ਹੁਣੇ ਆਈ ਤਾਜਾ ਵੱਡੀ ਖਬਰ
ਦੇਸ਼ ਦੇ ਅੰਦਰ 8 ਨਵੰਬਰ 2016 ਨੂੰ ਨੋਟਬੰਦੀ ਕੀਤੀ ਗਈ ਸੀ ਜਿਸ ਦਾ ਮਕਸਦ ਸੀ ਅੱਤਵਾਦੀਆਂ ਨੂੰ ਮਿਲ ਰਹੀ ਫੰਡਿੰਗ ਨੂੰ ਖਤਮ ਕਰਨਾ ਅਤੇ ਦੇਸ਼ ਅੰਦਰ ਵਰਤੀ ਜਾ ਰਹੀ ਨਕਲੀ ਕਰੰਸੀ ਉਪਰ ਰੋਕ ਲਗਾਉਣਾ। ਜਿਸ ਵਾਸਤੇ ਦੇਸ਼ ਅੰਦਰ ਉਕਤ ਤਾਰੀਖ਼ ਤੋਂ 500 ਅਤੇ 1,000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ। ਪਰ ਕੁਝ ਸਮਾਜ ਵਿਰੋਧੀ ਲੋਕ ਆਪਣੀਆਂ ਗਤੀਵਿਧੀਆਂ ਤੋਂ ਬਾਜ ਨਹੀਂ ਆਉਂਦੇ। ਮੌਜੂਦਾ ਸਮੇਂ ਵਿੱਚ ਵੀ ਬਹੁਤ ਸਾਰੇ ਨਕਲੀ ਨੋਟ ਬਣਾ ਕੇ ਚਲਾਏ ਜਾ ਰਹੇ ਹਨ। ਜਿਸ ਕਾਰਨ ਰੋਜ਼ਾਨਾ ਹੀ ਆਮ ਜਨਤਾ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੇ ਕਾਫ਼ੀ ਸਮੇਂ ਤੋਂ 50 ਅਤੇ 200 ਰੁਪਏ ਦੇ ਨਕਲੀ ਨੋਟ ਬਜ਼ਾਰ ਦੇ ਵਿਚ ਭਾਰੀ ਮਾਤਰਾ ਵਿੱਚ ਚੱਲ ਰਹੇ ਹਨ ਜਿਨ੍ਹਾਂ ਨੂੰ ਰੋਕਣਾ ਜ਼ਰੂਰੀ ਹੈ। ਇਸੇ ਕਾਰਨ ਹੀ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਦੇਸ਼ ਵਾਸੀਆਂ ਨੂੰ ਜਾਗਰੂਕ ਕਰਨ ਦੇ ਲਈ ਪਹਿਲ ਕੀਤੀ ਹੈ। ਜ਼ਿਕਰਯੋਗ ਹੈ ਕਿ ਆਰਬੀਆਈ ਵਿੱਤੀ ਜਾਗਰੂਕਤਾ ਹਫ਼ਤਾ ਬਣਾ ਰਹੀ ਹੈ ਜਿਸ ਦੌਰਾਨ ਨਕਲੀ ਨੋਟਾਂ ਦੀ ਪਛਾਣ ਵੀ ਦੱਸੀ ਜਾ ਰਹੀ ਹੈ। ਇਸ ਮੌਕੇ ਦੇ ਸਬੰਧ ਵਿੱਚ ਖੇਤਰੀ ਨਿਰਦੇਸ਼ਕ ਲਕਸ਼ਮੀਕਾਂਤ ਰਾਵ ਨੇ ਅਹਿਮ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਬੈਂਕ ਦੀ ਸੇਵਾ ਤੋਂ ਖ਼ੁਸ਼ ਨਹੀਂ ਹੋ ਤਾਂ ਬਤੌਰ ਗ੍ਰਾਹਕ ਤੁਸੀਂ ਇਸ ਦੀ ਸ਼ਿਕਾਇਤ ਕਰ ਸਕਦੇ ਹੋ।
ਖੇਤਰੀ ਨਿਰਦੇਸ਼ਕ ਨੇ ਆਖਿਆ ਕਿ ਰਿਜ਼ਰਵ ਬੈਂਕ ਕਿਸੇ ਵੀ ਸੰਸਥਾ ਦੇ ਖਿਲਾਫ ਲੋਕਪਾਲ ਦੀ ਸ਼ਿਕਾਇਤ ਕਰਨ ਲਈ ਆਨਲਾਈਨ ਮਾਧਿਅਮ ਦੇ ਜ਼ਰੀਏ ਅਪਲਾਈ ਕਰਨਾ ਹੋਵੇਗਾ। ਵਿੱਤੀ ਜਾਗਰੂਕਤਾ ਹਫ਼ਤਾ ਦੇ ਸਮਾਰੋਹ ਵਿੱਚ ਅਸਲੀ ਅਤੇ ਨਕਲੀ ਨੋਟਾਂ ਦੀ ਪਛਾਣ ਦੱਸਦੇ ਹੋਏ ਰਾਵ ਨੇ ਕਿਹਾ ਕਿ 50 ਰੁਪਏ ਦੇ ਅਸਲੀ ਨੋਟ ਉੱਪਰ ਦੇਵਨਾਗਰੀ ਲਿਪੀ ਵਿੱਚ 50 ਰੁਪਏ ਲਿਖਿਆ ਹੈ। ਜਿਸ ਦੇ ਸਾਹਮਣੇ ਵਾਲੇ ਹਿੱਸੇ ਉੱਪਰ ਅੰਕਿਤ 50 ਰੁਪਏ ਦਾ ਆਰ-ਪਾਰ ਮਿਲਾਨ ਹੁੰਦਾ ਹੈ। ਇਸ ਨੋਟ ਦੇ ਵਿਚਕਾਰ ਮਹਾਤਮਾ ਗਾਂਧੀ ਦੀ ਫੋਟੋ, ਰਿਜ਼ਰਵ ਬੈਂਕ ਆਫ ਇੰਡੀਆ, ਗੈਰ ਧਾਤੂ ਸੁਰਧਾ ਧਾਗਾ ਹੁੰਦਾ ਹੈ। ਇਸ ਦੇ ਸੱਜੇ ਹੱਥ ਅਸ਼ੋਕਾ ਨਿਸ਼ਾਨ, ਇਲੈਕਟੋਇਪ 50 ਵਾਟਰਮਾਰਕ, ਗਿਣਤੀ ਪੈਨਲ ਖੱਬੇ ਪਾਸੇ ਉਪਰ ਤੋਂ ਹੇਠਾਂ ਛੋਟੇ ਤੋਂ ਵੱਡੇ ਆਕਾਰ ਵਿੱਚ ਲਿਖਿਆ ਹੁੰਦਾ ਹੈ।
ਇਸ ਤੋਂ ਇਲਾਵਾ ਨੋਟ ਦੇ ਪਿੱਛੇ ਛਪਾਈ ਦਾ ਸਾਲ, ਸਵੱਛ ਭਾਰਤ ਦਾ ਲੋਗੋ ਅਤੇ ਸਲੋਗਨ, ਭਾਸ਼ਾ ਪੈਨਲ ਦਾ ਆਕਾਰ 66*135 ਮਿ.ਮੀ. ਦਾ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ 200 ਦੇ ਨੋਟ ਵਿੱਚ ਵੀ ਹਨ ਅਤੇ ਇਸ ਨੋਟ ਨੂੰ ਟੇਡਾ ਕਰਨ ਉਪਰ ਰੰਗ ਦਾ ਧਾਗਾ ਨੀਲੇ ਰੰਗ ਦਾ ਦਿਖਾਈ ਦਿੰਦਾ ਹੈ। ਰਾਵ ਨੇ ਕਿਹਾ ਕਿ ਇਨ੍ਹਾਂ ਨਿਸ਼ਾਨੀਆਂ ਦੇ ਜ਼ਰੀਏ ਜਨਤਾ ਆਸਾਨੀ ਦੇ ਨਾਲ ਅਸਲੀ ਅਤੇ ਨਕਲੀ ਨੋਟ ਦੇ ਫ਼ਰਕ ਨੂੰ ਪਹਿਚਾਣ ਸਕਦੀ ਹੈ।
Previous Postਛੁੱਟੀ ਆਏ ਫੌਜੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ
Next Postਹੁਣ ਅਚਾਨਕ ਸੰਯੁਕਤ ਕਿਸਾਨ ਮੋਰਚੇ ਨੇ ਬਦਲਿਆ ਆਪਣਾ ਇਹ ਫੈਸਲਾ – ਤਾਜਾ ਵੱਡੀ ਖਬਰ