ਪੰਜਾਬ ਚ ਹੁਣ ਇਥੇ ਆ ਪਈ ਇਹ ਨਵੀਂ ਬਿਪਤਾ
ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨੇ ਪੂਰੀ ਦੁਨੀਆ ਦੀ ਅਰਥ ਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ। ਇਸ ਮਹਾਮਾਰੀ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਦੀ ਨੌਕਰੀਆਂ ਗਈਆਂ, ਤੇ ਉਨ੍ਹਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘਣਾ ਪਿਆ। ਬਹੁਤ ਮੁਸ਼ਕਿਲ ਨਾਲ ਹੁਣ ਹਾਲਾਤਾਂ ਵਿਚ ਕੁਝ ਸੁਧਾਰ ਹੋ ਰਿਹਾ ਹੈ। ਜਿਸ ਕਾਰਨ ਸਾਰੇ ਦੇਸ਼ ਮੁੜ ਤੋਂ ਪੈਰਾਂ ਸਿਰ ਹੋਣ ਲਈ ਯਤਨ ਕਰ ਰਹੇ ਹਨ।
ਸਾਰੇ ਦੇਸ਼ ਆਪਣੇ ਆਪਣੇ ਦੇਸ਼ ਦੇ ਲੋਕਾਂ ਨੂੰ ਕਰੋਨਾ ਦੇ ਨਿਯਮਾਂ ਸੰਬੰਧੀ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਸਮੇਂ ਸਮੇਂ ਤੇ ਅਪੀਲ ਵੀ ਕਰ ਰਹੇ ਹਨ। ਉੱਥੇ ਹੀ ਹੁਣ ਕਰੋਨਾ ਤੋਂ ਬਾਅਦ ਪੰਜਾਬ ਵਿੱਚ ਕਈ ਜਗ੍ਹਾ ਤੇ ਉੱਪਰ ਡੇਂਗੂ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ।ਪੰਜਾਬ ਵਿੱਚ ਜਿੱਥੇ ਹੁਣ ਇਹ ਨਵੀਂ ਬਿਪਤਾ ਆ ਪਈ ਹੈ। ਉਥੇ ਹੀ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਤੇ ਲੋਕਾਂ ਵਿਚ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ।
ਅਬੋਹਰ ਦੇ ਵਿੱਚ ਡੇਂਗੂ ਨੇ ਸ਼ਹਿਰ ਚੋਂ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਇਹ ਸਭ ਸਿਹਤ ਵਿਭਾਗ ਅਤੇ ਨਗਰ ਕੌਂਸਲ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹੈ। ਜਿਸ ਕਾਰਨ 4 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਡੇਂਗੂ ਦੀ ਰੋਕਥਾਮ ਲਈ ਹੁਣ ਤੱਕ ਨਗਰ ਕੌਂਸਲ ਫੋਗਿੰਗ ਅਤੇ ਸਪਰੇਅ ਦਾ ਇੰਤਜ਼ਾਮ ਕਰਨ ਵਿਚ ਅਸਫਲ ਦਿਖਾਈ ਦੇ ਰਿਹਾ ਹੈ। ਸ਼ਹਿਰ ਵਿਚ ਡੇਂਗੂ ਦੇ ਕੇਸਾਂ ਦੀ ਗਿਣਤੀ ਵਧ ਰਹੀ ਹੈ।
ਜੋ ਕਿ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ 10 ਦਿਨਾਂ ਵਿੱਚ ਡੇਂਗੂ ਦੇ ਕਾਰਨ ਇਕ ਬੱਚੇ ਸਣੇ ਦੋ ਨੌਜਵਾਨਾਂ ਦੀ ਮੌਤ ਵੀ ਹੋ ਚੁੱਕੀ ਹੈ। ਮਰੀਜਾਂ ਬਾਰੇ ਮਿਲੀ ਜਾਣਕਾਰੀ ਅਨੁਸਾਰ ਨਵੀਂ ਆਬਾਦੀ ਵਾਸੀ ਆਸ਼ੀਸ਼ ਨਾਗਪਾਲ ਉਰਫ ਆਸ਼ੂ ਪੁੱਤਰ ਹਰੀਸ਼ ਕੁਮਾਰ ਦੀ ਵੀ ਡੇਂਗੂ ਦੇ ਕਾਰਨ ਮੌਤ ਹੋ ਗਈ ਹੈ। ਜਿਸ ਦਾ 27 ਅਕਤੂਬਰ ਨੂੰ ਸਰਕਾਰੀ ਹਸਪਤਾਲ ਵਿੱਚ ਡੇਂਗੂ ਦਾ ਟੈਸਟ ਹੋਇਆ ਸੀ ,ਜੋ ਕਿ ਪਾਜ਼ੀਟਿਵ ਆਇਆ ਸੀ।
ਜਿਸ ਕਾਰਨ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੇ ਸੈੱਲ 33 ਹਜ਼ਾਰ ਰਹਿ ਗਏ ਸਨ। ਉਸ ਤੋਂ ਬਾਅਦ ਉਸ ਨੂੰ ਸ਼੍ਰੀ ਗੰਗਾਨਗਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿਥੇ ਉਸਦੀ ਅੱਜ ਮੌਤ ਹੋ ਗਈ। ਇਸ ਤਰ੍ਹਾਂ ਹੀ 14 ਸਾਲਾਂ ਦੇ ਨਿਖਿਲ ਵਰਮਾ ਦੀ ਮੌਤ ਵੀ ਹੋ ਗਈ ਸੀ। 3 ਮੌਤਾਂ ਤੋਂ ਬਾਅਦ ਸ਼ਹਿਰ ਦੇ ਲੋਕਾਂ ਵਿੱਚ ਡੇਂਗੂ ਕਾਰਨ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
Previous Postਹੋ ਜਾਵੋ ਕੈਂਮ ਅੱਜ ਤੋਂ ਬਦਲ ਰਿਹਾ ਹੈ ਇਹ ਕੁਝ – ਦੇਖੋ ਪੂਰੀ ਲਿਸਟ
Next Postਜੇਬਾਂ ਢਿਲੀਆਂ ਕਰਨ ਲਈ ਹੋ ਜਾਵੋ ਤਿਆਰ ਬਿਜਲੀ ਵਰਤਣ ਵਾਲਿਆਂ ਲਈ ਆ ਰਹੀ ਇਹ ਖਬਰ