ਆਈ ਤਾਜਾ ਵੱਡੀ ਖਬਰ
ਸੂਬੇ ਅੰਦਰ ਫਿਰ ਤੋਂ ਕਰੋਨਾ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ। ਜਿਸ ਨੂੰ ਵੇਖਦੇ ਹੋਏ ਸੂਬਾ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਇਸ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਉਥੇ ਹੀ ਪੰਜਾਬ ਅੰਦਰ ਕਰੋਨਾ ਦੇ ਨਵੇਂ ਵਾਇਰਸ ਦੇ ਕੁਝ ਕੇਸ ਸਾਹਮਣੇ ਆਉਣ ਨਾਲ ਸਰਕਾਰ ਦੀ ਚਿੰਤਾ ਫਿਰ ਤੋਂ ਵਧ ਗਈ ਹੈ। ਸੂਬੇ ਦੇ ਮੁੱਖ ਮੰਤਰੀ ਵੱਲੋਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਈ ਅਹਿਮ ਫੈਸਲੇ ਲਏ ਗਏ ਹਨ। ਜਿਸ ਵਿੱਚ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਹੈ ਅਤੇ ਹੋਣ ਵਾਲੀਆਂ ਪ੍ਰੀਖਿਆ ਵੀ ਇੱਕ ਮਹੀਨੇ ਲਈ ਮੁਲਤਵੀ ਕੀਤੀਆਂ ਗਈਆਂ ਹਨ।
ਉਥੇ ਹੀ ਸੂਬੇ ਦੇ ਬਹੁਤ ਸਾਰੇ ਜਿਲਿਆਂ ਵਿਚ ਰਾਤ ਦਾ ਕਰਫਿਊ ਵੀ ਲਾਗੂ ਕੀਤਾ ਗਿਆ ਹੈ। ਪੰਜਾਬ ਵਿੱਚ ਇੱਥੇ ਇਨ੍ਹਾਂ ਇਲਾਕਿਆਂ ਨੂੰ ਹੁਣ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਉਨ੍ਹਾਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਜਿੱਥੇ ਕਰੋਨਾ ਦੇ ਕੇਸ ਬਹੁਤ ਜ਼ਿਆਦਾ ਵਧ ਰਹੇ ਹਨ। ਉਨ੍ਹਾਂ ਘਰਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਹੈ ਜਿਥੇ ਪੰਜ ਤੋਂ ਛੇ ਮੈਂਬਰ ਕਰੋਨਾ ਤੋਂ ਪ੍ਰਭਾਵਤ ਮਿਲ ਰਹੇ ਹਨ।
ਡਿਪਟੀ ਕਮਿਸ਼ਨਰ ਜਲੰਧਰ ਘਨਸ਼ਾਮ ਥੋਰੀ ਨੇ 19 ਮਾਰਚ ਨੂੰ ਵੀ ਕੁਝ ਇਲਾਕਿਆਂ ਨੂੰ ਹਾਈ ਰਿਸਕ ਵਾਲੇ ਇਲਾਕੇ ਘੋਸ਼ਿਤ ਕੀਤਾ ਸੀ। ਹੁਣ ਨਵੀਂ ਜਾਰੀ ਕੀਤੀ ਗਈ ਸੂਚੀ ਵਿਚ ਪਹਿਲਾਂ ਐਲਾਨੇ ਗੁਰਦੁਆਰਾ ਬੁਲੰਦਪੁਰੀ ਮਹਿਤਪੁਰ, ਕਸਤੂਰਬਾ ਨਗਰ ਅਤੇ ਲਾਲ ਕੁੜਤੀ ਜਲੰਧਰ ਕੈਂਟ, ਜਲੰਧਰ ਤਹਿਸੀਲ, ਮਕਾਨ ਨੰਬਰ 184 ਅਤੇ 185 ਸ਼ਕਤੀ ਨਗਰ ਜਲੰਧਰ, ਮਕਾਨ ਨੰਬਰ 162, ਵਿਵੇਕ ਵਿਹਾਰ ਮਕਸੂਦਾਂ ਤੇ ਮਕਾਨ ਨੰਬਰ 396 ਮੋਤਾ ਸਿੰਘ ਨਗਰ ,ਪਾਲਮ ਵਿਹਾਰ ਅਲੀਪੁਰ (ਮਿੱਠਾਪੁਰ), ਚਾਚੇਵਾਲ ਅਤੇ ਨੰਗਲ ਕਰਾਰ ਖਾਂ, ਜਮਸ਼ੇਰ ਖਾਸ ਤੋਂ ਇਲਾਵਾ ਹੁਣ ਫਲੈਟ ਨੰਬਰ 4 ਲਾਜਪਤ ਨਗਰ ਨੂੰ ਵੀ ਮਾਈਕ੍ਰੋਨ ਕੰਟੇਨਮੈਂਟ ਜ਼ੋਨਜ਼ ਐਲਾਨਿਆ ਗਿਆ ਹੈ।
ਫਿਲੌਰ ਸ਼ਹਿਰ ਦੇ ਰਵਿਦਾਸਪੁਰਾ ਵਿਚ 20 ਪਾਜ਼ੇਟਿਵ ਕੇਸ ਸਾਹਮਣੇ ਆਉਣ ਤੇ ਹੁਣ ਚੌਧਰੀ ਮੁਹੱਲੇ ਵਿਚ ਵੀ 17 ਕੇਸ ਨਵੇਂ ਕੇਸ ਸਾਹਮਣੇ ਆਉਣ ’ਤੇ ਇਸ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜਿਨ੍ਹਾਂ ਨੂੰ ਕਰੋਨਾ ਹੈ , ਉਹ ਸਮੇਂ ਸਿਰ ਸਿਵਲ ਹਸਪਤਾਲ ਚ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਆਪਣਾ ਇਲਾਜ ਕਰਵਾਉਣ। ਉਨ੍ਹਾਂ ਵੱਲੋਂ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।
Previous Postਹੁਣੇ ਹੁਣੇ ਕੋਰੋਨਾ ਕਰਕੇ ਬਾਦਲ ਪ੍ਰੀਵਾਰ ਨੂੰ ਲੱਗਾ ਵੱਡਾ ਝੱਟਕਾ – ਹੋਈ ਇਸ ਖਾਸ ਦੀ ਅਚਾਨਕ ਮੌਤ
Next Postਚੋਟੀ ਦੇ ਮਸ਼ਹੂਰ ਪੰਜਾਬੀ ਗਾਇਕ ਦੀ ਕੱਲ੍ਹ ਗਵਾਚੀ ਇਹ ਚੀਜ, ਲੱਭਣ ਵਾਲੇ ਨੂੰ ਮਿਲੇਗਾ ਏਨੇ ਲੱਖ ਦਾ ਇਨਾਮ