ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਲੋਕ ਪਹਿਲਾਂ ਹੀ ਕਰੋਨਾ ਦੇ ਕਾਰਨ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਜਿਹਨਾਂ ਨੂੰ ਬੈਂਕ ਵਿੱਚ ਛੁੱਟੀਆਂ ਹੋਣ ਕਾਰਨ ਵੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪੈਂਦਾ ਹੈ। ਸਾਡੇ ਦੇਸ਼ ਦੀ ਅਰਥ-ਵਿਵਸਥਾ ਦੇ ਕਈ ਥੰਮ ਹਨ ਜਿਨ੍ਹਾਂ ਉੱਪਰ ਪੂਰੇ ਦੇਸ਼ ਦਾ ਆਰਥਿਕ ਢਾਂਚਾ ਟਿਕਿਆ ਹੋਇਆ ਹੈ। ਇਨ੍ਹਾਂ ਸਾਰਿਆਂ ਦੇ ਆਪਸੀ ਸੁਮੇਲ ਨਾਲ ਦੇਸ਼ ਦੀ ਅਰਥ-ਵਿਵਸਥਾ ਨੂੰ ਵਿਕਾਸ ਦੀ ਲੀਹ ਉੱਪਰ ਅੱਗੇ ਲਿਜਾਇਆ ਜਾ ਸਕਦਾ ਹੈ। ਇਸ ਦੇ ਨਾਲ ਜੁੜਿਆ ਹੋਇਆ ਇੱਕ ਛੋਟਾ ਜਿਹਾ ਕਾਰਕ ਵੀ ਅਰਥ ਵਿਵਸਥਾ ਵਿੱਚ ਵੱਡਾ ਅੰਤਰ ਲਿਆ ਸਕਦਾ ਹੈ।
ਮੌਜੂਦਾ ਸਮੇਂ ਨੂੰ ਜੇਕਰ ਦੇਖਿਆ ਜਾਵੇ ਤਾਂ ਦੇਸ਼ ਦੀ ਅਰਥ ਵਿਵਸਥਾ ਦਾ ਇਕ ਵੱਡਾ ਹਿੱਸਾ ਸਾਡੇ ਦੇਸ਼ ਦੀਆਂ ਬੈਂਕਾਂ ਵਿਚ ਮੌਜੂਦ ਹੈ। ਇਨ੍ਹਾਂ ਬੈਂਕਾਂ ਦੇ ਵਿਚ ਦੇਸ਼ ਦੇ ਨਾਗਰਿਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਆਪਣੀ ਜਮ੍ਹਾਂ ਪੂੰਜੀ ਨੂੰ ਜਮਾਂ ਕਰਵਾਉਣ ਅਤੇ ਕਰਵਾਉਣ ਦੇ ਲਈ ਦੇਸ਼ ਵਾਸੀ ਬੈਂਕਾ ਦੀ ਵਰਤੋਂ ਕਰਦੇ ਹਨ। ਲੋਕ ਆਪਣੀ ਵਿੱਤੀ ਸੰਪੱਤੀ ਨੂੰ ਬੈਂਕਾਂ ਵਿੱਚ ਰੱਖ ਕੇ ਸੁਰੱਖਿਅਤ ਵੀ ਮਹਿਸੂਸ ਕਰਦੇ ਹਨ। ਹੁਣ 13 ਅਪ੍ਰੈਲ ਤੋਂ ਅਗਲੇ 8 ਦਿਨਾਂ ਦੇ ਬਾਰੇ ਵਿਚ ਇਹ ਵੱਡੀ ਖਬਰ ਸਾਹਮਣੇ ਆਈ ਹੈ ਰਹੇਗਾ ਇਹ ਬੰਦ।
ਅਪ੍ਰੈਲ ਤੇ ਇਸ ਮਹੀਨੇ ਵਿਚ ਨੌਂ ਦਿਨ ਬੈਂਕ ਬੰਦ ਰਹਿਣਗੇ , ਜਿੱਥੇ ਛੇ ਦਿਨ ਇਸੇ ਹਫ਼ਤੇ ਦੀਆਂ ਛੁੱਟੀਆਂ ਵੀ ਆਈਆਂ ਹਨ। ਇਸ ਲਈ ਬੈਂਕ ਵੱਲੋਂ ਲੋਕਾਂ ਨੂੰ ਬੈਂਕਾਂ ਨਾਲ ਜੁੜੇ ਕੰਮ ਕਰਵਾਉਣ ਵਾਸਤੇ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਤਾਂ ਜੋ ਲੋਕਾਂ ਵੱਲੋਂ ਸਮੇਂ ਸਿਰ ਆਪਣਾ ਕੰਮ ਨਿਪਟਾਇਆ ਜਾ ਸਕੇ। ਇਸ ਨਾਲ ਸਬੰਧਤ ਹੋਰ ਜਾਣਕਾਰੀ ਨੂੰ ਤੁਸੀਂ ਆਰਬੀਆਈ ਦੀ ਵੈਬਸਾਈਟ ਉਪਰ ਵੀ ਦੇਖ ਸਕਦੇ ਹੋ।
ਬੈਂਕ ਵੱਲੋਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ,
ਜੋ 13 ਅਪਰੈਲ ਤੋਂ 25 ਅਪ੍ਰੈਲ ਤਕ ਹੈ। 13 ਅਪ੍ਰੈਲ ਵਿਸਾਖੀ,14 ਡਾਕਟਰ ਅੰਬੇਦਕਰ ਜੈਅੰਤੀ, 15 ਨੂੰ ਹਿਮਾਚਲ ਦਿਵਸ ਤੇ ਬੰਗਾਲੀ ਨਵਾਂ ਸਾਲ, 16 ਅਪ੍ਰੈਲ ਬੋਹਾਗ ਬਿਹੁ 17 ਅਤੇ 18 ਅਪ੍ਰੈਲ ਸਨੀਵਾਰ ਐਤਵਾਰ, 21 ਅਪ੍ਰੈਲ ਰਾਮ ਨੌਮੀ, 24,25 ਸ਼ਨੀਵਾਰ-ਐਤਵਾਰ ਦੀ ਛੁੱਟੀ ਹੋਵੇ ਗਈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੈਂਕ ਵੱਲੋਂ ਅਗਾਊਂ ਹੀ ਜਾਣਕਾਰੀ ਲੋਕਾਂ ਨੂੰ ਦੇ ਦਿੱਤੀ ਜਾਂਦੀ ਹੈ।
Previous Postਕੋਰੋਨਾ ਦਾ ਕਰਕੇ ਸਰਕਾਰ ਨੇ ਇਥੇ ਸਿਰਫ 5 ਬੰਦਿਆਂ ਦੇ ਜਾਣ ਦਾ ਕਰਤਾ ਇਹ ਹੁਕਮ – ਤਾਜਾ ਵੱਡੀ ਖਬਰ
Next Postਮਾੜੀ ਖਬਰ – ਕੋਰੋਨਾ ਕਹਿਰ ਦੇ ਕਾਰਨ ਇਥੇ ਲਾਕ ਡਾਊਨ ਲਗਣ ਦਾ ਹੋ ਗਿਆ ਪੂਰਾ ਚਾਂਸ