ਪੰਜਾਬ ਚ ਬਿਜਲੀ ਕਟਾਂ ਦੇ ਲਗਣ ਬਾਰੇ ਆਈ ਇਹ ਵੱਡੀ ਖਬਰ
ਪੰਜਾਬ ਵਿੱਚ ਬੀਤੇ ਮਹੀਨੇ ਤੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਇਸ ਵਿਚ ਬਹੁਤ ਸਾਰੀਆਂ ਕਿਸਾਨ ਜੱਥੇਬੰਦੀਆਂ ਦੇ ਨਾਲ-ਨਾਲ ਪੰਜਾਬ ਦੀਆਂ ਕਈ ਯੂਨੀਅਨ ਵੀ ਇਸ ਦਾ ਹਿੱਸਾ ਬਣ ਗਈਆਂ ਹਨ। ਇਸ ਮਸਲੇ ਦੇ ਹੱਲ ਨੂੰ ਲੈ ਕੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਦੇ ਨਾਲ ਕੀਤੀ ਗਈ ਮੀਟਿੰਗ ਬੇਸਿੱਟਾ ਰਹੀ ਅਤੇ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਵਿਸ਼ੇਸ਼ ਸੈਸ਼ਨ ਦੌਰਾਨ ਬਿੱਲ ਪੇਸ਼ ਕਰਕੇ ਕਿਸਾਨਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਸਾਰੇ ਵਰਤਾਰੇ ਦੌਰਾਨ ਬਿਜਲੀ ਸੰਕਟ ਵਿਰਾਟ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦਾ ਕਾਰਨ ਹੈ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਨੂੰ ਜਾਰੀ ਰੱਖਣਾ। ਬੀਤੇ ਇੱਕ ਮਹੀਨੇ ਤੋਂ ਪੰਜਾਬ ਅੰਦਰ ਕੋਈ ਵੀ ਹੋਵੇ ਵਾਲੀ ਟ੍ਰੇਨ ਦਾਖਿਲ ਨਹੀਂ ਹੋਈ। ਜਿਸ ਕਾਰਨ ਪੰਜਾਬ ਦੇ ਵੱਖ ਵੱਖ ਥਰਮਲ ਪਲਾਂਟਾਂ ਵਿੱਚੋ ਕੋਲਾ ਖ਼ਤਮ ਹੋ ਰਿਹਾ ਹੈ। ਬੁੱਧਵਾਰ ਤੋਂ ਬਿਜਲੀ ਸੰਕਟ ਹੋਰ ਵੀ ਗ-ਹਿ- ਰਾ ਹੋ ਜਾਵੇਗਾ ਜਦੋਂ ਬਿਜਲੀ ਦੇ ਲੰਬੇ ਕੱਟ ਲੱਗਣੇ ਸ਼ੁਰੂ ਹੋਣਗੇ।
ਪੰਜਾਬ ਦੇ ਵਿੱਚ ਮੌਜੂਦ ਥਰਮਲ ਪਲਾਂਟਾਂ ਦੀ ਸਥਿਤੀ ਦੀ ਗੱਲ ਕਰੀਏ ਤਾਂ ਮਾਨਸਾ ਦੇ ਵਿੱਚ ਤਲਵੰਡੀ ਸਾਬੋ ਵਿਖੇ ਮੌਜੂਦ ਥਰਮਲ ਪਲਾਂਟ ਜਿਸ ਦੀ ਸਮਰੱਥਾ 1,980 ਮੈਗਾਵਾਟ ਹੈ ਦੇ ਕੋਲ ਸਿਰਫ 4,128 ਮੀਟ੍ਰਿਕ ਟਨ ਹੀ ਕੋਲਾ ਬਚਿਆ ਹੈ ਜੋ ਕਿ ਸਿਰਫ ਅੱਧੇ ਦਿਨ ਦੇ ਵਿੱਚ ਹੀ ਖ਼ਤਮ ਹੋ ਜਾਵੇਗਾ। ਇਸ ਪਲਾਂਟ ਦੀਆਂ ਪਹਿਲਾਂ ਹੀ ਦੋ ਇਕਾਈਆਂ ਬੰਦ ਹਨ ਜਿੱਥੇ ਹੁਣ ਸਿਰਫ਼ ਇਕ ਯੂਨਿਟ ਬਿਜਲੀ ਉਤਪਾਦਨ ਹੋ ਰਿਹਾ ਹੈ।
ਗੱਲ ਕੀਤੀ ਜਾਵੇ ਪਟਿਆਲੇ ਦੇ ਰਾਜਪੁਰਾ ਥਰਮਲ ਪਲਾਂਟ ਦੀ ਤਾਂ ਇੱਥੇ ਸਿਰਫ਼ 6,643 ਮੀਟ੍ਰਿਕ ਟਨ ਕੋਲਾ ਹੈ ਜਿਸ ਨਾਲ 1 ਦਿਨ ਬੜੀ ਮੁ-ਸ਼-ਕਿ- ਲ ਨਾਲ ਨਿੱਕਲੇਗਾ। ਗੋਇੰਦਵਾਲ ਸਾਹਿਬ ਵਿਖੇ ਬਣਿਆ ਥਰਮਲ ਪਲਾਂਟ ਬੀਤੇ ਕਾਫੀ ਦਿਨਾਂ ਤੋਂ ਬੰਦ ਪਿਆ ਹੈ। ਰੋਪੜ ਥਰਮਲ ਪਲਾਂਟ ਦੀ ਗੱਲ ਕਰੀਏ ਤਾਂ ਇੱਥੇ 85,618 ਮੀਟ੍ਰਿਕ ਟਨ ਕੋਲਾ ਹੈ। ਜਿਸ ਨਾਲ ਉਤਪਾਦਨ ਦੀ ਵੱਧ ਤੋਂ ਵੱਧ ਸਮਰੱਥਾ 6 ਦਿਨ ਹੋਵੇਗੀ। ਇਸੇ ਤਰ੍ਹਾਂ ਹੀ ਬਠਿੰਡਾ ਦੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਕੋਲ 59,143 ਮੀਟ੍ਰਿਕ ਟਨ ਕੋਲਾ ਹੈ ਜੋ ਕਰੀਬ ਚਾਰ ਦਿਨਾਂ ਵਿੱਚ ਖ਼ਤਮ ਹੋ ਜਾਵੇਗਾ।
ਇਹ ਸਟਾਕ ਇਸ ਵਜ੍ਹਾ ਕਰਕੇ ਬਰਕਰਾਰ ਹੈ ਕਿਉਂਕਿ ਸੂਬੇ ਦੇ ਇਸ ਸੈਕਟਰ ਵਾਲੇ ਥਰਮਲ ਪਲਾਂਟ ਵਲੋਂ ਬੀਤੇ ਇੱਕ ਹਫ਼ਤੇ ਤੋਂ ਬਿਜਲੀ ਦੀ ਪੈਦਾਵਾਰ ਨਹੀਂ ਕੀਤੀ ਗਈ। ਪੰਜਾਬ ਦੇ ਮੌਜੂਦਾ ਹਲਾਤਾਂ ਤੇ ਨਜ਼ਰ ਮਾਰੀਏ ਤਾਂ ਪਾਵਰਕੌਮ ਦੀ ਆਪਣੀ ਹਾਈਡਲ ਉਤਪਾਦਨ ਤੋਂ 102 ਲੱਖ ਯੂਨਿਟ, ਭਾਖੜਾ ਮੈਨੇਜਮੈਂਟ ਬੋਰਡ ਤੋਂ 105 ਲੱਖ ਯੂਨਿਟ, ਨੈਸ਼ਨਲ ਹਾਇਡਰੋ ਪਾਵਰ ਪਲਾਂਟ ਤੋਂ 52 ਲੱਖ ਯੂਨਿਟ ਅਤੇ ਨੈਸ਼ਨਲ ਥਰਮਲ ਪਲਾਂਟ ਤੋਂ 147 ਲੱਖ ਯੂਨਿਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ।
Previous Postਜਿਵੇਂ ਹੀ ਪੰਜਾਬ ਸਰਕਾਰ ਨੇ ਨਵੇਂ ਬਿੱਲਾਂ ਬਾਰੇ ਕੀਤਾ ਐਲਾਨ ਤੁਰੰਤ ਕੇਂਦਰ ਤੋਂ ਆ ਗਈ ਇਹ ਵੱਡੀ ਖਬਰ
Next Postਰਾਜਾਸਾਂਸੀ ਏਅਰਪੋਰਟ ਤੋਂ ਸ਼ਾਮ 4:30 ਵਜੇ ਬਾਰੇ ਆਈ ਇਹ ਵੱਡੀ ਮਾੜੀ ਖਬਰ