ਸਾਵਧਾਨ : ਹੁਣੇ ਹੁਣੇ ਸਮੁੰਦਰ ਵਿਚ ਫਟਿਆ ਵੱਡਾ ਜਵਾਲਾਮੁਖੀ – ਕਈ ਦੇਸ਼ਾਂ ਲਈ ਜਾਰੀ ਹੋ ਗਿਆ ਸੁਨਾਮੀ ਦਾ ਅਲਰਟ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਦੇ ਹਾਲਾਤ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੇ ਵਿਖਾਈ ਦੇ ਰਹੇ ਹਨ । ਕਿਉਂਕਿ ਜਿੱਥੇ ਇੱਕ ਪਾਸੇ ਕਰੋਨਾ ਮਹਾਂਮਾਰੀ ਦੇ ਕਾਰਨ ਪੂਰੀ ਦੁਨੀਆਂ ਇਸ ਸਮੇਂ ਵੱਡੇ ਸੰਕਟ ਵਿੱਚ ਜੂਝ ਰਹੀ ਹੈ, ਉੱਥੇ ਹੀ ਦੂਜੇ ਪਾਸੇ ਦੁਨੀਆਂ ਭਰ ਦੇ ਵੱਖ ਵੱਖ ਥਾਂਵਾਂ ਚ ਵਾਪਰ ਰਹੀਆਂ ਕੁਦਰਤੀ ਆਫ਼ਤਾਂ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਰਹੀਆਂ ਹਨ । ਇਸੇ ਵਿਚਕਾਰ ਹੁਣੇ ਹੁਣੇ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਮੁੰਦਰ ਵਿੱਚ ਵੱਡਾ ਜਵਾਲਾਮੁਖੀ ਫਟ ਗਿਆ ਹੈ। ਜਿਸ ਕਾਰਨ ਹੁਣ ਕਈ ਦੇਸ਼ਾਂ ਦੇ ਲਈ ਸੁਨਾਮੀ ਅਲਰਟ ਜਾਰੀ ਹੋ ਚੁੱਕਿਆ ਹੈ । ਦਰਅਸਲ ਸਮੁੰਦਰ ਦੇ ਵਿਚ ਜਵਾਲਾਮੁਖੀ ਫਟਣ ਤੋਂ ਬਾਅਦ ਹੁਣ ਨਿਊਜ਼ੀਲੈਂਡ ਫਿਜ਼ੀ ਅਤੇ ਟੋਂਗੋ ਸਮੇਤ ਕਈ ਦੇਸ਼ਾਂ ਦੇ ਵਿੱਚ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ।

ਹਾਲਾਂਕਿ ਇਹ ਜਵਾਲਾਮੁਖੀ ਸਮੁੰਦਰ ਵਿਚਕਾਰ ਫਟਿਆ ਹੈ ਪਰ ਆਲੇ ਦੁਆਲੇ ਦੇ ਦੇਸ਼ਾਂ ਦੇ ਵਿੱਚ ਸੁਨਾਮੀ ਦਾ ਖ਼ਤਰਾ ਅਜੇ ਵੀ ਮੰਡਰਾ ਰਿਹਾ ਹੈ । ਉੱਥੇ ਹੀ ਵਾਇਰਲ ਹੋ ਰਹੀਆਂ ਤਸਵੀਰਾਂ ਤੋਂ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਪਾਣੀ ਦੀਆਂ ਲਹਿਰਾਂ ਚਰਚ ਅਤੇ ਕਈ ਘਰਾਂ ਦੇ ਉੱਪਰ ਲੰਘਦੀਆਂ ਦਿਖਾਈ ਦੇ ਰਹੀਆਂ ਹਨ । ਉਥੇ ਹੀ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਜਦੋਂ ਇਸ ਘਟਨਾ ਨੂੰ ਵੇਖਿਆ ਗਿਆ ਤਾਂ ਉਨ੍ਹਾਂ ਦਸਿਆ ਕਿ ਜਵਾਲਾਮੁਖੀ ਤੋਂ ਨਿਕਲਣ ਵਾਲੀ ਸੁਆਹ ਟੋਂਗਾ ਦੀ ਰਾਜਧਾਨੀ ਦੇ ਹਰ ਪਾਸੇ ਡਿੱਗ ਰਹੀ ਹੈ ।

ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਉੱਚੀਆਂ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਦੋਂ ਇਹ ਜਵਾਲਾਮੁਖੀ ਜਦੋ ਫਟਿਆ ਤਾਂ ਇਸ ਜਵਾਲਾਮੁਖੀ ਦਾ ਧਮਾਕਾ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਇਸਦੀ ਗੂੰਜ ਕਾਫ਼ੀ ਸਮੇਂ ਤਕ ਸੁਣਾਈ ਦਿੱਤੀ ।

ਉੱਥੇ ਹੀ ਭੂ – ਵਿਗਿਆਨ ਵਿਭਾਗ ਨੇ ਕਿਹਾ ਹੈ ਕਿ ਜਵਾਲਾਮੁਖੀ ਚੋਂ ਨਿਕਲਣ ਵਾਲਾ ਧੂੰਆਂ ਅਤੇ ਗੈਸ ਅਸਮਾਨ ਵਿੱਚ ਕਈ ਕਿਲੋਮੀਟਰ ਦੀ ਉਚਾਈ ਤਕ ਪਹੁੰਚ ਚੁੱਕੀ ਹਨ । ਜਿਸ ਦੇ ਚੱਲਦੇ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ।