ਆਈ ਤਾਜਾ ਵੱਡੀ ਖਬਰ
ਅੱਜ ਇਨਸਾਨ ਦੀ ਜ਼ਿੰਦਗੀ ਦੀ ਰਫਤਾਰ ਇੰਨੀ ਤੇਜ਼ ਹੋ ਚੁੱਕੀ ਹੈ, ਕਿ ਇਨਸਾਨ ਨੂੰ ਰੋਜ਼ਮਰ੍ਹਾ ਜ਼ਿੰਦਗੀ ਦੇ ਵਿੱਚ ਆਉਣ ਜਾਣ ਵਾਸਤੇ ਵਾਹਨ ਦੀ ਜ਼ਰੂਰਤ ਪੈਂਦੀ ਹੈ। ਹੁਣ ਇਨਸਾਨੀ ਜ਼ਿੰਦਗੀ ਦੇ ਵਿੱਚ ਰੋਟੀ, ਕੱਪੜਾ ਅਤੇ ਮਕਾਨ ਦੀ ਤਰ੍ਹਾਂ ਵਾਹਨ ਵੀ ਇੱਕ ਜ਼ਰੂਰਤ ਬਣ ਚੁੱਕਾ ਹੈ। ਹਰ ਘਰ ਦੇ ਵਿਚ ਵਾਹਨ ਕੰਮਕਾਰ ਤੇ ਆਉਣ ਜਾਣ ਵਾਲੇ ਲੋਕਾਂ ਲਈ ਜ਼ਰੂਰਤ ਹੈ ਜਿਸ ਤੋਂ ਬਿਨਾ ਜ਼ਿੰਦਗੀ ਅਧੂਰੀ ਜਾਪਦੀ ਹੈ। ਆਵਾਜਾਈ ਦੇ ਵੱਖ-ਵੱਖ ਮਾਰਗਾਂ ਰਾਹੀਂ ਅਸੀਂ ਆਪਣੇ ਵਾਹਨਾਂ ਵਿਚ ਸਵਾਰ ਹੋ ਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸਫ਼ਰ ਕਰਦੇ ਹਾਂ।
ਇਸ ਦੌਰਾਨ ਸਾਨੂੰ ਕਈ ਚੀਜ਼ਾਂ ਦੀ ਪਾਲਣਾ ਕਰਨੀ ਪੈਂਦੀ ਹੈ। ਜਿਨ੍ਹਾਂ ਦੇ ਵਿਚ ਗੱਡੀ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਤੋਂ ਲੈ ਕੇ ਇੰਸ਼ੋਰੈਂਸ ਸਰਟੀਫਿਕੇਟ, ਪ੍ਰਦੂਸ਼ਨ ਕੰਟਰੋਲ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਅਤੇ ਇਸ ਤੋਂ ਇਲਾਵਾ ਹੋਰ ਕਈ ਚੀਜ਼ਾਂ ਦੀ ਪਾਲਣਾ ਕਰਨੀ ਜ਼ਰੂਰੀ ਹੋ ਜਾਂਦੀ ਹੈ। ਸਰਕਾਰ ਵੱਲੋਂ ਸਮੇਂ ਸਮੇਂ ਤੇ ਕੁਝ ਨਵੇਂ ਆਦੇਸ਼ ਜਾਰੀ ਕਰਦੇ ਹੋਏ ਇਹਨਾਂ ਦੀ ਸੂਚੀ ਦੇ ਵਿਚ ਵਾਧਾ ਕੀਤਾ ਜਾਂਦਾ ਹੈ। ਇਕ ਅਜਿਹਾ ਹੀ ਵਾਧਾ ਸਰਕਾਰ ਵੱਲੋਂ ਪਿਛਲੇ ਸਾਲ ਕੀਤਾ ਗਿਆ ਸੀ ਜਿਸ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਸੰਕਟ ਦੇ ਚਲਦਿਆਂ ਅਗੇ ਵਧਾ ਦਿੱਤਾ ਗਿਆ ਸੀ।
ਹੁਣ 15 ਫਰਵਰੀ ਦੀ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ ਇਹ ਸਰਕਾਰੀ ਹੁਕਮ। ਅਗਰ 15 ਫਰਵਰੀ ਤੋਂ ਬਾਅਦ ਜੇਕਰ ਕਿਸੇ ਵੀ ਗੱਡੀ ਉਪਰ ਫਾਸਟੈਗ ਨਾ ਲੱਗਾ ਹੋਇਆ ਤਾਂ ਉਸ ਕੋਲੋਂ ਦੋਹਰਾ ਟੋਲ ਟੈਕਸ ਵਸੂਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਫਾਸਟੈਗ ਇੱਕ ਕਿਸਮ ਦਾ ਸਟਿੱਕਰ ਹੁੰਦਾ ਹੈ ਜਿਸ ਉਪਰ ਬਾਰਕੋਡ ਬਣਿਆ ਹੁੰਦਾ ਹੈ। ਇਹ ਬਾਰਕੋਡ ਹਰ ਫਾਸਟੈਗ ਦੇ ਲਈ ਅਲੱਗ-ਅਲੱਗ ਹੁੰਦਾ ਹੈ। ਗੱਡੀ ਉਪਰ ਲੱਗਾ ਹੋਇਆ ਇਹ ਬਾਰਕੋਡ ਵਾਹਨ ਚਾਲਕ ਦੇ ਖਾਤੇ ਨਾਲ ਜੁੜਿਆ ਹੁੰਦਾ ਹੈ। ਜਦੋਂ ਗੱਡੀ ਟੋਲ ਪਲਾਜ਼ਾ ਪਾਰ ਕਰਦੀ ਹੈ ਤਾਂ ਉੱਥੇ ਲੱਗੇ ਹੋਏ ਬਾਰਕੋਡ ਸਕੈਨਰ ਬਿਨਾਂ ਕਿਸੇ ਦੇਰੀ ਦੇ ਗੱਡੀ ਉਪਰ ਲੱਗੇ ਹੋਏ ਬਾਰਕੋਡ ਨੂੰ ਸਕੈਨ ਕਰ ਬੈਰੀਅਰ ਨੂੰ ਚੁੱਕ ਦਿੰਦੇ ਹਨ।
ਜਿਸ ਨਾਲ ਟੋਲ ਦੇ ਪੈਸੇ ਆਪਣੇ ਆਪ ਖਾਤੇ ਵਿੱਚੋਂ ਕੱਟੇ ਜਾਂਦੇ ਅਤੇ ਆਉਣ ਜਾਣ ਦੌਰਾਨ ਸਮੇਂ ਅਤੇ ਈਂਧਣ ਦੀ ਖਪਤ ਘੱਟ ਹੁੰਦੀ ਹੈ। ਫਾਸਟੈਗ ਨੂੰ ਵਾਹਨ ਚਾਲਕ ਆਨਲਾਈਨ ਜਾਂ ਆਫਲਾਈਨ ਮਾਧਿਅਮ ਦੇ ਜ਼ਰੀਏ ਖਰੀਦ ਸਕਦਾ ਹੈ। ਇਸ ਨੂੰ ਖਰੀਦਣ ਵਾਸਤੇ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟਰੇਸ਼ਨ ਸਰਟੀਫਿਕੇਟ ਦੀ ਇੱਕ ਕਾਪੀ ਦੀ ਜ਼ਰੂਰਤ ਪੈਂਦੀ ਹੈ। ਇਸ ਦੀ ਕੀਮਤ 100 ਰੁਪਏ ਹੈ ਜਦ ਕਿ 200 ਰੁਪਏ ਸਕਿਓਰਟੀ ਡਿਪਾਜ਼ਿਟ ਵਜੋਂ ਲਾਏ ਜਾਂਦੇ ਹਨ। ਅੱਜਕਲ ਬਹੁਤ ਸਾਰੀਆਂ ਮੋਬਾਈਲ ਐਪਲੀਕੇਸ਼ਨ ਮੌਜੂਦ ਹਨ ਜਿਨ੍ਹਾਂ ਰਾਹੀਂ ਵਾਹਨ ਚਾਲਕ ਆਸਾਨੀ ਦੇ ਨਾਲ ਫਾਸਟੈਗ ਦੇ ਇਸਤੇਮਾਲ ਨੂੰ ਵਰਤੋਂ ਵਿੱਚ ਲਿਆ ਸਕਦਾ ਹੈ।
Previous Postਇਥੇ ਵਾਪਰਿਆ ਕਹਿਰ ਭਿਆਨਕ ਹਾਦਸੇ ਚ ਲਗੇ ਲਾਸ਼ਾਂ ਦੇ ਢੇਰ 14 ਮੌਕੇ ਤੇ ਮਰੇ
Next Postਹੁਣੇ ਹੁਣੇ ਪੰਜਾਬ ਦੇ ਮੌਸਮ ਦੀ ਆਈ ਇਹ ਤਾਜਾ ਤਾਜਾ ਜਾਣਕਾਰੀ