ਸਾਵਧਾਨ ਪੰਜਾਬ ਵਾਲਿਓ – ਇਸ ਰੂਟ ਤੇ ਸਫ਼ਰ ਕਰਨ ਤੋਂ ਪਹਿਲਾਂ ਦੇਖਲੋ ਇਹ ਤਾਜਾ ਵੱਡੀ ਖਬਰ, ਕਿਤੇ ਰਗੜੇ ਨਾ ਜਾਇਓ

ਆਈ ਤਾਜਾ ਵੱਡੀ ਖਬਰ

ਬੇਰੁਜ਼ਗਾਰੀ ਦੇ ਕਾਰਨ ਬਹੁਤ ਸਾਰੇ ਨੌਜਵਾਨ ਨੇ ਜਾਂ ਵਿਅਕਤੀ ਅਜਿਹੇ ਕਦਮ ਚੁੱਕਦੇ ਹਨ ਜਿਨ੍ਹਾਂ ਦੇ ਕਾਰਣ ਉਹ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਗੁਨਹਗਾਰ ਬਣ ਜਾਂਦੇ ਹਨ। ਇਸੇ ਤਰ੍ਹਾਂ ਦੀਆਂ ਕੁਝ ਹਰਕਤਾ ਜਾਂ ਮਾੜੀਆਂ ਖਬਰਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਦੇ ਕਾਰਣ ਜਲੰਧਰ ਦੇ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ‌‌। ਪਰ ਹੁਣ ਜਲੰਧਰ ਦੇ ਇਸ ਰੋਡ ਤੇ ਜਾਣ ਵਾਲੇ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਉਂਕਿ ਇਸ ਰਸਤੇ ਨੂੰ ਜਾਣਾ ਪਿਛਲੇ ਕੁਝ ਸਮੇਂ ਤੋਂ ਮੁਸ਼ਕਲ ਭਰਿਆ ਸੀ ਪਰ ਜੇਕਰ ਤੁਸੀਂ ਹੁਣ ਇਸ ਰਸਤੇ ਤੇ ਜਾ ਰਹੇ ਹੋ ਤਾਂ ਇਸ ਖਬਰ ਨੂੰ ਇਕ ਵਾਰ ਜ਼ਰੂਰ ਪੜ੍ਹ ਲਵੋ।

ਦਰਅਸਲ ਕਪੂਰਥਲਾ ਤੋਂ ਜਲੰਧਰ ਹਾਈਵੇ ਨਾਲ ਸਬੰਧਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿਛਲੇ ਕਈ ਮਹੀਨਿਆਂ ਤੋਂ ਇਸ ਹਾਈਵੇ ਤੇ ਇਕ ਚੋਰ ਜਾਂ ਡਕੈਤੀਆਂ ਗਰੋਹ ਬਹੁਤ ਸਰਗਰਮ ਸੀ। ਇਸ ਗਰੋਹ ਦੇ ਲੋਕ ਇਸ ਰਸਤੇ ਤੇ ਜਾ ਰਹੇ ਲੋਕਾਂ ਨੂੰ ਪਹਿਲਾਂ ਸੜਕ ਹਾਦਸੇ ਦਾ ਦੋਸ਼ ਲਗਾ ਕੇ ਰੋਕਦੇ ਸਨ ਅਤੇ ਫਿਰ ਉਨ੍ਹਾਂ ਕੋਲੋਂ ਝੂਠ ਬੋਲ ਕੇ ਪੈਸੇ ਇਕੱਠੇ ਕਰਦੇ ਸਨ। ਜਿਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਇਸ ਸਬੰਧ ਵਿਚ ਕਈ ਤਰ੍ਹਾਂ ਦੇ ਅਜਿਹੇ ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ ਕਪੂਰਥਲਾ ਤੋਂ ਜਲੰਧਰ ਵਾਪਸ ਜਾ ਰਹੀ ਕਾਰ ਵਿੱਚ ਬੈਠੇ ਮੋਹਨ ਲਾਲ ਨਾਲ ਵਾਪਰੀ। ਮੋਹਨ ਲਾਲ ਦਾ ਕਹਿਣਾ ਹੈ ਕਿ ਉਹ ਆਪਣੀ ਕਾਰ ਤੇ ਸਵਾਰ ਹੋ ਕੇ ਰੋਜ਼ਾਨਾ ਜਲੰਧਰ ਆਉਂਦੇ ਹਨ ਅਤੇ ਇਕ ਦਿਨ ਉਹਨਾਂ ਦੀ ਕਾਰ ਨੂੰ ਇਕ ਐਕਟਿਵਾ ਚਾਲਕ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਦੇਖ ਕੇ ਕਾਰ ਲੈ ਗਏ ਜਿਸ ਕਾਰਨ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਏ।

ਕਿਉਂਕਿ ਅਜਿਹਾ ਹਾਸਾ ਉਹਨਾਂ ਨਾਲ਼ ਅੱਠ ਮਹੀਨੇ ਪਹਿਲਾਂ ਵੀ ਵਾਪਰ ਚੁੱਕਿਆ ਸੀ ਇਸ ਦੌਰਾਨ ਉਨ੍ਹਾਂ ਨੂੰ ਇੱਕ ਵਾਹਨ ਚਾਲਕ ਸੜਕ ਹਾਦਸੇ ਦਾ ਸ਼ਿਕਾਰ ਬਣਾ ਕੇ ਉਨ੍ਹਾਂ ਕੋਲੋਂ ਜ਼ਬਰਦਸਤੀ ਇਕ ਹਜ਼ਾਰ ਰੁਪਿਆ ਲੈ ਕੇ ਭੱਜ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੂਜੇ ਹਾਦਸੇ ਤੋਂ ਬਾਅਦ ਬਸਤੀ ਬਾਵਾ ਖੇਲ ਠਾਣੇ ਵਿਚ ਆਪਣੀ ਸ਼ਿਕਾਇਤ ਦਰਜ ਕਰਵਾਈ।