ਸਾਵਧਾਨ ਹੋ ਜਾਣ ਜਿਆਦਾ ਮੋਬਾਈਲ ਫੋਨ ਵਰਤਣ ਵਾਲੇ – ਹੋ ਸਕਦੀਆਂ ਹਨ ਇਹ ਬਿਮਾਰੀਆਂ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ‘ਅੱਖਾਂ ਗਈਆਂ ਤਾਂ ਜਹਾਨ ਗਿਆ’ , ਇਹ ਕਹਾਵਤ ਤਾਂ ਤੁਸੀ ਸਾਰੀਆਂ ਨੇ ਜ਼ਰੂਰ ਸੁਣੀ ਹੋਣੀ l ਇਹ ਗੱਲ ਸੱਚ ਸੱਚ ਵੀ ਹੈ ਕਿਉਕਿ ਅੱਖਾਂ ਮਨੁੱਖ ਦੇ ਸ਼ਰੀਰ ਦਾ ਸਭ ਤੋਂ ਅਨਮੋਲ ਅਤੇ ਕੋਮਲ ਅੰਗ ਹੁੰਦੀਆਂ ਹੈ l ਜੇਕਰ ਮਨੁੱਖ ਦੀਆਂ ਅੱਖਾਂ ਖਰਾਬ ਹੋ ਜਾਵੇ ਤਾਂ ਉਸਦੇ ਲਈ ਸਾਰੀਆਂ ਦੁਨੀਆ ਹਨੇਰੇ ਦੇ ਨਾਲ ਭਰੇ ਕਮਰੇ ਦੇ ਵਾਂਗ ਹੋ ਜਾਵੇਗੀ l ਪਰ ਅੱਜ ਕਲ ਦੇ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਅਤੇ ਉਹ ਸਾਰਾ ਸਾਰਾ ਦਿਨ ਸਕ੍ਰੀਨ ‘ਤੇ ਕੰਮ ਕਰਦੇ ਹਨ l ਬੱਚਿਆਂ ਤੋਂ ਲੈ ਕੇ ਵੱਡੇ , ਪੂਰੀ ਤਰ੍ਹਾਂ ਦੇ ਨਾਲ ਫੋਨ ਦੇ ਆਦੀ ਹੋ ਚੁਕੇ ਹਨ l ਉਹ ਦੇਰ ਰਾਤ ਤੱਕ ਵੀ ਫੋਨ ਦੀ ਵਰਤੋਂ ਕਰਦੇ ਹਨ l ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜ਼ਿਆਦਾ ਫੋਨ ਦੀ ਵਰਤੋਂ ਦੇ ਨਾਲ ਸਾਡੀਆਂ ਅੱਖਾਂ ਅਤੇ ਦਿਮਾਗ ਦੇ ਉਪਰ ਕਿੰਨਾ ਜ਼ਿਆਦਾ ਮਾੜਾ ਅਸਰ ਪੈਂਦਾ ਹੈ l

ਪਰ ਇਹ ਸਭ ਜਾਨਣ ਦੇ ਬਾਵਜੂਦ ਵੀ ਅਸੀਂ ਫਿਰ ਵੀ ਮੋਬਾਈਲ ਫੋਨ ਦੀ ਵਰਤੋਂ ਕਈ -ਕਈ ਘੰਟੇ ਕਰਦੇ ਹਾਂ l ਇਹੀ ਕਾਰਨ ਹੈ ਕਿ ਅਜਕਲ ਛੋਟੇ-ਛੋਟੇ ਬੱਚਿਆਂ ਦੀ ਅੱਖਾਂ ‘ਤੇ ਵੱਡੇ ਵੱਡੇ ਨੰਬਰ ਦੇ ਚਸ਼ਮੇ ਲੱਗੇ ਹੋਏ ਹਨ l ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਸਾਰਾ -ਸਾਰਾ ਦਿਨ ਦਫਤਰਾਂ ਦੇ ਵਿਚ ਸਕਰੀਨ ਤੇ ਕੰਮ ਕਰਨ ਤੋਂ ਬਾਅਦ ਵੀ ਦੇਰ ਰਾਤ ਤੱਕ ਫੋਨ ਚਲਾਉਂਦੇ ਹਨ l ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸੌਣ ਤੋਂ ਪਹਿਲਾ ਦੇਰ ਰਾਤ ਤੱਕ ਫੋਨ ਚਲਾਉਣ ਦੇ ਨਾਲ ਅੱਖਾਂ ‘ਤੇ ਕਿਹੜੇ -ਕਿਹੜੇ ਮਾੜੇ ਅਸਰ ਪੈਂਦੇ ਹਨ l

ਸਿਰ ਦਰਦ ਹੋਣ ਦੀ ਸ਼ਿਕਾਇਤ :ਜਦੋ ਅਸੀਂ ਦੇਰ ਰਾਤ ਤੱਕ ਫੋਨ ਦੀ ਵਰਤੋਂ ਕਰਦੇ ਹਾਂ ਤਾਂ ਫੋਨ ਤੋਂ ਨਿਕਲਣ ਵਾਲੀਆਂ ਮਾੜੀਆਂ ਕਿਰਨਾਂ ਸਿਧੀਆਂ ਮਨੁੱਖ ਦੀ ਰੈਟੀਨਾ ‘ਤੇ ਅਸਰ ਕਰਦੀਆਂ ਹੈ l ਜਿਸ ਕਾਰਨ ਦਿਨੋਂ-ਦਿਨ ਨਜ਼ਰ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਿਰ ਦਰਦ ਵੱਧਣਾ ਸ਼ੁਰੂ ਹੋ ਜਾਂਦਾ ਹੈ l ਅੱਖਾਂ ’ਚੋਂ ਪਾਣੀ ਨਿਕਲਣ ਦੀ ਸੱਮਸਿਆ :ਜ਼ਿਆਦਾ ਮੋਬਾਈਲ ਫੋਨ ਦੀ ਵਰਤੋਂ ਦੇ ਨਾਲ ਅੱਖਾਂ ਦੇ ਵਿੱਚੋ ਪਾਣੀ ਨਿਕਲਣ ਦੀ ਦਿਕਤ ਵੱਧ ਜਾਂਦੀ ਹੈ l ਕਿਉਕਿ ਮੋਬਾਈਲ ‘ਚੋ ਨਿਕਲਣ ਵਾਲੀਆਂ ਕਿਰਨਾਂ ਅੱਖਾਂ ਲਈ ਕਾਫ਼ੀ ਨੁਕਸਾਨਦਾਇਕ ਹੁੰਦੀਆਂ ਹੈ lਅੱਖਾਂ ਖੁਸ਼ਕ ਹੋਣ ਦੀ ਦਿਕਤ :ਦਿਨ ਭਰ ਕੰਮ ਕਰਨ ਤੋਂ ਬਾਅਦ ਵੀ ਜਦੋ ਰਾਤ ਨੂੰ ਵੀ ਅੱਖਾਂ ਨੂੰ ਅਰਾਮ ਨਹੀਂ ਮਿਲਦਾ ਤਾਂ ਮੋਬਾਈਲ ਫੋਨ ਦੇ ਵਿੱਚੋ ਨਿਕਲਣ ਵਾਲੀਆਂ ਹਾਨੀਕਾਰਕ ਕਿਰਨਾਂ ਅੱਖਾਂ ਖੁਸ਼ਕ ਕਰ ਦੇਂਦੀਆਂ ਹੈ l

ਅੱਖਾਂ ਦੀਆਂ ਪੁਤਲੀਆਂ ਦਾ ਸੁੰਗੜਨਾ :ਜਦੋ ਅਸੀਂ ਲਗਾਤਾਰ ਸਾਰਾ-ਸਾਰਾ ਦਿਨ ਮੋਬਾਈਲ ਫੋਨ ਦੀ ਵਰਤੀ ਕਰਦੇ ਹਾਂ ਉਸਦੇ ਨਾਲ ਅੱਖਾਂ ਦੀਆਂ ਨਾੜੀਆਂ ਸੁਗੜਨੀਆ ਸ਼ੁਰੂ ਹੋ ਜਾਂਦੀਆਂ ਹੈ l ਜਿਸ ਕਾਰਨ ਅੱਖਾਂ ਦੀਆਂ ਪਾਲਕਾਂ ਆਪਸ ਦੇ ਵਿਚ ਚਿਪਕਨ ਲੱਗ ਜਾਂਦੀਆਂ ਹੈ lਅੱਖਾਂ ’ਚ ਸੋਜ ਦੀ ਸ਼ਿਕਾਇਤ :ਜ਼ਿਆਦਾ ਘੰਟੇ ਮੋਬਾਈਲ ਫੋਨ ਦੀ ਵਰਤੋਂ ਦੇ ਨਾਲ ਅੱਖਾਂ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਅੱਖਾਂ ‘ਚ ਸੋਜ ਦੀ ਸ਼ਿਕਾਇਤ ਹੋਣੀ ਸ਼ੁਰੂ ਜਾਂਦੀ ਹੈ ਅਤੇ ਅੱਖਾਂ ਦੀ ਅੱਥਰੂ ਗ੍ਰੰਥੀ ‘ਤੇ ਵੀ ਇਸਦਾ ਮਾੜਾ ਅਸਰ ਪੈਂਦਾ ਹੈ।