ਸਾਵਧਾਨ : ਪੰਜਾਬ ਚ 24 ਮਾਰਚ ਤੱਕ ਇਥੇ ਲਗੀ ਇਹ ਵੱਡੀ ਪਾਬੰਦੀ

ਆਈ ਤਾਜਾ ਵੱਡੀ ਖਬਰ

ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕਈ ਤਰਾਂ ਦੇ ਉੱਚ ਪ੍ਰਬੰਧ ਕੀਤੇ ਜਾਂਦੇ ਹਨ ਤਾਂ ਜੋ ਆਪਣੇ ਸਥਾਨਕ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਮੁ-ਸੀ-ਬ-ਤਾਂ- ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਇਨ੍ਹਾਂ ਵਿੱਚੋਂ ਕੁਝ ਸਰਕਾਰੀ ਹੁਕਮ ਲੰਮੇ ਸਮੇਂ ਲਈ ਹੁੰਦੇ ਹਨ ਅਤੇ ਕੁਝ ਦੀ ਮਿਆਦ ਥੋੜੇ ਦਿਨਾਂ ਦੀ ਹੁੰਦੀ ਹੈ। ਪੰਜਾਬ ਸੂਬੇ ਦੇ ਅੰਦਰ ਵੀ ਸੁਰੱਖਿਆ ਪ੍ਰਬੰਧਾਂ ਦਾ ਹਵਾਲਾ ਦਿੰਦੇ ਹੋਏ ਕੁਝ ਨਵੀਆਂ ਪਾਬੰਦੀਆਂ ਜਾਰੀ ਕੀਤੀਆਂ ਗਈਆਂ ਹਨ।

ਇਹ ਪਾਬੰਦੀਆਂ ਫਰੀਦਕੋਟ ਜ਼ਿਲ੍ਹੇ ਵਿੱਚ ਲਗਾਈਆਂ ਗਈਆਂ ਹਨ ਜੋ 24 ਮਾਰਚ 2021 ਤੱਕ ਅਸਰਦਾਰ ਰਹਿਣਗੀਆਂ। ਇਨ੍ਹਾਂ ਪਾਬੰਦੀਆਂ ਦੇ ਹੁਕਮਾਂ ਨੂੰ ਫਰੀਦਕੋਟ ਦੇ ਵਧੀਕ ਜਿਲ੍ਹਾ ਮੈਜਿਸਟ੍ਰੇਟ ਸ. ਗੁਰਜੀਤ ਸਿੰਘ ਪੀ ਸੀ ਐਸ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਾਰੀ ਕੀਤਾ ਹੈ। ਜਿਸ ਦੌਰਾਨ ਜ਼ਿਲੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਵਾਸਤੇ ਅਸਲੇ ਦੀ ਨੁਮਾਇਸ਼ ਉੱਪਰ ਪਾਬੰਦੀ ਲਗਾਈ ਗਈ ਹੈ। ਕਾਨੂੰਨੀ ਅਤੇ ਸਰਕਾਰੀ ਅਦਾਰਿਆਂ ਦੇ ਅੰਦਰ ਅਤੇ ਹੋਰ ਜਨਤਕ ਥਾਵਾਂ ਉੱਪਰ ਲਾਇਸੰਸੀ ਹ-ਥਿ-ਆ-ਰ ਲਿਜਾਣ ਦੀ ਆਗਿਆ ਨਹੀਂ ਹੈ।

ਜੇਕਰ। ਹ-ਥਿ-ਆ-ਰ। ਰੱਖਣਾ ਜ਼ਰੂਰੀ ਹੈ ਤਾਂ ਉਸ ਸਬੰਧੀ ਲਾਇਸੈਂਸ ਦਾ ਹੋਣਾ ਚਾਹੀਦਾ ਹੈ ਅਤੇ। ਅ-ਸ-ਲੇ। ਨੂੰ ਬੈਲਟ ‘ਤੇ ਲਗਾ ਕੇ ਕਵਰ ਵਿੱਚ ਰੱਖਣਾ ਪਵੇਗਾ ਤਾਂ ਜੋ ਚੋਰੀ। ਅ-ਸ-ਲਾ। ਰੱਖਣ ਵਾਲਿਆਂ ਨੂੰ ਫੜਿਆ ਜਾ ਸਕੇ। ਪੰਜਾਬ ਇੰਸਟਰੂਮੈਂਟ ਐਕਟ 1956 ਤਹਿਤ ਜ਼ਿਲ੍ਹੇ ਅੰਦਰ ਰਾਤ 10 ਤੋਂ ਲੈ ਕੇ ਸਵੇਰੇ 6 ਵਜੇ ਤੱਕ ਲਾਊਡ ਸਪੀਕਰ ਨਹੀਂ ਚਲਾਇਆ ਜਾ ਸਕਦਾ। ਕੁਝ ਖਾਸ ਹਾਲਾਤਾਂ ਦੇ ਮੌਕਿਆਂ ਉੱਪਰ ਉਪ ਮੰਡਲ ਮੈਜਿਸਟ੍ਰੇਟ ਪਾਸੋਂ ਲਿਖਤੀ ਮਨਜ਼ੂਰੀ ਤੋਂ ਬਾਅਦ ਵੀ ਲਾਊਡ ਸਪੀਕਰ ਦਾ ਇਸਤੇ ਮਾਲ ਕੀਤਾ ਜਾ ਸਕਦਾ ਹੈ।

ਹੋਰ ਇਨ੍ਹਾਂ ਪਾਬੰਦੀਆਂ ਤਹਿਤ ਕਿਸੇ ਵੀ ਸਰਕਾਰੀ ਰਸਤੇ ਸੜਕ ਜਾਂ ਜ਼ਮੀਨ ਤੇ ਨਾਜਾਇਜ਼ ਕਬਜ਼ਾ ਨਹੀਂ ਕੀਤਾ ਜਾ ਸਕਦਾ। ਜ਼ਿਲੇ ਅੰਦਰ ਵਿੱਦਿਅਕ ਸੰਸਥਾਨਾਂ ਦੇ 100 ਮੀਟਰ ਦੇ ਘੇਰੇ ਅੰਦਰ ਤੰਬਾਕੂ ਰੱਖਣ ਅਤੇ ਵੇਚਣ ਉੱਪਰ ਪੂਰਨ ਮਨਾਹੀ ਹੈ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਵੇਚਣ ਉੱਪਰ ਵੀ ਪੂਰੀ ਪਾਬੰਦੀ ਹੈ। ਵਧੀਕ ਜਿਲ੍ਹਾ ਮੈਜਿਸਟ੍ਰੇਟ ਸ. ਗੁਰਜੀਤ ਸਿੰਘ ਦੇ ਹੁਕਮ ਅਨੁਸਾਰ ਜ਼ਿਲ੍ਹੇ ਅੰਦਰ ਸਾਰੇ ਸਾਈਕਲ, ਰਿਕਸ਼ਾ, ਟ੍ਰੈਕਟਰ-ਟਰਾਲੀ, ਰੇਹੜੀ ਅਤੇ ਹੋਰ ਗੱਡੀਆਂ ਦੇ ਅੱਗੇ ਪਿੱਛੇ ਰਿਫਲੈਕਟਰ, ਗਲਾਸ ਜਾਂ ਚਮਕਦਾਰ ਟੇਪਾਂ ਨੂੰ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਵਧੀਕ ਮੈਜਿਸਟ੍ਰੇਟ ਨੇ ਆਖਿਆ ਕਿ ਅਜਿਹਾ ਨਾ ਹੋਣ ਦੀ ਵਜ੍ਹਾ ਨਾਲ ਹੀ ਜ਼ਿਆਦਾਤਰ ਹਾਦਸੇ ਵਾਪਰਦੇ ਹਨ।