਿਛਲੇ ਕੁਝ ਦਿਨਾਂ ਤੋਂ ਲਗਾ ਤਾਰ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਸੂਬੇ ਦੇ 9 ਜਿਲ੍ਹਿਆਂ ਵਿਚ ਰਾਤ ਦਾ ਕਰਫਿਊ ਵੀ ਲਾਗੂ ਕੀਤਾ ਗਿਆ ਹੈ। ਉਥੇ ਹੀ ਲੋਕਾਂ ਦੀ ਇਕੱਠ ਤੇ ਵੀ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਕਰੋਨਾ ਦੀ ਰੋਕਥਾਮ ਲਈ ਵਿਦਿਅਕ ਅਦਾਰਿਆਂ ਵਿੱਚ ਵੀ ਬੱਚਿਆਂ ਦੇ ਆਉਣ ਤੇ ਰੋਕ ਲਗਾ ਦਿਤੀ ਗਈ ਹੈ। ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਵੀ ਇਕ ਮਹੀਨੇ ਲਈ ਮੁਲਤਵੀ ਕੀਤਾ ਗਿਆ ਹੈ।
ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਵੀ ਇਸ ਕਰੋਨਾ ਦੀ ਚ-ਪੇ-ਟ ਵਿਚ ਆ ਚੁੱਕੀਆਂ ਹਨ। ਆਏ ਦਿਨ ਹੀ ਕਰੋਨਾ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਸੂਬਾ ਸਰਕਾਰ ਚਿੰ-ਤਾ ਵਿੱਚ ਹੈ। ਸੁਖਬੀਰ ਬਾਦਲ ਤੋਂ ਬਾਅਦ ਹੁਣ ਬਾਦਲਾਂ ਦੇ ਘਰੋਂ ਆਈ ਇਹ ਮਾੜੀ ਖਬਰ । ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਾਰੇ ਵੀ ਅੱਜ ਖਬਰ ਸਾਹਮਣੇ ਆਈ ਸੀ ਕਿ ਕਰੋਨਾ ਦੀ ਚਪੇਟ ਵਿਚ ਆ ਗਏ ਹਨ। ਜਿਨ੍ਹਾਂ ਨੂੰ ਪਹਿਲਾਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।ਤੇ ਬਾਅਦ ਵਿਚ ਉਹਨਾਂ ਦੀ ਹਾਲਤ ਨੂੰ ਗੰ-ਭੀ-ਰ ਦੇਖਦੇ ਹੋਏ ਦਿੱਲੀ ਦੇ ਮੇਦਾਂਤਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਉਨ੍ਹਾਂ ਤੋਂ ਬਾਅਦ ਹੁਣ ਉਨ੍ਹਾਂ ਦੇ ਘਰ ਤੋਂ ਹੋਰ ਕਰੋਨਾ ਦੀ ਚ-ਪੇ-ਟ ਵਿੱਚ ਆਉਣ ਵਾਲੇ ਤਿੰਨ ਮੈਂਬਰਾਂ ਦੀ ਜਾਣਕਾਰੀ ਸਾਹਮਣੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੇਰਨ ਮਗਰੋਂ ਕੋਰੋਨਾ ਦੀ ਲਾਗ ਬਾਦਲ ਪਰਿਵਾਰ ਦੀ ਰਸੋਈ ਤੱਕ ਪਹੁੰਚ ਗਈ ਹੈ। ਜਿਸ ਕਾਰਨ ਪਿੰਡ ਬਾਦਲ ਵਿਖੇ ਸਿਆਸੀ ਰਿਹਾਇਸ਼ ’ਤੇ ਰਸੋਈ ਪ੍ਰਮੁੱਖ ਔਰਤ ਮੁਲਾਜਮ, ਉਸ ਦੇ ਪੁੱਤਰ ਸਮੇਤ ਤਿੰਨ ਜਣੇ ਕੋਰੋਨਾ ਪਾਜ਼ੀਟਿਵ ਆਏ ਹਨ।
ਜਿਸ ਨਾਲ ਬਾਦਲ ਪਰਿਵਾਰ ਵਿੱਚ ਕਰੋਨਾ ਦੀ ਚ-ਪੇ-ਟ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਗਈ ਹੈ। ਸਿਹਤ ਵਿਭਾਗ ਵੱਲੋਂ ਅੱਜ ਬਾਦਲ ਰਿਹਾਇਸ਼ ਅਤੇ ਫਾਰਮ ਹਾਊਸ ’ਤੇ 60 ਮੁਲਾਜ਼ਮਾਂ ਦੇ ਆਰ.ਟੀ.ਪੀ.ਸੀ.ਆਰ. ਕੋਵਿਡ ਟੈਸਟ ਸੈਂਪਲ ਲਏ ਗਏ, ਜਿਨਾਂ ਵਿੱਚੋਂ ਬਾਦਲ ਪਰਿਵਾਰ ਦੀ ਰਿਹਾਇਸ਼ ਦੇ 12 ਸੁਰੱਖਿਆ ਅਤੇ 14-15 ਘਰੇਲੂ ਮੁਲਾਜ਼ਮ ਸ਼ਾਮਲ ਹਨ। ਇਨ੍ਹਾਂ ਲੋਕਾਂ ਦੇ ਸੰਪਰਕ ਵਿਚ ਆਉਣ ਵਾਲੇ ਹੋਰ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Previous Postਸਾਵਧਾਨ : ਹਵਾਈ ਯਾਤਰਾ ਕਰਨ ਵਾਲਿਆਂ ਬਾਰੇ ਹੁਣ ਆਈ ਇਹ ਵੱਡੀ ਤਾਜਾ ਖਬਰ
Next Postਇੰਡੀਆ: ਆਸਮਾਨ ਚ ਉਡਦੇ ਵਾਪਰਿਆ ਅਜਿਹਾ ਸਾਰੇ ਪਾਸੇ ਹੋ ਗਈ ਚਰਚਾ – ਆਈ ਤਾਜਾ ਵੱਡੀ ਖਬਰ