ਸਾਵਧਾਨ ਸਾਵਧਾਨ : ਪੰਜਾਬ ਚ ਇਥੇ ਇਸ ਨਸਲ ਦੇ ਕੁੱਤੇ ਰੱਖਣ ਤੇ ਲੱਗ ਗਈ ਸਖਤ ਪਾਬੰਦੀ

ਆਈ ਤਾਜਾ ਵੱਡੀ ਖਬਰ 

ਦੇਸ਼ ਅੰਦਰ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਅਤੇ ਲੋਕਾਂ ਵੱਲੋਂ ਆਪਣੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਜਿੱਥੇ ਆਪਣੇ ਘਰਾਂ ਵਿੱਚ ਕੁੱਤਿਆਂ ਨੂੰ ਰੱਖਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਘਰ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਅੱਜ ਦੇ ਸਮੇਂ ਬਹੁਤ ਸਾਰੇ ਘਰਾਂ ਵਿੱਚ ਵੱਖ-ਵੱਖ ਨਸਲਾਂ ਦੇ ਕੁੱਤੇ ਰੱਖੇ ਜਾ ਰਹੇ ਹਨ। ਜਿਨ੍ਹਾਂ ਦੇ ਘਰ ਵਿੱਚ ਹੋਣ ਕਾਰਨ ਚੋਰੀ ਵਰਗੀਆਂ ਘਟਨਾਵਾਂ ਨਹੀਂ ਵਾਪਰੀਆਂ ਉਥੇ ਹੀ ਇਨ੍ਹਾਂ ਜਾਨਵਰਾਂ ਦੇ ਕਾਰਨ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਤੱਕ ਚਲੇ ਜਾਂਦੀ ਹੈ। ਹੁਣ ਪੰਜਾਬ ਵਿੱਚ ਇੱਥੇ ਇਸ ਨਸਲ ਦੇ ਕੁੱਤੇ ਰੱਖਣ ਉੱਪਰ ਸਖ਼ਤ ਪਾਬੰਦੀ ਲਾ ਦਿੱਤੀ ਗਈ ਹੈ।

ਪੰਜਾਬ ਵਿਚ ਸਥਿਤੀ ਨੂੰ ਤਣਾਅਪੂਰਨ ਹੋਣ ਤੋਂ ਬਚਾਉਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਫ਼ੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ, ਉੱਥੇ ਹੀ ਇਨ੍ਹਾਂ ਦੀ ਵਰਤੋਂ ਕਰਦਿਆਂ ਹੋਇਆ ਪਠਾਨਕੋਟ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁਝ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਜਿੱਥੇ ਹੁਣ ਜ਼ਿਲੇ ਅੰਦਰ ਪਾਕਿਸਤਾਨੀ ਅਤੇ ਅਮਰੀਕਨ ਪਿਟਬੁੱਲ ਦੀ ਬਰੀਡਿੰਗ , ਖਰੀਦਣ ਅਤੇ ਵੇਚਣ ਉੱਪਰ ਪੂਰੀ ਤਰ੍ਹਾਂ ਪਾਬੰਦੀ ਲਾਗੂ ਕੀਤੀ ਗਈ ਹੈ। ਅਗਰ ਕੋਈ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਗੂ ਕੀਤੀਆਂ ਗਈਆਂ ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਉਥੇ ਹੀ ਕੁੱਤਿਆਂ ਨੂੰ ਵੀ ਜਬਤ ਕਰ ਲਿਆ ਜਾਵੇਗਾ ਜੋ ਬਿਨਾਂ ਇਜਾਜ਼ਤ ਤੋਂ ਆਪਣੇ ਘਰ ਵਿਚ ਤੇ ਕੰਮ ਕਰਨਗੇ ਜਾਂ ਕੁੱਤਾ ਰੱਖਣਗੇ। ਕਿਉਂਕਿ ਕੁੱਤਿਆਂ ਦੀਆਂ ਬਹੁਤ ਸਾਰੀਆਂ ਨਸਲਾਂ ਜਿੱਥੇ ਕੁਝ ਲੋਕਾਂ ਲਈ ਨੁਕਸਾਨਦਾਇਕ ਹੁੰਦੀਆਂ ਹਨ, ਕਿਉਂਕਿ ਇਹ ਜਾਨਵਰ ਬੇਹੱਦ ਜ਼ਾਲਮ ਨਸਲ ਦੇ ਹੁੰਦੇ ਹਨ। ਜਿਸ ਨਾਲ ਬਹੁਤ ਸਾਰੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ।

ਉੱਥੇ ਹੀ ਹੁਣ ਨਿਗਮ ਵੱਲੋਂ ਘਰ ਵਿੱਚ ਕੁੱਤੇ ਰੱਖਣ ਵਾਲਿਆਂ ਲਈ ਲਾਇਸੰਸ ਲੈਣਾ ਲਾਜ਼ਮੀ ਕੀਤਾ ਗਿਆ ਹੈ। ਅਤੇ ਉਸ ਦਾ ਹਰ ਸਾਲ ਨਵੀਨੀਕਰਨ ਕਰਵਾਉਣਾ ਵੀ ਲਾਜ਼ਮੀ ਹੋਵੇਗਾ। ਜਿੱਥੇ ਨਗਰ ਨਿਗਮ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਉੱਥੇ ਹੀ ਅਜੇ ਤੱਕ 13 ਕੁੱਤਿਆਂ ਦੇ ਮਾਲਕਾਂ ਵੱਲੋਂ ਰਜਿਸਟ੍ਰੇਸ਼ਨ ਸ਼ਹਿਰ ਅੰਦਰ ਕਰਵਾਈ ਗਈ ਹੈ। ਨਿਗਮ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਸਟਾਫ ਦੀ ਕਮੀ ਕਾਰਨ ਵੀ ਇਹ ਕੰਮ ਪੂਰਾ ਨਹੀਂ ਹੋ ਰਿਹਾ ਹੈ। ਜਿਹੜੇ ਲੋਕ ਘਰ ਵਿਚ ਰੱਖੇ ਜਾਣ ਵਾਲੇ ਕੁਤਿਆਂ ਦੀ ਰਜਿਸਟ੍ਰੇਸ਼ਨ ਨਹੀਂ ਕਰਨਗੇ ਉਨ੍ਹਾਂ ਨੂੰ ਇਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ।