ਸਿੱਧੂ ਮੂਸੇ ਵਾਲਾ ਕਤਲਕਾਂਡ ਦਾ ਮੁੱਖ ਕਾਰਨ ਹੀ ਬਣਿਆ ਉਸਦਾ ਗੀਤ ” ਬੰਬੀਹਾ ਬੋਲੇ “

ਆਈ ਤਾਜ਼ਾ ਵੱਡੀ ਖਬਰ 

ਇਸ ਸਮੇਂ ਪੰਜਾਬ ਵਿੱਚ ਜਿੱਥੇ ਗੈਂਗਸਟਰਵਾਦ ਹਾਵੀ ਹੁੰਦਾ ਜਾ ਰਿਹਾ ਹੈ ਅਤੇ ਜਿਸ ਵੱਲੋਂ ਦਿਨ-ਦਿਹਾੜੇ ਹੀ ਗੋਲੀਆਂ ਮਾਰ ਕੇ ਬਹੁਤ ਸਾਰੇ ਲੋਕਾਂ ਦਾ ਕਤਲ ਕੀਤਾ ਜਾ ਰਿਹਾ ਹੈ। ਉਥੇ ਹੀ ਇਸ ਗੈਂਗ ਦੀ ਭੇਟ ਚੜ੍ਹਿਆ ਪਿਛਲੇ ਦਿਨੀਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਜਿਸ ਦਾ 29 ਮਈ ਦੀ ਸ਼ਾਮ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਆਪਣੀ ਬੀਮਾਰੀ ਮਾਸੀ ਨੂੰ ਮਿਲਣ ਲਈ ਉਸਦੇ ਪਿੰਡ ਜਾ ਰਿਹਾ ਸੀ। ਜਿਸ ਸਮੇਂ ਉਹ ਜਵਾਹਰਕੇ ਪਿੰਡ ਵਿਚ ਪਹੁੰਚਿਆ ਤਾਂ ਕੁਝ ਅਣਪਛਾਤੇ ਲੋਕਾਂ ਵੱਲੋਂ ਉਸ ਉਪਰ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਕਾਰਨ ਸਿੱਧੂ ਮੂਸੇਵਾਲਾ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਸੀ,ਜਿੱਥੇ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਸਿੱਧੂ ਮੂਸੇ ਵਾਲਾ ਕਤਲ ਕਾਂਡ ਦਾ ਮੁੱਖ ਕਾਰਨ ਹੀ ਉਸ ਦਾ ਗੀਤ ਬੰਬੀਹਾ ਬੋਲੇ ਬਣਿਆ ਹੈ ਜਿਸ ਬਾਰੇ ਹੁਣ ਤਾਜ਼ਾ ਖਬਰ ਸਾਹਮਣੇ ਆਈ ਹੈ। ਸਿੱਧੂ ਮੂਸੇ ਵਾਲਾ ਕਤਲ ਕਾਂਡ ਦੀ ਜ਼ਿੰਮੇਵਾਰੀ ਜਿੱਥੇ ਲਾਰੈਂਸ ਬਿਸ਼ਨੋਈ ਗਰੂਪ ਵੱਲੋਂ ਲਈ ਗਈ ਸੀ। ਉਥੇ ਹੀ ਪੰਜਾਬ ਪੁਲਸ ਬੀਤੇ ਦਿਨੀਂ ਇਸ ਗੈਂਗਸਟਰ ਨੂੰ ਪੁੱਛਗਿੱਛ ਵਾਸਤੇ ਪੰਜਾਬ ਲੈ ਗਈ ਹੈ ਜੋ ਇਸ ਸਮੇਂ ਤਿਹਾੜ ਜੇਲ੍ਹ ਵਿਚ ਬੰਦ ਸੀ ਅਤੇ ਜਿਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਹੈ। ਜਿਸ ਵੱਲੋਂ ਹੁਣ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨਾਲ ਜੁੜੇ ਹੋਏ ਕਈ ਖੁਲਾਸੇ ਕੀਤੇ ਗਏ ਹਨ ਜਿਨ੍ਹਾਂ ਵਿੱਚ ਉਸ ਵੱਲੋਂ ਬੰਬੀਹਾ ਗੀਤ ਨੂੰ ਕਤਲ ਦਾ ਅਹਿਮ ਕਾਰਨ ਵੀ ਦੱਸਿਆ ਜਾ ਰਿਹਾ ਹੈ।

ਜਿਸ ਵਿੱਚ ਬੰਬੀਹਾ ਗਰੁੱਪ ਦੀ ਗੱਲ ਕੀਤੀ ਗਈ ਹੈ ਅਤੇ ਇਸ ਗੀਤ ਨੂੰ ਜਿੱਥੇ ਗਾਉਣ ਤੋਂ ਉਹਨਾਂ ਵੱਲੋਂ ਇਨਕਾਰ ਕੀਤਾ ਜਾ ਰਿਹਾ ਸੀ ਪਰ ਇਸ ਸਭ ਦੇ ਬਾਵਜੂਦ ਵੀ ਸਿੱਧੂ ਮੂਸੇਵਾਲਾ ਵਲੋ ਇਸ ਗੀਤ ਨੂੰ ਗਾਇਆ ਗਿਆ ਅਤੇ ਦੇਸ਼-ਵਿਦੇਸ਼ ਵਿੱਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ। ਉਥੇ ਹੀ ਉਨ੍ਹਾਂ ਸਿੱਧੂ ਮੂਸੇਵਾਲਾ ਦਾ ਕਤਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਵੀ ਦੱਸਿਆ ਹੈ।

ਉਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਹੈ ਕਿ ਕੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਵੀ ਕੋਈ ਅਜਿਹਾ ਵਿਅਕਤੀ ਹੈ, ਜਿਸ ਵੱਲੋਂ ਸਿੱਧੂ ਦੇ ਖਿਲਾਫ ਜਾ ਕੇ ਅਜਿਹਾ ਕਦਮ ਚੁੱਕਿਆ ਗਿਆ ਹੋਵੇ। ਕਿਉਂਕਿ ਸਿੱਧੂ ਮੂਸੇਵਾਲਾ ਵੱਲੋਂ ਥੋੜੇ ਹੀ ਸਮੇਂ ਵਿਚ ਬੜੀ ਤਰੱਕੀ ਕੀਤੀ ਗਈ ਸੀ।