ਆਈ ਤਾਜਾ ਵੱਡੀ ਖਬਰ
ਜਿੱਥੇ ਅੱਜ ਦੁਨੀਆਂ ਭਰ ਦੇ ਵਿੱਚ ਨਵਾਂ ਸਾਲ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਹਰ ਕਿਸੇ ਦੇ ਵੱਲੋਂ ਇਸ ਨਵੇਂ ਸਾਲ ਦੇ ਵਿਚ ਖੁਸ਼ੀਆਂ ਖੇੜੇ ਆਉਣ ਦੀ ਆਸ ਤੇ ਉਮੀਦ ਜਤਾਈ ਜਾ ਰਹੀ ਹੈ । ਗੱਲ ਕੀਤੀ ਜਾਵੇ ਜੇਕਰ ਪੰਜਾਬ ਦੀ ਤਾਂ, ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਮਾਹੌਲ ਕਾਫੀ ਗਰਮਾਇਆ ਹੋਇਆ ਹੈ । ਉੱਥੇ ਹੀ ਵੱਖ ਵੱਖ ਵਰਗਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਵੀ ਜਾਰੀ ਹਨ । ਇਸੇ ਵਿਚਕਾਰ ਹੁਣ ਪੰਜਾਬ ਭਰ ਦੇ ਵਿੱਚ ਤਿੱਨ ਜਨਵਰੀ ਨੂੰ ਚੱਕਾ ਜਾਮ ਕਰਨ ਦਾ ਐਲਾਨ ਹੋ ਗਿਆ ਹੈ । ਇਸੇ ਲੜੀ ਤਹਿਤ ਅੱਜ ਨਵੇਂ ਸਾਲ ਦੇ ਮੌਕੇ ਇੱਕ ਸੌ ਅੱਠ ਸਰਕਾਰੀ ਐਂਬੂਲੈਂਸਾਂ ਤੇ ਕੰਮ ਕਰਦੇ ਡਰਾਈਵਰ ਅਤੇ ਹੋਰਾਂ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਜਿਸ ਦੌਰਾਨ ਡਰਾੲੀਵਰਾਂ ਅਤੇ ਵਰਕਰਾਂ ਦੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਐਂਬੂਲੈਂਸ ਉਪਰ ਕੰਮ ਕਰਨ ਵਾਲੇ ਵਰਕਰਾਂ ਦਾ ਮਾਣ ਭੱਤਾ ਸਿਰਫ਼ ਪਚਾਸੀ ਸੌ ਰੁਪਏ ਹੋਣ ਕਰਕੇ ਠੇਕੇਦਾਰੀ ਸਿਸਟਮ ਹੇਠਾਂ ਹੋਰ ਹੀ ਲੁੱਟ ਖ਼ਿਲਾਫ਼ ਪੰਜਾਬ ਸਰਕਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦੇ ਉਨ੍ਹਾਂ ਵਰਕਰਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ ਦੱਸ ਸਾਲਾਂ ਤੋਂ ਮਿਹਨਤ ਕਰ ਰਹੇ ਹਾਂ ਅਤੇ ਕਰੋਨਾ ਵਰਗੀਆਂ ਭਿਆਨਕ ਬਿਮਾਰੀਆਂ ਦੇ ਵਿੱਚ ਵੀ ਅਸੀਂ ਲੋਕਾਂ ਦੀ ਸੇਵਾ ਕਰਦੇ ਆਏ ਹਾਂ , ਪਰ ਪੰਜਾਬ ਸਰਕਾਰ ਨੇ ਸਾਨੂੰ ਅੱਖੋਂ ਪਰੋਲੇ ਕਰਕੇ ਰੱਖ ਦਿੱਤਾ ਹੈ ।
ਉਨ੍ਹਾਂ ਕਿਹਾ ਕਿ ਠੇਕੇਦਾਰ ਸਾਨੂੰ ਲੁੱਟ ਰਹੇ ਹਨ ਇੰਨੇ ਘੰਟੇ ਕੰਮ ਕਰਕੇ ਵੀ ਸਾਡਾ ਗੁਜ਼ਾਰਾ ਨਹੀਂ ਹੁੰਦਾ , ਉਨ੍ਹਾਂ ਕਿਹਾ ਕਿ ਅੱਠ ਘੰਟਿਆਂ ਦੀ ਬਜਾਏ ਸਾਨੂੰ ਬਾਰਾਂ ਘੰਟੇ ਵੀ ਕਈ ਵਾਰ ਕੰਮ ਕਰਨਾ ਪੈਂਦਾ ਹੈ। ਪਰ ਸਾਡੇ ਪੱਲੇ ਕੁਝ ਵੀ ਨਹੀਂ ਬਚਦਾ ਤੇ ਨਾ ਹੀ ਸਾਡਾ ਕੋਈ ਬੀਮਾ ਹੁੰਦਾ ਹੈ ਤੇ ਨਾ ਹੀ ਕਾਈ ਸਾਨੂੰ ਸਰਕਾਰੀ ਸਕੀਮ ਦਾ ਫ਼ਾਇਦਾ ਮਿਲਦਾ ਹੈ ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡਾ ਮਾਣ ਭੱਤਾ ਵੀਹ ਹਜ਼ਾਰ ਰੁਪਏ ਤਾਂ ਤਿੱਨ ਜਨਵਰੀ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਸੌ ਅੱਠ ਨੰਬਰ ਐਂਬੂਲੈਂਸਾਂ ਖਡ਼੍ਹੀਆਂ ਕਰ ਕੇ ਇਕ ਮੈਮੋਰੰਡਮ ਬਠਿੰਡਾ ਦੇ ਡੀਸੀ ਨੂੰ ਸੌਂਪਿਆ ਜਾਵੇਗਾ ਤੇ ਉਨ੍ਹਾਂ ਦੀਆਂ ਮੰਗਾਂ ਮਨਜ਼ੂਰ ਕਰਨ ਸਬੰਧੀ ਬੇਨਤੀ ਕੀਤੀ ਜਾਵੇਗੀ ।
Previous Postਹੁਣ ਪੰਜਾਬ ਚ ਇਥੋਂ 42 ਵਿਦਿਆਰਥੀ ਨਿਕਲੇ ਪੌਜੇਟਿਵ ਮਚਿਆ ਹੜਕੰਪ – ਤਾਜਾ ਵੱਡੀ ਖਬਰ
Next PostDEO ਦੇ ਗਲ਼ ਵਿੱਚ ਜੁੱਤੀਆਂ ਦਾ ਹਾਰ ਪਾਉਣ ਦੇ ਮਾਮਲੇ ਆ ਗਈ ਹੁਣ ਇਹ ਵੱਡੀ ਖਬਰ