ਆਈ ਤਾਜਾ ਵੱਡੀ ਖਬਰ
ਮਨੁੱਖ ਜ਼ਿੰਦਗੀ ਜੀਣ ਦੇ ਵਾਸਤੇ ਇਨਸਾਨ ਨੂੰ ਕਈ ਚੀਜ਼ਾਂ ਦੇ ਉਤੇ ਨਿਰਭਰ ਹੋਣਾ ਪੈਂਦਾ ਹੈ। ਅਜਿਹੀਆਂ ਬਹੁਤ ਸਾਰੀਆਂ ਸੇਵਾਵਾਂ ਹੁੰਦੀਆਂ ਹਨ ਜਿਨ੍ਹਾਂ ਦਾ ਲਾਭ ਲੈ ਕੇ ਹੀ ਮਨੁੱਖ ਆਪਣੇ ਜੀਵਨ ਨੂੰ ਹੋਰ ਬਿਹਤਰ ਬਣਾਉਣ ਵਿੱਚ ਸਹਾਈ ਹੁੰਦਾ ਹੈ। ਮਨੁੱਖ ਆਪਣਾ ਰੁਜ਼ਗਾਰ ਕਮਾ ਕੇ ਕੁਝ ਪੈਸਿਆਂ ਦੀ ਪ੍ਰਾਪਤੀ ਕਰਦਾ ਹੈ ਅਤੇ ਉਹ ਉਸ ਜਮਾਂ ਪੂੰਜੀ ਨੂੰ ਸੁਰੱਖਿਅਤ ਰੱਖਦਾ ਹੈ। ਜਿਥੇ ਕਈ ਲੋਕ ਆਪਣੇ ਇਸ ਪੈਸੇ ਨੂੰ ਆਪਣੇ ਘਰਾਂ ਅੰਦਰ ਹੀ ਤਿਜੌਰੀ ਵਿੱਚ ਸੰਭਾਲਕੇ ਰੱਖਦੇ ਹਨ ਉਥੇ ਹੀ ਕੁਝ ਲੋਕ ਆਪਣੇ ਪੈਸੇ ਨੂੰ ਬੈਂਕਾਂ ਵਿੱਚ ਜਮ੍ਹਾਂ ਕਰਵਾ ਕੇ ਸੁਰੱਖਿਅਤ ਮਹਿਸੂਸ ਕਰਦੇ ਹਨ।
ਬੈਂਕਾਂ ਵਲੋਂ ਪਿਛਲੇ ਸਮੇਂ ਤੋਂ ਕੁਝ ਜ਼ਰੂਰੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ ਤਾਂ ਜੋ ਉਨ੍ਹਾਂ ਦੇ ਖਾਤਾ ਧਾਰਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱ-ਕ-ਤ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਇੱਕ ਅਜਿਹੀ ਹੀ ਵੱਡੀ ਖਬਰ ਭਾਰਤੀ ਰਿਜ਼ਰਵ ਬੈਂਕ ਵੱਲੋਂ ਬੈਂਕ ਖਾਤਾ ਧਾਰਕਾਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਕੀਤੇ ਜਾ ਰਹੇ ਸੁਧਾਰ ਕਾਰਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਤੰ-ਗੀ ਨਾ ਆ ਸਕੇ।
ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਦੀ ਪੈਸੇ ਨੂੰ ਇਕ ਥਾਂ ਤੋਂ ਦੂਜੀ ਥਾਂ ਭੇਜਣ ਦੀ ਸੁਵਿਧਾ ਆਰ ਟੀ ਜੀ ਐਸ ਸੇਵਾ ਨੂੰ 18 ਅਪ੍ਰੈਲ ਦੀ ਅੱਧੀ ਰਾਤ ਤੋਂ ਅਗਲੇ 14 ਘੰਟਿਆਂ ਲਈ ਬੰਦ ਰੱਖਿਆ ਜਾਵੇਗਾ। ਜਿਸ ਦੌਰਾਨ ਕੋਈ ਵੀ ਬੈਂਕ ਖਾਤਾ ਧਾਰਕ ਇਸ ਸੇਵਾ ਦਾ ਇਸਤੇਮਾਲ ਪੈਸੇ ਭੇਜਣ ਦੇ ਲਈ ਨਹੀਂ ਕਰ ਸਕਣਗੇ। ਆਪਣੇ ਇੱਕ ਬਿਆਨ ਦੇ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਆਖਿਆ ਹੈ ਕਿ ਰੀਅਲਟਾਈਮ ਗ੍ਰਾਸ ਸੈਟਲਮੈਂਟ ਸਰਵਿਸ ਨੂੰ 18 ਅਪ੍ਰੈਲ ਦੀ ਰਾਤ 12 ਵਜੇ ਤੋਂ ਲੈ ਕੇ 19 ਅਪ੍ਰੈਲ ਐਤਵਾਰ ਦੀ ਦੁਪਹਿਰ 2 ਵਜੇ ਤੱਕ ਬੰਦ ਰੱਖਿਆ ਜਾਵੇਗਾ।
ਇਸ ਦੌਰਾਨ ਆਰ ਟੀ ਜੀ ਐਸ ਸੇਵਾ ਵਿੱਚ ਤਕਨੀਕੀ ਤੌਰ ‘ਤੇ ਕੁਝ ਸੁਧਾਰ ਕੀਤੇ ਜਾਣੇ ਹਨ ਜਿਸ ਕਾਰਨ ਇਸ ਸੇਵਾ ਨੂੰ ਬੰਦ ਰੱਖਿਆ ਜਾਵੇਗਾ। ਇਸ ਦੀ ਸੂਚਨਾ ਪਹਿਲਾਂ ਹੀ ਬੈਂਕ ਖਾਤਾ ਧਾਰਕਾਂ ਨੂੰ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਤੰ-ਗੀ ਦਾ ਸਾਹਮਣਾ ਨਾ ਕਰਨਾ ਪਵੇ। ਹਾਲਾਂਕਿ ਇਸ ਦੌਰਾਨ ਦੋ ਲੱਖ ਰੁਪਏ ਤੱਕ ਦੇ ਲੈਣ ਦੇਣ ਦੇ ਲਈ ਨੈਸ਼ਨਲ ਇਲੈਕਟ੍ਰੋਨਿਕਸ ਫੰਡ ਟਰਾਂਸਫਰ ਪਹਿਲਾਂ ਦੀ ਤਰਾਂ ਕੰਮ ਕਰਦਾ ਰਹੇਗਾ।
Previous Postਬੋਲੀਵੁਡ ਚ ਛਾਈ ਸੋਗ ਦੀ ਲਹਿਰ ਇਸ ਮਸ਼ਹੂਰ ਅਦਾਕਾਰਾ ਦੇ ਘਰੇ ਪਿਆ ਮਾਤਮ , ਹੋਈ ਮੌਤ
Next Postਪੰਜਾਬ : ਵਿਸਾਖੀ ਦੇ ਮੌਕੇ ਤੇ ਵਾਪਰਿਆ ਇਹ ਕਹਿਰ ਇਲਾਕੇ ਚ ਛਾਈ ਸੋਗ ਦੀ ਲਹਿਰ – ਹੋਈਆਂ ਮੌਤਾਂ