ਆਈ ਤਾਜਾ ਵੱਡੀ ਖਬਰ
ਇਸ ਸਮੇਂ ਭਾਰਤ ਵਿਚ ਲਗਾਤਾਰ ਕੋਰੋਨਾ ਕੇਸਾਂ ਦੀ ਵਧ ਰਹੀ ਗਿਣਤੀ ਕਾਰਨ ਸਰਕਾਰ ਚਿੰਤਾ ਵਿਚ ਨਜ਼ਰ ਆ ਰਹੀ ਹੈ। ਉਥੇ ਹੀ ਕਰੋਨਾ ਕਾਰਨ ਕੀਤੀ ਗਈ ਤਾਲਾਬੰਦੀ ਨੇ ਬਹੁਤ ਸਾਰੇ ਕੰਮਕਾਰ ਬੰਦ ਕਰਵਾ ਦਿੱਤੇ ਹਨ। ਕਈ ਕੰਮ ਬੰਦ ਹੋ ਜਾਣ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਰੁਜਗਾਰੀ ਦੇ ਚਲਦੇ ਹੋਏ ਲੋਕਾਂ ਨੂੰ ਕਈ ਤਰ੍ਹਾਂ ਦੇ ਕੰਮਕਾਜ ਨੂੰ ਨਿਪਟਾਉਣ ਵਿਚ ਭਾਰੀ ਦਿੱਕਤਾਂ ਆ ਰਹੀਆਂ ਹਨ। ਇਸ ਲਈ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਣੇ ਦੇਸ਼ ਦੇ ਆਰਥਿਕ ਢਾਂਚੇ ਨੂੰ ਸੁਧਾਰਨ ਲਈ ਲੋਕਾਂ ਦੀ ਆਰਥਿਕ ਹਾਲਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੀ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ। ਜਿਸ ਨਾਲ ਲੋਕਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਕੱਢਿਆ ਜਾ ਸਕੇ।
ਹੁਣ 6 ਜੂਨ ਤੱਕ ਲਈ ਇੰਡੀਆ ਚ ਬੰਦ ਰਹੇਗਾ ਇਹ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਲੋਕਾਂ ਨੂੰ ਜਿਥੇ ਪਹਿਲਾਂ ਵੀ ਇਨਕਮ ਟੈਕਸ ਰਿਟਰਨ ਜਮ੍ਹਾ ਕਰਵਾਉਣ ਦੀ ਤਾਰੀਖ ਵਿੱਚ ਵਾਧਾ ਕੀਤਾ ਗਿਆ ਸੀ। ਉੱਥੇ ਕਿ 1 ਜੂਨ ਤੋਂ 6 ਜੂਨ ਤੱਕ ਲਈ ਇਸ ਕੰਮ ਨੂੰ ਬੰਦ ਕੀਤਾ ਜਾ ਰਿਹਾ ਹੈ। ਆਮਦਨ ਕਰ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ 7 ਜੂਨ ਤੋਂ ਵਿਭਾਗ ਵੱਲੋਂ ਇਕ ਨਵੀਂ ਵੈਬਸਾਈਟ ਜਾਰੀ ਕੀਤੀ ਜਾ ਰਹੀ ਹੈ। ਜਿੱਥੇ ਫਿਰ ਤੋਂ ਪਹਿਲਾਂ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ।
ਆਮਦਨ ਕਰ ਵਿਭਾਗ ਵੱਲੋਂ ਟੈਕਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 30 ਸਤੰਬਰ ਤੱਕ ਵਧਾ ਦਿੱਤੀ ਗਈ ਸੀ,ਕਰੋਨਾ ਦੇ ਦੌਰ ਵਿਚ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਲੋਕਾਂ ਨੂੰ ਸਹੂਲਤ ਦਿੱਤੀ ਗਈ ਹੈ। ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਆਖਿਆ ਗਿਆ ਹੈ ਕਿ ਆਮਦਨ ਕਰਦਾਤਾ ਨਵੇਂ ਪੋਰਟਲ ਤੇ ਪੂਰਵ ਭਰੇ ਰਿਟਰਨ ਫਾਰਮ ਪ੍ਰਾਪਤ ਕਰਨਗੇ। ਨਾਲ ਹੀ ਟੈਕਸ ਅਧਿਕਾਰੀ ਇਸ ਦੇ ਜ਼ਰੀਏ ਨੋਟਿਸ ਅਤੇ ਸੰਮਨ ਭੇਜ ਸਕਣਗੇ।
ਇਸ ਤੋਂ ਇਲਾਵਾ ਟੈਕਸ ਦਾਤਾਵਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ। ਨਵੀਂ ਵੈਬਸਾਈਟ ਜੋ ਕੇ 7 ਜੂਨ ਤੋਂ www.incometaxgov.in ਜਾਰੀ ਕਰ ਦਿੱਤੀ ਜਾਵੇਗੀ। ਇਸ ਨਵੀਂ ਜਾਰੀ ਕੀਤੀ ਗਈ ਵੈਬਸਾਈਟ ਤੇ ਟੈਕਸ ਦੇਣ ਲਈ ਵਧੇਰੇ ਸਹੂਲਤ ਵੀ ਹੋਵੇਗੀ। ਜਿਸ ਵਿੱਚ ਬਹੁਤ ਸਾਰੀਆਂ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਦੇ ਸ਼ੁਰੂ ਹੋਣ ਤੋਂ ਤਿੰਨ ਦਿਨ ਬਾਅਦ 10 ਜੂਨ ਤੋਂ ਆਮਦਨ ਟੈਕਸ ਦੇ ਮਾਮਲੇ ਨੂੰ ਸੁਣ ਸਕਣਗੇ। ਇਸ ਸਮੇ www.incometaxindiaefiling.gov.in ਇਸ ਵੈਬਸਾਈਟ ਨੂੰ 1 ਤੋਂ 6 ਜੂਨ ਤੱਕ ਲਈ ਬੰਦ ਕੀਤਾ ਜਾ ਰਿਹਾ ਹੈ। ਇਸ ਲਈ ਹੁਣ ਟੈਕਸ ਅਦਾ ਕਰਨ ਲਈ 1 ਜੂਨ ਤੋਂ 6 ਜੂਨ ਤੱਕ ਲਈ ਇੰਤਜਾਰ ਕਰਨਾ ਪਵੇਗਾ।
Previous Postਸਾਵਧਾਨ : ਹੁਣੇ ਹੁਣੇ ਪੰਜਾਬ ਚ ਹਾਲਾਤਾਂ ਨੂੰ ਦੇਖ ਇਹ ਜਗ੍ਹਾ ਕੀਤੀ ਗਈ ਪੂਰੀ ਤਰਾਂ ਨਾਲ ਸੀਲ
Next Postਹੁਣੇ ਹੁਣੇ ਹਵਾਈ ਯਾਤਰੀਆਂ ਲਈ ਆਈ ਮਾੜੀ ਖਬਰ ਇਸ ਦੇਸ਼ ਨੇ ਭਾਰਤ ਲਈ ਲਗਾਤੀ ਇਹ ਪਾਬੰਦੀ