ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਜਿਥੇ ਵੱਖ-ਵੱਖ ਖੇਤਰਾਂ ਵਿਚ ਬਹੁਤ ਸਾਰੀਆਂ ਹਸਤੀਆਂ ਵੱਲੋਂ ਆਪਣਾ ਇੱਕ ਵੱਖਰਾ ਨਾਮਣਾ ਖੱਟਿਆ ਗਿਆ। ਉੱਥੇ ਹੀ ਬਹੁਤ ਸਾਰੀਆਂ ਹਸਤੀਆਂ ਵੱਖ ਵੱਖ ਹਾਦਸਿਆਂ ਦਾ ਸ਼ਿਕਾਰ ਹੋਈਆਂ ਹਨ ਜਿਨ੍ਹਾਂ ਨੇ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਘੱਟ ਉਮਰ ਵਿੱਚ ਉਹਨਾਂ ਬੁਲੰਦੀਆਂ ਨੂੰ ਛੂਹਿਆ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਜਿੱਥੇ ਆਪਣੇ ਕੈਰੀਅਰ ਦੇ ਵਿੱਚ ਆਪਣੇ ਨਾਮ ਨੂੰ ਪੂਰੀ ਦੁਨੀਆ ਵਿਚ ਫੈਲਾ ਦਿੱਤਾ। ਉਥੇ ਹੀ ਕੋਈ ਉਸ ਦੀ ਬੇਵਕਤੀ ਮੌਤ ਨੇ ਸਾਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਜਿੱਥੇ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਉਸ ਉਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਸਿਧੂ ਮੁਸੇ ਵਾਲਾ ਕਤਲ ਕਾਂਡ ਵਿੱਚ ਤਫਤੀਸ਼ ਕਰ ਰਹੇ ਅਫਸਰਾਂ ਨੂੰ ਜਾਨ ਦਾ ਖਤਰਾ ਹੋਣ ਦੇ ਚਲਦਿਆਂ ਹੋਇਆਂ Y ਸ਼੍ਰੇਣੀ ਦੀ ਸੁਰੱਖਿਆ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੇ ਬਾਰਾਂ ਅਧਿਕਾਰੀਆਂ ਵੱਲੋਂ ਸਪੈਸ਼ਲ ਸੈੱਲ ਵਿਚ ਤਾਇਨਾਤ ਹੁੰਦੇ ਹੋਏ ਕਤਲ ਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਥੇ ਹੀ ਉਨ੍ਹਾਂ ਨੂੰ ਧਮਕੀ ਮਿਲਣ ਦੇ ਚਲਦਿਆਂ ਹੋਇਆਂ 24 ਘੰਟੇ ਉਨ੍ਹਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ Y ਸ਼੍ਰੇਣੀ ਦੀ ਸੁਰੱਖਿਆ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਜਿੱਥੇ ਹੁਣ ਉਨ੍ਹਾਂ ਦੇ ਘਰ 24 ਘੰਟੇ ਸੁਰੱਖਿਆ ਲਈ Y ਸ਼੍ਰੇਣੀ ਦੀ ਸੁਰੱਖਿਆ ਮੌਜੂਦ ਰਹੇਗੀ। ਦੱਸ ਦਈਏ ਕਿ ਦਿੱਲੀ ਪੁਲੀਸ ਦੇ ਸਪੈਸ਼ਲ ਸੈਲ ਵੱਲੋਂ ਜਿਥੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਇਸ ਵਿੱਚ ਬਾਰਾਂ ਅਧਿਕਾਰੀ ਸ਼ਾਮਲ ਹਨ। ਕਿਉਂਕਿ ਇਹਨਾਂ ਸਪੈਸ਼ਲ ਸੈਲ ਦੇ ਅਧਿਕਾਰੀਆਂ ਨੂੰ ਜਿੱਥੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਗੈਂਗਸਟਰ ਹਰਵਿੰਦਰ ਦੇ ਸਾਥੀ ਲਖਵੀਰ ਲੰਡਾ ਵੱਲੋਂ ਧਮਕੀ ਵੀ ਦਿੱਤੀ ਗਈ ਹੈ।
ਕਿ ਅਗਰ ਕੋਈ ਵੀ ਅਧਿਕਾਰੀ ਗਲੀਆਂ ਵਿੱਚ ਦੇਖਿਆ ਗਿਆ ਤਾਂ ਉਨ੍ਹਾਂ ਵਾਸਤੇ ਇਹ ਚੰਗਾ ਨਹੀਂ ਹੋਵੇਗਾ। ਇਨ੍ਹਾਂ ਅਧਿਕਾਰੀਆਂ ਦੇ ਉੱਪਰ ਹਮਲਾ ਕਰਨ ਦੀ ਯੋਜਨਾ ਵੀ ਬਣਾਈ ਜਾ ਸਕਦੀ ਹੈ ਜਿਸ ਨੂੰ ਦੇਖਦਿਆਂ ਹੋਇਆਂ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ਵਿੱਚ ਵੀ ਵਾਧਾ ਕੀਤਾ ਗਿਆ ਹੈ ਜੋ ਇਸ ਕੇਸ ਨੂੰ ਹੱਲ ਕਰਨ ਵਿੱਚ ਮਦਦ ਕਰ ਰਹੇ ਹਨ। ਉਹਨਾਂ ਨਾਲ ਵੀ ਇੱਕ ਕਮਾਂਡੋ ਮੌਜੂਦ ਰਹੇਗਾ।
Home ਤਾਜਾ ਖ਼ਬਰਾਂ ਸਿੱਧੂ ਮੂਸੇ ਵਾਲਾ ਕਤਲਕਾਂਡ ਚ ਤਫਤੀਸ਼ ਕਰ ਰਹੇ ਅਫਸਰਾਂ ਨੂੰ ਜਾਨ ਦਾ ਖਤਰਾ – ਮਿਲੀ Y ਸ਼੍ਰੇਣੀ ਦੀ ਸੁਰੱਖਿਆ
Previous Postਪੁੱਤ ਆਪਣੀ ਮਾਂ ਦੀ ਲਾਸ਼ ਦੇ ਨਾਲ 5 ਦਿਨ ਰਿਹਾ ਸੌਂਦਾ, ਲਾਸ਼ ਨੂੰ ਲੁਕੋ ਕੇ ਬਦਬੂ ਛਪਾਉਣ ਲਈ ਚਲਾਉਂਦਾ ਰਿਹਾ ਅਗਰਬੱਤੀ
Next Postਅਮਰੀਕਾ ਜਾਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ, ਖਿੱਚ ਲਵੋ ਤਿਆਰੀਆਂ