ਸਾਵਧਾਨ ਸਾਵਧਾਨ : ਹੁਣੇ ਹੁਣੇ ਪੰਜਾਬ ਚ ਲਾਕ ਡਾਊਨ ਬਾਰੇ ਬਦਲ ਗਿਆ ਸਮਾਂ ਹੁਣ ਏਨੇ ਤੋਂ ਏਨੇ ਰਹੇਗਾ ਬੰਦ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਈ ਕਰੋਨਾ ਨੇ ਬਹੁਤ ਸਾਰੇ ਦੇਸ਼ਾਂ ਨੂੰ ਫਿਰ ਤੋਂ ਆਰਥਿਕ ਮੰਦੀ ਦੇ ਦੌਰ ਵਿੱਚ ਲੈ ਆਂਦਾ। ਵਿਸ਼ਵ ਦਾ ਸਭ ਤੋਂ ਸ਼ਕਤੀ ਸ਼ਾਲੀ ਦੇਸ਼ ਅਮਰੀਕਾ ਇਸ ਕਰੋਨਾ ਦੀ ਮਾਰ ਹੇਠ ਸਭ ਤੋਂ ਵਧ ਰਿਹਾ ਹੈ। ਜਿੱਥੇ ਟੀਕਾਕਰਨ ਕੀਤੇ ਜਾਣ ਦੇ ਬਾਵਜੂਦ ਵੀ ਮੁੜ ਕਰੋਨਾ ਕੇਸਾਂ ਸਾਹਮਣੇ ਆ ਰਹੇ ਹਨ। ਅਮਰੀਕਾ ਵਿੱਚ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਉਥੇ ਹੀ ਭਾਰਤ ਦੇ ਵਿੱਚ ਵੀ ਕਰੋਨਾ ਕੇਸਾਂ ਦੀ ਗਿਣਤੀ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਤੇ ਹੈ। ਜਿੱਥੇ ਮਹਾਰਾਸ਼ਟਰ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।

ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ,ਪੰਜਾਬ, ਝਾਰਖੰਡ ਅਤੇ ਹੋਰ ਵੀ ਬਹੁਤ ਸਾਰੇ ਸੂਬੇ ਕਰੋਨਾ ਦੀ ਚਪੇਟ ਵਿੱਚ ਵਧੇਰੇ ਆਏ ਹੋਏ ਹਨ। ਹੁਣ ਪੰਜਾਬ ਵਿੱਚ ਲਾਕ ਡਾਊਨ ਬਾਰੇ ਸਮਾਂ ਬਦਲ ਦਿੱਤਾ ਗਿਆ ਹੈ ਇਥੇ ਇੰਨੇ ਵਜੇ ਤੱਕ ਰਹੇਗਾ ਬੰਦ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਜਿੱਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਾਲਾ ਬੰਦੀ ਕਰਨ ਤੋਂ ਇਨਕਾਰ ਕੀਤਾ ਗਿਆ ਹੈ ਉਥੇ ਹੀ ਮੁੜ ਕੈਬਨਿਟ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਰਫਿਊ ਦੇ ਸਮੇਂ ਵਿੱਚ ਤਬਦੀਲੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਸੂਬੇ ਵਿੱਚ ਕਰੋਨਾ ਦੀ ਸਥਿਤੀ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਗੰਭੀਰਤਾ ਨਾਲ ਕਈ ਫੈਸਲੇ ਲਏ ਜਾ ਰਹੇ ਹਨ।

ਪੰਜਾਬ ਵਿੱਚ ਹੁਣ ਕਰਫ਼ਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਗਿਆ ਹੈ। ਕਰੋਨਾ ਕੇਸਾਂ ਦੇ ਵਾਧੇ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਕਸੀਜਨ ਦੀ ਵੀ ਭਾਰੀ ਕਮੀ ਆ ਰਹੀ ਹੈ। ਕੇਂਦਰ ਸਰਕਾਰ ਵੱਲੋਂ ਆਕਸੀਜ਼ਨ ਦੀ ਮੰਗ ਕੀਤੀ ਗਈ ਸੀ ਜੋ ਅਜੇ ਹਰਿਆਣੇ ਵਿੱਚ ਹੀ ਖੜੀ ਹੋਈ ਹੈ। ਤੇ ਪੰਜਾਬ ਅਜੇ ਤੱਕ ਨਹੀਂ ਪਹੁੰਚ ਸਕੇ। ਪੰਜਾਬ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਭਾਰੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪੰਜਾਬ ਅੰਦਰ ਬਹੁਤ ਸਾਰੇ ਮਰੀਜ਼ ਆਕਸੀਜਨ ਉੱਪਰ ਜੇਰੇ ਇਲਾਜ ਹਨ।

ਸੂਬੇ ਵਿਚ 250 ਤੋਂ 300 ਟਨ ਆਕਸੀਜਨ ਦੀ ਜਰੂਰਤ ਹੈ। ਕੇਂਦਰ ਵੱਲੋਂ ਪੰਜਾਬ ਨੂੰ 1.3 ਟਨ ਆਕਸੀਜਨ ਦਿੱਤੀ ਜਾ ਰਹੀ ਹੈ ਜਿਸ ਨੂੰ ਹੁਣ 1.4 ਟਨ ਕਰ ਦਿੱਤਾ ਗਿਆ ਹੈ। ਰਾਤ ਦੇ ਕਰਫਿਊ ਵਿਚ ਕੀਤੀ ਗਈ ਸਮੇਂ ਦੀ ਤਬਦੀਲੀ ਕਾਰਨ ਪੰਜਾਬ ਵਿਚ ਸਾਰੀਆਂ ਦੁਕਾਨਾਂ ਨੂੰ ਬੰਦ ਕਰਨ ਦਾ ਸਮਾਂ ਵੀ ਸ਼ਾਮ 5 ਵਜੇ ਕਰ ਦਿੱਤਾ ਗਿਆ ਹੈ। ਹੁਣ ਹਰ ਰੋਜ਼ ਸ਼ਾਮ ਨੂੰ 5 ਵਜੇ ਸਾਰੀਆਂ ਦੁਕਾਨਾਂ ਬੰਦ ਕੀਤੀਆਂ ਜਾਣਗੀਆਂ।