ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਮਾਨਸੂਨ ਦੇ ਸਮੇਂ ਤੋਂ ਪਹਿਲਾਂ ਪਹੁੰਚਣ ਤੇ ਵੀ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਰਹੀ, ਕਿਉੰਕਿ ਮੌਨਸੂਨ ਦੌਰਾਨ ਪੰਜਾਬ ਵਿੱਚ ਕਿਤੇ ਵੀ ਮੀਂਹ ਪੈਣ ਦੀਆਂ ਖਬਰਾਂ ਸਾਹਮਣੇ ਨਹੀਂ ਆ ਰਹੀਆਂ। ਮੀਂਹ ਨਾ ਪੈਣ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਕਾਫੀ ਵੱਧ ਗਿਆ ਹੈ ਜਿਸ ਕਾਰਨ ਪੰਜਾਬ ਦੇ ਲੱਗਭੱਗ ਸਾਰੇ ਹੀ ਖੇਤਰਾਂ ਵਿਚ ਦਿਨ ਰਾਤ ਲੱਗ ਰਹੇ ਬਿਜਲੀ ਦੇ ਕੱਟਾਂ ਨਾਲ ਲੋਕ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ। ਜਿੱਥੇ ਕੈਪਟਨ ਸਰਕਾਰ ਵੱਲੋਂ 200 ਯੂਨਿਟ ਮੁਫਤ ਬਿਜਲੀ ਮੁਹਈਆ ਕਰਵਾਉਣ ਦਾ ਐਲਾਨ ਕੀਤਾ ਸੀ ਉਥੇ ਹੀ ਪੰਜਾਬ ਵਿਚ ਬਿਜਲੀ ਸੰਕਟ ਨਾਲ ਨਾ ਤਾਂ ਘਰਾਂ ਨੂੰ ਬਿਜਲੀ ਮੁਹਾਈਆ ਹੋ ਰਹੀ ਹੈ ਅਤੇ ਨਾ ਹੀ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲ ਰਹੀ ਹੈ ਜਿਸ ਕਾਰਨ ਝੋਨੇ ਦੀ ਫ਼ਸਲ ਉਗਾਉਣ ਵਿਚ ਉਨ੍ਹਾਂ ਨੂੰ ਕਾਫ਼ੀ ਮਸ਼ੱਕਤ ਕਰਨੀ ਪੈ ਰਹੀ ਹੈ।
ਪੰਜਾਬ ਵਿਚ ਪਏ ਇਸ ਬਿਜਲੀ ਸੰਕਟ ਕਾਰਨ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਬਹੁਤ ਸਾਰੀਆਂ ਇੰਡਟਰੀਆਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰੋਲਿੰਗ ਮਿੱਲਾਂ ਅਤੇ ਜਨਰਲ ਮਿੱਲਾਂ ਨੂੰ 10 ਫੀਸਦੀ ਹੀ ਐਸ ਸੀ ਡੀ ਜਾਂ ਫਿਰ ਪੰਜ ਕਿਲੋਵਾਟ ਦੋਨਾਂ ਵਿੱਚੋਂ ਜੋ ਵੀ ਘੱਟ ਹੋਵੇ ਉਸ ਨੂੰ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ। ਇੰਡਕਸ਼ਨ ਫਰਨੈਸ ਵੀ 50 ਕਿਲੋ ਵਾਟ ਜਾਂ ਢਾਈ ਫ਼ੀਸਦੀ ਐਸ ਸੀ ਡੀ ਜੋ ਵੀ ਘੱਟ ਖਪਤ ਕਰੇ ਨੂੰ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ।
ਇਹਨਾ ਇੰਡਸਟਰੀਜ਼ ਨੂੰ ਹਰ ਹਫ਼ਤੇ ਇਕ ਦਿਨ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ, ਜੋ 1 ਜੁਲਾਈ ਸਵੇਰੇ 8 ਵਜੇ ਤੋਂ 2 ਜੁਲਾਈ ਸਵੇਰੇ 8 ਵਜੇ ਤਕ ਅੱਜ ਤੋਂ ਹੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਹਰ ਹਫਤੇ ਇਹ ਇੰਡਸਟਰੀਜ਼ ਇਸੇ ਦਿਨ ਹੀ ਬੰਦ ਰੱਖੀਆਂ ਜਾਣਗੀਆਂ।
ਪੰਜਾਬ ਵਿੱਚ ਮੀਂਹ ਨਾ ਪੈਣ ਕਾਰਨ ਚੱਲ ਰਹੇ ਇਸ ਬਿਜਲੀ ਸੰਕਟ ਦੌਰਾਨ ਕੈਪਟਨ ਸਰਕਾਰ ਵੱਲੋਂ ਇੰਡਸਟਰੀ ਖਪਤਕਾਰਾਂ ਉੱਤੇ ਬੰਦਿਸ਼ਾਂ ਲਗਾਉਣ ਦਾ ਫੈਸਲਾ ਲਿਆ ਗਿਆ ਹੈ, ਸਰਕਾਰ ਦੇ ਇਸ ਫੈਸਲੇ ਦੇ ਚਲਦਿਆਂ ਦੋ ਬਿਜਲੀ ਖਪਤਕਾਰ ਰੋਲਿੰਗ ਮਿਲ ਅਤੇ ਜਨਰਲ ਇੰਡਸਟਰੀ ਐੱਲ ਐਸ ਜੋ ਕੈਟ-2 ਫੀਡ ਤੋਂ ਬਿਜਲੀ ਲੈ ਰਹੇ ਹਨ ਨੂੰ ਵੀ ਹਰ ਹਫਤੇ ਵਿਚ ਇਕ ਦਿਨ ਲਈ ਬੰਦ ਕੀਤਾ ਜਾਵੇਗਾ।
Home ਤਾਜਾ ਖ਼ਬਰਾਂ ਸਾਵਧਾਨ : ਹੁਣੇ ਹੁਣੇ ਪੰਜਾਬ ਚ ਬਿਜਲੀ ਸੰਕਟ ਨੂੰ ਦੇਖਦੇ ਹੋਏ ਇਹਨਾਂ ਲਈ ਜਾਰੀ ਹੋਏ ਇਹ ਬੰਦਿਸ਼ਾਂ ਦੇ ਹੁਕਮ
Previous Postਪੰਜਾਬ ਚ ਇੱਥੇ ਵਾਪਰਿਆ ਕਹਿਰ ਹੋਈਆਂ ਮੌਤਾਂ , ਇਲਾਕੇ ਚ ਛਾਈ ਸੋਗ ਦੀ ਲਹਿਰ
Next Postਕਨੇਡਾ ਤੋਂ ਆਈ ਵੱਡੀ ਤਾਜਾ ਖਬਰ ਇਸ ਪਾਬੰਦੀ ਬਾਰੇ ਹੋ ਗਿਆ ਐਲਾਨ- ਲੈ ਲਿਆ ਗਿਆ ਫੈਸਲਾ