ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਅਜੇ ਵੀ ਕਈ ਤਰ੍ਹਾਂ ਦੇ ਅਜਿਹੇ ਵਿਸ਼ਾਲ ਮਸਲੇ ਹਨ ਜੋ ਅਜੇ ਤੱਕ ਵੀ ਕਾਫੀ ਸਰਗਰਮ ਹਨ। ਇਨ੍ਹਾਂ ਨਾਲ ਸਬੰਧਤ ਹਰ ਇਕ ਵਿਅਕਤੀ ਆਪਣੀ ਇਕ ਖਾਸ ਭੂਮਿਕਾ ਨਿਭਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਖੇਤੀਬਾੜੀ ਸਬੰਧੀ ਕਾਨੂੰਨਾਂ ਦੀ ਗੱਲ ਕੀਤੀ ਜਾਵੇ, ਕੋਰੋਨਾ ਸਬੰਧੀ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਗੱਲ ਕੀਤੀ ਜਾਵੇ ਜਾਂ ਫਿਰ ਦੇਸ਼ ਅੰਦਰ ਵੱਖ-ਵੱਖ ਭਾਗਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਹਰ ਇਕ ਮੁੱਦਾ ਬੇਹੱਦ ਗਰਮਾਇਆ ਹੋਇਆ ਹੈ। ਪਰ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਖੇਤੀ ਅੰਦੋਲਨ ਪੂਰੇ ਵਿਸ਼ਵ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ।
ਇਸ ਦੇ ਸਬੰਧ ਵਿਚ ਹੀ ਸੰਯੁਕਤ ਕਿਸਾਨ ਮੋਰਚਾ ਨੇ ਬੁੱਧਵਾਰ ਨੂੰ ਅਗਲੇ ਦੋ ਮਹੀਨਿਆਂ ਸਬੰਧੀ ਕੁੱਝ ਨਵੇਂ ਐਲਾਨ ਕੀਤੇ ਹਨ। ਜਿਨ੍ਹਾਂ ਵਿੱਚ ਪੈਦਲ ਮਾਰਚ ਤੋਂ ਲੈ ਕੇ ਮਜ਼ਦੂਰ ਦਿਵਸ ਮਨਾਉਣ ਸਬੰਧੀ ਕਈ ਅਹਿਮ ਦਿਨਾਂ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ। ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਗੱਲ ਕੀਤੀ ਅਤੇ ਇੱਕ ਮੀਟਿੰਗ ਦੇ ਦੌਰਾਨ ਫੈਸਲਾ ਲਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਕਿਸਾਨਾਂ ਵੱਲੋਂ ਸੰਸਦ ਤੱਕ ਮਾਰਚ ਕੱਢਿਆ ਜਾਵੇਗਾ ਜਿਸ ਵਿੱਚ ਔਰਤਾਂ, ਬੇਰੁਜ਼ਗਾਰ ਵਿਅਕਤੀ ਅਤੇ ਮਜ਼ਦੂਰਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਇਸ ਮੌਕੇ ਚੜੂਨੀ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ 26 ਜਨਵਰੀ ਦੇ ਮੌਕੇ ਜੋ ਘਟਨਾ ਹੋਈ ਸੀ ਉਹ ਮੁੜ ਨਾ ਹੋਵੇ ਇਸ ਕਰਕੇ ਮਾਰਚ ਨੂੰ ਸ਼ਾਂਤੀਪੂਰਵਕ ਢੰਗ ਨਾਲ ਕੱਢਿਆ ਜਾਵੇਗਾ। ਇਸ ਮਾਰਚ ਦੌਰਾਨ ਸਾਂਝੀ ਯੋਜਨਾ ਬਣਾਉਣ ਲਈ ਆਖਿਆ ਗਿਆ ਹੈ ਅਤੇ ਨਾਲ ਹੀ ਕਿਸਾਨ ਆਗੂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਇਹ ਸਾਫ ਕਰ ਦਿੱਤਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਹਰ ਤਰਾਂ ਦੀ ਹਿੰ-ਸਾ ਦੀ ਨਿੰਦਿਆ ਕਰਦਾ ਹੈ। ਇਸੇ ਦੌਰਾਨ ਜੇਕਰ ਪ੍ਰਦਰਸ਼ਨਕਾਰੀ ਫਿਰ ਵੀ ਜੇਕਰ ਕਿਸੇ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਂਦੇ ਹਨ ਤਾਂ ਉਸ ਦੀ ਭਰਪਾਈ ਉਨ੍ਹਾਂ ਨੂੰ ਖੁਦ ਕਰਨੀ ਪਵੇਗੀ।
ਕਿਸਾਨਾਂ ਵੱਲੋਂ 11 ਅਪ੍ਰੈਲ ਨੂੰ 24 ਘੰਟੇ ਵਾਸਤੇ ਸਵੇਰੇ 11 ਵਜੇ ਤੋਂ ਅਗਲੇ ਦਿਨ 11 ਵਜੇ ਤੱਕ ਕੁੰਡਲੀ ਮਾਨੇਸਰ ਪਲਵਾਨ ਐਕਸਪ੍ਰੈਸ-ਵੇਅ ਨੂੰ ਬੰਦ ਕੀਤਾ ਜਾਵੇਗਾ ਤਾਂ ਜੋ ਸੌਂ ਰਹੀ ਸਰਕਾਰ ਨੂੰ ਜਗਾਇਆ ਜਾ ਸਕੇ। 14 ਅਪ੍ਰੈਲ ਨੂੰ ਡਾ. ਬੀ ਆਰ ਅੰਬੇਡਕਰ ਦੀ ਜੈਅੰਤੀ ਮੌਕੇ ਸੰਵਿਧਾਨ ਦਿਵਸ ਮਨਾਇਆ ਜਾਵੇਗਾ ਅਤੇ ਨਾਲ ਹੀ ਇਨ੍ਹਾਂ ਦੇ ਜੀਵਨ ਅਤੇ ਸੰਗਰਸ਼ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ 6 ਮਈ ਨੂੰ ਸ਼-ਹੀ-ਦ ਹੋ ਚੁੱਕੇ ਕਿਸਾਨਾਂ ਸਬੰਧੀ ਇੱਕ ਪ੍ਰੋਗਰਾਮ ਕੀਤਾ ਜਾਵੇਗਾ।
Previous Postਪੰਜਾਬ ਚ ਇਥੇ ਵਾਪਰਿਆ ਇਸ ਤਰਾਂ ਭਿਆਨਕ ਹਾਦਸਾ – ਪਈਆਂ ਭਾਜੜਾਂ
Next Postਕੋਰੋਨਾ ਸੰਕਟ : ਪੰਜਾਬ ਚ ਸਖਤੀ ਬਾਰੇ ਕੈਪਟਨ ਅਮਰਿੰਦਰ ਸਿੰਘ ਦਾ ਆਇਆ 8 ਅਪ੍ਰੈਲ ਬਾਰੇ ਇਹ ਵੱਡਾ ਬਿਆਨ