ਮੌਸਮ ਦੀ ਆਈ ਇਹ ਤਾਜਾ ਵੱਡੀ ਜਾਣਕਾਰੀ
ਪਿਛਲੇ ਕਈ ਦਿਨਾਂ ਤੋਂ ਮੌਸਮ ਦੀ ਤਬਦੀਲੀ ਲਗਾਤਾਰ ਬਰਕਰਾਰ ਹੈ। ਇਹ ਮੌਸਮ ਦੀ ਖ਼ਰਾਬੀ ਦਸੰਬਰ ਮਹੀਨੇ ਤੋਂ ਹੀ ਚੱਲੀ ਆ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਾੜੀ ਖੇਤਰਾਂ ਵਿਚ ਹੋ ਰਹੀ ਬਰਫਬਾਰੀ ਅਤੇ ਬਰਸਾਤ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਡ ਦਾ ਪ੍ਰਕੋਪ ਵਧ ਰਿਹਾ ਹੈ। ਉਥੇ ਹੀ ਦੇਸ਼ ਅੰਦਰ ਸੰਘਣੀ ਧੁੰਦ ਵੀ ਪਿਛਲੇ ਕਾਫੀ ਸਮੇਂ ਤੋਂ ਛਾਈ ਹੋਈ ਹੈ ਜਿਸ ਕਾਰਨ ਬਹੁਤ ਸਾਰੇ ਸੜਕੀ ਹਾਦਸੇ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਮੌਸਮ ਸਬੰਧੀ ਜਾਣਕਾਰੀ ਸਮੇਂ-ਸਮੇਂ ਤੇ ਮੌਸਮ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ ਤਾਂ ਜੋ ਆਉਣ ਵਾਲੇ ਦਿਨ ਵਿਚ ਮੌਸਮ ਬਾਰੇ ਪਹਿਲਾਂ ਹੀ ਸੂਚਿਤ ਕੀਤਾ ਜਾ ਸਕੇ। ਤਾਂ ਜੋ ਲੋਕ ਆਪਣੇ ਆਪ ਨੂੰ ਠੰਡ ਤੋਂ ਸੁਰੱਖਿਅਤ ਕਰ ਸਕਣ। ਹੁਣ ਪੰਜਾਬ ਦੇ ਮੌਸਮ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਦੇਸ਼ ਅੰਦਰ ਦੋ ਤਿੰਨ ਦਿਨ ਧੁੱਪ ਨਿਕਲਣ ਮਗਰੋਂ, ਫਿਰ ਸੀਤ ਲਹਿਰ ਦਾ ਅਸਰ ਵੇਖਿਆ ਜਾ ਰਿਹਾ ਹੈ। ਦਿੱਲੀ ਵਿੱਚ ਵੀ ਫਿਰ ਤੋਂ ਐਨ ਸੀਆਰ ਵਿੱਚ ਠੰਡ ਪਹਿਲਾਂ ਦੇ ਮੁਕਾਬਲੇ ਵਧੇਰੇ ਦਰਜ ਕੀਤੀ ਗਈ ਹੈ।
26 ਜਨਵਰੀ ਤੱਕ ਰਾਜਧਾਨੀ ਦਿੱਲੀ ਵਿਚ ਸੀਤ ਲਹਿਰ ਇਸ ਤਰ੍ਹਾਂ ਹੀ ਜਾਰੀ ਰਹੇਗੀ। ਇਥੋਂ ਦੇ ਤਾਪਮਾਨ ਵਿਚ ਘੱਟੋ ਘੱਟ 3 ਤੋਂ 4 ਡਿਗਰੀ ਸੈਲਸੀਅਸ ਘੱਟ ਹੋਣ ਦੀ ਸੰਭਾਵਨਾ ਹੈ। ਪੱਛਮੀ ਹਿਮਾਲਿਆ ਵਿੱਚ ਭਾਰੀ ਮੀਂਹ ਅਤੇ ਬਰਫ ਬਾਰੀ ਅਤੇ ਸੁੱਕਰਵਾਰ ਅਤੇ ਸ਼ਨੀਵਾਰ ਦਰਜ ਕੀਤੀ ਗਈ ਹੈ। ਇਸ ਤੋਂ ਬਿਨਾਂ ਜੰਮੂ-ਕਸ਼ਮੀਰ, ਲਦਾਖ, ਗਿਲਗਿਤ ,ਬਾਲਟਿਸਤਾਨ, ਮੁਜ਼ੱਫਰਾਬਾਦ ,ਅਤੇ ਹਿਮਾਚਲ ਪ੍ਰਦੇਸ਼ ਵਿਚ ਵੀ ਹਲਕੀ ਬਰਫ਼ ਬਾਰੀ ਅਤੇ ਬਰਸਾਤ ਹੋਣ ਦਾ ਖਦਸ਼ਾ ਹੈ। ਇਸ ਤਰਾਂ ਹੀ ਉੱਤਰੀ ਹਰਿਆਣਾ ਅਤੇ ਚੰਡੀਗੜ੍ਹ ਅਤੇ ਉੱਤਰੀ ਪੰਜਾਬ ਵਿੱਚ ਵੀ ਹਲਕੀ ਬਰਸਾਤ ਅਤੇ ਹਨੇਰੀ ਦੇ ਨਾਲ ਬਾਰਿਸ਼ ਐਤਵਾਰ ਨੂੰ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਪਹਾੜੀ ਖੇਤਰਾਂ ਵਿੱਚ ਹੋਈ ਭਾਰੀ ਬਰਫ ਬਾਰੀ ਕਾਰਨ ਉੱਤਰੀ ਪੰਜਾਬ ਅਤੇ ਉੱਤਰੀ ਹਰਿਆਣਾ ਵਿੱਚ ਵੀ ਬਾਰਸ਼ ਹੋ ਸਕਦੀ ਹੈ। ਦਿੱਲੀ ਦੇ ਉਤਰ-ਪਛਮੀ ਇਲਾਕਿਆਂ ਵਿੱਚ ਵੀ 25 ਜਨਵਰੀ ਨੂੰ ਹਵਾਵਾਂ ਚੱਲਣਗੀਆਂ। ਜਿਸ ਨਾਲ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਜਾਵੇਗੀ। ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 26 ,27 ਅਤੇ 28 ਜਨਵਰੀ ਨੂੰ 4 ਡਿਗਰੀ ਸੈਲਸੀਅਸ ਤੱਕ ਘੱਟ ਹੋਣ ਦੀ ਸੰਭਾਵਨਾ ਹੈ। ਇਸ ਤਰਾਂ ਹੀ ਬਹੁਤ ਸਾਰੇ ਰਾਜਾਂ ਵਿੱਚ ਲੋਕਾਂ ਨੂੰ ਗਹਿਰੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਨ੍ਹਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ,ਦਿੱਲੀ ,ਉੱਤਰ ਪ੍ਰਦੇਸ਼, ਉੱਤਰੀ ਰਾਜਸਥਾਨ, ਅਸਾਮ, ਨਾਗਾਲੈਂਡ ,ਮਨੀਪੁਰ, ਮਿਜ਼ੋਰਮ , ਬਿਹਾਰ ,ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਆਦਿ ਸ਼ਾਮਲ ਹਨ।
Previous Postਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਆ ਗਈ ਵੱਡੀ ਖਬਰ-15 ਦਿਨਾਂ ਤੱਕ ਹੋਣ ਲੱਗਾ ਇਹ ਕੰਮ
Next Postਸਾਵਧਾਨ : ਪੰਜਾਬ ਚ ਇਥੇ ਬਿਜਲੀ 12 ਤੋਂ 5 ਵਜੇ ਤੱਕ ਬਿਜਲੀ ਰਹੇਗੀ ਬੰਦ – ਤਾਜਾ ਵੱਡੀ ਖਬਰ