ਪੰਜਾਬ ਦੇ ਕਈ ਹਿੱਸਿਆਂ ਵਿਚ ਕੱਲ੍ਹ ਲੰਬੇ ਸਮੇਂ ਲਈ ਬਿਜਲੀ ਬੰਦ ਰਹਿਣ ਦੀ ਸੰਭਾਵਨਾ ਹੈ। ਵਿਭਾਗ ਵੱਲੋਂ ਗਰਮੀਆਂ ਦੌਰਾਨ ਲੋੜੀਂਦੇ ਜ਼ਰੂਰੀ ਮੁਰੰਮਤ ਕੰਮਾਂ ਅਤੇ ਰਖ-ਰਖਾਵ ਕਾਰਨ ਕਈ ਥਾਵਾਂ ‘ਤੇ ਬਿਜਲੀ ਸਪਲਾਈ ਰੋਕੀ ਜਾਵੇਗੀ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਵੀ ਕੁਝ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਨੂਰਪੁਰਬੇਦੀ – ਐੱਸ.ਡੀ.ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਸੰਚਾਲਨ ਮੰਡਲ ਸਿੰਘਪੁਰ ਨੂਰਪੁਰਬੇਦੀ ਵੱਲੋਂ ਜਾਰੀ ਬਿਆਨ ਅਨੁਸਾਰ, 132 ਕੇ.ਵੀ. ਸਬ-ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਤੋਂ ਆਉਣ ਵਾਲੀ 66 ਕੇ.ਵੀ. ਲਾਈਨ ਦੀ ਅਤਿਆਵਸ਼ਕ ਮੁਰੰਮਤ ਲਈ ਪ੍ਰਾਪਤ ਪਰਮਿਟ ਅਧੀਨ, 66 ਕੇ.ਵੀ. ਸਬ-ਸਟੇਸ਼ਨ ਨੂਰਪੁਰਬੇਦੀ, 66 ਕੇ.ਵੀ. ਨਲਹੋਟੀ ਅਤੇ 66 ਕੇ.ਵੀ. ਬਜਰੂਡ਼ ਤੋਂ ਚੱਲਣ ਵਾਲੇ ਸਮੂਹ ਪਿੰਡਾਂ ਵਿੱਚ 28 ਅਪ੍ਰੈਲ ਨੂੰ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਤੱਕ ਬਿਜਲੀ ਸਪਲਾਈ ਮੁਅੱਤਲ ਰਹੇਗੀ।
ਪਾਵਰਕਾਮ ਵੱਲੋਂ ਖਪਤਕਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਬਿਜਲੀ ਬੰਦ ਹੋਣ ਦਾ ਸਮਾਂ ਕੰਮ ਦੀ ਗਤੀ ਅਨੁਸਾਰ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਇਸ ਕਰਕੇ ਲੋਕਾਂ ਨੂੰ ਆਪਣੀ ਲੋੜ ਅਨੁ