ਸਿੱਧੂ ਮੂਸੇ ਵਾਲਾ ਕਤਲਕਾਂਡ ਚ ਗੋਲਡੀ ਬਰਾੜ ਤੇ ਸ਼ੂਟਰ ਪ੍ਰਿਯਾਵਰਤ ਦੀ ਰਿਕਾਰਡਿੰਗ ਆਈ ਸਾਹਮਣੇ, ਹੋਇਆ ਵੱਡਾ ਖੁਲਾਸਾ

ਆਈ ਤਾਜ਼ਾ ਵੱਡੀ ਖਬਰ 

ਸਿੱਧੂ ਮੂਸੇਵਾਲਾ ਗਾਇਕ ਜਿੱਥੇ ਹੁਣ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਹੈ ਜਿਸਦੀ 29 ਮਈ ਦੀ ਸ਼ਾਮ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਡੇਢ ਮਹੀਨੇ ਦਾ ਸਮਾਂ ਬੀਤ ਜਾਣ ਤੇ ਜਿੱਥੇ ਅੱਜ ਵੀ ਉਹ ਲੋਕਾਂ ਦੇ ਦਿਲ-ਓ-ਦਿਮਾਗ ਤੇ ਬੈਠਾ ਹੋਇਆ ਹੈ। ਲੋਕ ਇਸ ਸਦਮੇ ਵਿਚੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਸ ਮਾਮਲੇ ਨਾਲ ਜੁੜੀਆਂ ਹੋਈਆਂ ਸਾਹਮਣੇ ਆਉਣ ਵਾਲੀਆਂ ਖਬਰਾਂ ਲੋਕਾਂ ਦੇ ਗ਼ਮ ਨੂੰ ਫਿਰ ਤੋਂ ਵਧਾ ਦਿੰਦੀਆਂ ਹਨ। ਹਰ ਇਨਸਾਨ ਵੱਲੋਂ ਜਿੱਥੇ ਸਿੱਧੂ ਪਰਿਵਾਰ ਨਾਲ ਇਨਸਾਫ ਕੀਤੇ ਜਾਣ ਦੀ ਮੰਗ ਲਗਾਤਾਰ ਸਰਕਾਰ ਅੱਗੇ ਕੀਤੀ ਜਾ ਰਹੀ ਹੈ। ਉਥੇ ਹੀ ਆਏ ਦਿਨ ਇਸ ਮਾਮਲੇ ਨਾਲ ਜੁੜੀ ਹੋਈ ਕੋਈ ਨਾ ਕੋਈ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿੱਚ ਗੋਲਡੀ ਬਰਾੜ ਅਤੇ ਸ਼ੂਟਰ ਪ੍ਰਿਯਵਰਤ ਫੌਜੀ ਦੀ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਚ ਵੱਡਾ ਖੁਲਾਸਾ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਇਸ ਮਾਮਲੇ ਦੇ ਵਿੱਚ ਕੁਝ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਕੁੱਝ ਦੀ ਭਾਲ਼ ਲਗਾਤਾਰ ਹੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਹੁਣ ਕੈਨੇਡਾ ਵਿੱਚ ਬੈਠੇ ਸਿੱਧੂ ਮੁੱਸੇਵਾਲ ਦੇ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਅਤੇ ਸ਼ਾਰਪਸ਼ੂਟਰ ਪ੍ਰਿਯਵਰਤ ਫੌਜੀ ਦੀ ਫੋਨ ਤੇ ਹੋਈ ਗੱਲ ਦੀ ਰਿਕਾਰਡਿੰਗ ਤੂੰ ਬਹੁਤ ਕੁਝ ਖੁਲਾਸਾ ਹੋ ਰਿਹਾ ਹੈ।

ਜਿਸ ਵਿੱਚ ਦੋਸ਼ੀਆਂ ਨੂੰ ਸਿੱਧੂ ਮੂਸੇਵਾਲਾ ਦੇ ਘਰ ਤੋਂ ਬਾਹਰ ਜਾਣ ਦੀ ਜਾਣਕਾਰੀ ਮਿਲਦੇ ਹੀ ਉਸ ਦਾ ਕਤਲ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਉਥੇ ਹੀ ਦੋਸ਼ੀਆਂ ਵੱਲੋਂ ਗੋਲਡੀ ਬਰਾੜ ਨੂੰ ਦੱਸਿਆ ਗਿਆ ਸੀ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਨੂੰ ਘੱਟ ਕੀਤਾ ਗਿਆ ਹੈ। ਉਥੇ ਹੀ ਫੋਨ ਦੀ ਇਸ ਰਿਕਾਰਡਿੰਗ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਜਿਥੇ ਦੋਸ਼ੀਆਂ ਵੱਲੋਂ ਸਿੱਧੂ ਮੂਸੇਵਾਲਾ ਦਾ ਕਤਲ ਕੀਤੇ ਜਾਣ ਵਾਸਤੇ ਦੋਸ਼ੀ ਇਕ ਮਹੀਨੇ ਤੋਂ ਮਾਨਸਾ ਦੇ ਵਿਚ ਚੱਕਰ ਲਾ ਰਹੇ ਸਨ।

ਗੋਲਡੀ ਬਰਾੜ ਵੱਲੋਂ ਸਾਰਿਆਂ ਨੂੰ ਅਲਾਟ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਕੇਕੜਾ ਵੱਲੋਂ ਵੀ ਲਗਾਤਾਰ ਰੇ8 ਕਰਕੇ ਹਰ ਖਬਰ ਫਟਾਫਟ ਪਹੁੰਚਾਈ ਜਾ ਰਹੀ ਸੀ ਜਿੱਥੇ ਗੋਲਡੀ ਬਰਾੜ ਨੂੰ ਡਾਕਟਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ ਉੱਥੇ ਹੀ ਉਸ ਨੂੰ ਦੋਸ਼ੀਆਂ ਵੱਲੋਂ ਦੱਸਿਆ ਗਿਆ ਸੀ ਕਿ ਉਹ ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਹਾਂ ਅਤੇ ਸ਼ਾਮ ਨੂੰ ਸਾਢੇ ਚਾਰ ਵਜੇ ਦੇ ਕਰੀਬ ਸੀ। ਦੋਸ਼ੀਆਂ ਨੂੰ ਕਿਹੜਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਸਿੱਧੂ ਮੂਸੇਵਾਲਾ ਆਪਣੇ ਦੋਸਤਾਂ ਦੇ ਨਾਲ ਘਰ ਤੋਂ ਰਵਾਨਾ ਹੋ ਗਿਆ ਹੈ।