ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਵਾਪਰ ਰਹੀਆਂ ਦੁਖਦਾਇਕ ਘਟਨਾਵਾਂ ਨੇ ਜਿਥੇ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉਥੇ ਹੀ ਬੀਤੇ ਕੱਲ੍ਹ ਸਿੱਧੂ ਮੂਸੇਵਾਲਾ ਦਾ ਕਤਲ ਹੋਣ ਦੀ ਘਟਨਾ ਨੇ ਪੰਜਾਬ ਦੀ ਸਿਆਸਤ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਇਸ ਘਟਨਾ ਨੂੰ ਲੈ ਕੇ ਜਿੱਥੇ ਬਹੁਤ ਸਾਰੇ ਖੁਲਾਸੇ ਸਾਹਮਣੇ ਆ ਰਹੇ ਹਨ ਉਥੇ ਹੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਿੱਥੇ ਮਾਨਸਾ ਤੋਂ ਲੁਧਿਆਣੇ ਵਾਲੇ ਰਸਤੇ ਅਤੇ ਫਿਰੋਜ਼ਪੁਰ ਰਸਤੇ ਉੱਪਰ ਤੈਨਾਤ ਕੀਤੀ ਗਈ ਹੈ ਅਤੇ ਲਗਾਤਾਰ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਸੀ ਬੀ ਆਈ ਅਤੇ ਐਨ ਆਈ ਏ ਤੋਂ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ।
ਹੁਣ ਸਿਧੁ ਮੂਸੇਵਾਲ ਦੇ ਕਤਲ ਕਾਂਡ ਵਿੱਚ ਵਰਤੀ ਗਈ ਗੱਡੀ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਜਾਣਕਾਰੀ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿੱਥੇ ਮੂਸੇਵਾਲਾ ਉੱਪਰ ਹਮਲਾ ਕਰਨ ਵਾਸਤੇ ਹਮਲਾਵਰਾਂ ਵੱਲੋਂ ਜਿਸ ਗੱਡੀ ਦੀ ਵਰਤੋ ਕੀਤੀ ਗਈ ਸੀ ਇੱਕ ਬਲੈਰੋ ਅਤੇ ਦੂਜੀ ਲੰਮੀ ਵਾਲੀ ਕਾਰ ਸੀ। ਜਿੱਥੇ ਇੱਕ ਗੱਡੀ ਦਾ ਨੰਬਰ ਪੀ ਬੀ 05 ਏ ਪੀ 6114 ਗੱਡੀ ਦਾ ਨੰਬਰ ਜਿਥੇ ਫਿਰੋਜ਼ਪੁਰ ਦੇ ਅਧੀਨ ਆਉਣ ਵਾਲੇ ਪਿੰਡ ਧੀਰਾ ਘਾਰਾ ਦੇ ਰਹਿਣ ਵਾਲੇ ਕੰਵਲ ਸ਼ਮਸ਼ੇਰ ਸਿੰਘ ਦੀ ਬਲੈਰੋ ਗੱਡੀ ਦਾ ਹੈ। ਜੋ ਕਿ ਉਨ੍ਹਾਂ ਵੱਲੋਂ ਵੇਚਣ ਵਾਸਤੇ olx ਤੇ ਪਾਈ ਗਈ ਹੈ।
ਉਥੇ ਹੀ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਸ਼ੀਆਂ ਵੱਲੋਂ ਇਹ ਨੰਬਰ olx ਤੋਂ ਹੀ ਚੁੱਕਿਆ ਗਿਆ ਹੋ ਸਕਦਾ ਹੈ। ਇਸ ਮਾਮਲੇ ਵਿਚ ਪੁਲਸ ਵੱਲੋਂ ਜਿੱਥੇ ਦੋ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਉਥੇ ਹੀ ਇਹ ਵੀ ਦੱਸਿਆ ਗਿਆ ਹੈ ਕਿ ਇਹ ਗੱਡੀ ਦਿੱਲੀ ਤੋਂ ਖਰੀਦੀ ਗਈ ਹੈ । ਫਿਰੋਜ਼ਪੁਰ ਦੇ ਆਰਟੀਏ ਦਫਤਰ ਤੋਂ ਜਾਰੀ ਹੋਈ ਸੀ।
ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋ ਸ਼ੱਕੀ ਵਿਅਕਤੀਆਂ ਤੋਂ ਜਿੱਥੇ ਪੁੱਛਗਿੱਛ ਕੀਤੀ ਜਾ ਰਹੀ ਹੈ ਉਥੇ ਹੀ ਉਨ੍ਹਾਂ ਦੇ ਕੋਲੋਂ 5 ਜ਼ਿੰਦਾ ਕਾਰਤੂਸ, 32 ਬੋਰ ਦੇ 3 ਪਿਸਤੌਲ ਕਾਬੂ ਕੀਤੇ ਗਏ ਹਨ। ਦੋਸ਼ੀਆਂ ਵੱਲੋਂ ਦੋ ਮਿੰਟ ਹੀ ਘਟਨਾ ਸਥਾਨ ਤੇ 30 ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਕਾਰਨ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ।
Previous Postਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਖਬੀਰ ਬਾਦਲ ਵਲੋਂ ਆਇਆ ਵੱਡਾ ਬਿਆਨ, ਕਿਹਾ ਭਗਵੰਤ ਮਾਨ ਸਰਕਾਰ ਤੇ ਭਰੋਸਾ ਨਹੀਂ ਰਿਹਾ
Next Postਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ ਏਨੀ ਤਰੀਕ ਨੂੰ ਹੋਣਾ ਸੀ ਵਿਆਹ ਤੈਅ, ਮੰਗੇਤਰ ਨੇ ਕੀਤੇ ਅੰਤਿਮ ਦਰਸ਼ਨ