ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਦਿਨੋ ਦਿਨ ਕਰੋਨਾ ਦੇ ਮਾਮਲੇ ਵੱਧ ਰਹੇ ਹਨ, ਜਿਸ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਆਪਣੇ ਪੱਧਰ ਉਤੇ ਫੈਂਸਲੇ ਲੈਕੇ ਲੋਕਾਂ ਨੂੰ ਇਸ ਵਾਇਰਸ ਤੋ ਬਚਾਉਣਾ ਚਾਹੁੰਦੀ ਹੈ ਹੁਣ ਤਕ ਸਰਕਾਰ ਵਲੋਂ ਕਈ ਪਾਬੰਧੀਆਂ ਲਗਾਈਆਂ ਗਈਆਂ ਹਨ ਤਾਂ ਜੌ ਲੋਕ ਇਸ ਤੋਂ ਅਪਣਾ ਬਚਾਅ ਰੱਖ ਸੱਕਣ । ਪਰ ਫਿਰ ਵੀ ਲੋਕ ਲਾਪਰਵਾਹੀ ਕਰਦੇ ਹੋਏ ਨਜਰ ਆਉਂਦੇ ਹਨ,ਜਿਸ ਕਰਕੇ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣੇ ਪੈਂਦੇ ਹਨ। ਜਿਕਰਯੋਗ ਹੈ ਕਿ ਭਾਰਤ ਵਿਚ ਕਰੋਨਾ ਦੀ ਦੂਜੀ ਲਹਿਰ ਸਿਖਰਾਂ ਉਤੇ ਹੈ, ਆਏ ਦਿਨ ਤਿੰਨ ਲੱਖ ਤੋਂ ਉੱਪਰ ਮਾਮਲੇ ਸਾਹਮਣੇ ਆਉਂਦੇ ਹਨ ਜਿਸ ਨਾਲ ਕੇਂਦਰੀ ਸਿਹਤ ਮੰਤਰਾਲਾ ਵੀ ਚਿੰਤਾ ਵਿਚ ਹੈ।
ਪੰਜਾਬ ਸੂਬੇ ਵਿਚੋਂ ਆਏ ਦਿਨ ਸਾਹਮਣੇ ਆਉਂਦੇ ਮਾਮਲੇ ਦੇਖ ਕੇ ਕਈ ਜਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਆਪਣੇ ਪੱਧਰ ਉਤੇ ਕਦਮ ਚੁੱਕ ਰਹੇ ਹਨ, ਫੈ਼ਸਲੇ ਲੈਕੇ ਲੋਕਾਂ ਦੀਆਂ ਜਾਨਾਂ ਬਚਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਸਰਕਾਰ ਵਲੋਂ ਤਰਾਂ ਤਰਾਂ ਦੀਆਂ ਪਾਬੰਧੀਆਂ ਲਗਾਈਆਂ ਗਈਆਂ ਹਨ ਤਾਂ ਜੌ ਵਾਇਰਸ ਦੇ ਪਰਭਾਵ ਨੂੰ ਘੱਟ ਕੀਤਾ ਜਾ ਸਕੇ।ਜਿਕਰਯੋਗ ਹੈ ਕਿ ਹੁਣ ਜਿਹੜੀ ਇਹ ਖਬਰ ਸਾਹਮਣੇ ਆਈ ਹੈ ਇਹ ਜਲੰਧਰ ਨਾਲ ਸਬੰਧਿਤ ਹੈ ਜਿੱਥੇ ਵਿਆਹ ਸਮਾਗਮ , ਜਿਸ ਵਿਚ 20 ਲੋਕ ਜਾਣ ਦੀ ਇਜਾਜਤ ਹੈ , ਉਥੇ 100 ਲੋਕ ਮਜੂਦ ਸਨ, ਜਿਸ ਤੋਂ ਬਾਅਦ ਉਥੇ ਜੌ ਹੋਇਆ ਉਸਨੇ ਸਭ ਨੂੰ ਭਾਜੜਾਂ ਪੈ ਦਿੱਤੀਆਂ ।
ਜਿਕਰਯੋਗ ਹੈ ਕਿ ਜਲੰਧਰ ਵਿਚ 100 ਤੋਂ ਵੱਧ ਲੋਕ ਇਕ ਵਿਆਹ ਸਮਾਗਮ ਵਿਚ ਮਜੂਦ ਸੀ, ਜਿੱਥੇ ਪੁਲਿਸ ਨੇ ਛਾਪਾ ਮਾਰਿਆ ਅਤੇ ਲਾੜੇ ਨੂੰ ਚੁੱਕ ਲਿਆ। ਜਿਸਦਾ ਵਿਆਹ ਸੀ ਉਸਨੂੰ ਹੀ ਪੁਲਿਸ ਨੇ ਹਿਰਾਸਤ ਵਿਚ ਲਿਆ ਅਤੇ ਤੁਰਦੀ ਬਣੀ ਇਸ ਮੌਕੇ ਮੀਡੀਆ ਦੇ ਕੈਮਰੇ ਵੇਖ ਸਭ ਨੂੰ ਭਾਜੜਾਂ ਪਈਆਂ, ਅਤੇ ਸਾਰੇ ਤੁਰਦੇ ਬਣੇ । ਪੁਲਿਸ ਨੇ ਬਾਕੀਆਂ ਨਾਲ ਲੱਦੇ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਫਿਲਹਾਲ ਹੁਣ ਅਗਲੇਰੀ ਕਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਦਸਣਾ ਬਣਦਾ ਹੈ ਕਿ ਵਿਆਹ ਵਰਗੇ ਸਮਾਗਮ ਅਤੇ ਬਾਕੀ ਹੋਰ ਸਮਾਗਮਾਂ ਉਤੇ 10 ਤੋਂ 20 ਵਿਅਕਤੀ ਜਾਣ ਦੀ ਇਜਾਜਤ ਹੈ, ਅਤੇ ਜੇਕਰ ਇਸ ਤੋਂ ਵੱਧ ਹੋਏ ਤਾਂ ਕਾਰਵਾਈ ਕੀਤੀ ਜਾਂਦੀ ਹੈ।
ਹੁਣ ਇਸ ਵਿਆਹ ਸਮਾਗਮ ਵਿੱਚ 100 ਤੋਂ ਵੱਧ ਲੋਕ ਸਨ ਜਿਸ ਕਰਕੇ ਹੁਣ ਇਨ੍ਹਾਂ ਉਤੇ ਕਾਰਵਾਈ ਕੀਤੀ ਗਈ ਹੈ, ਇਹ ਹੁਣ ਬਾਕੀ ਲੋਕਾਂ ਲਈ ਇਕ ਸਬਕ ਵਾਲੀ ਖਬਰ ਹੈ ਤਾਂ ਜੌ ਬਾਕੀ ਇਸ ਤੋਂ ਬੱਚ ਸਕਣ। ਦਾਣਾ ਬਣਦਾ ਹੈ ਕਿ ਬਿਨਾ ਆਗਿਆ ਲਏ ਹੀ ਇਹ ਵਿਆਹ ਸਮਾਗਮ ਚਲ ਰਿਹਾ ਸੀ ,ਜਿਸ ਦੀ ਭਣਕ ਜਿਵੇਂ ਹੀ ਪੁਲਿਸ ਨੂੰ ਲੱਗੀ, ਉਹ ਮੌਕੇ ਉਤੇ ਪਹੁੰਚੇ ਅਤੇ ਉਨ੍ਹਾਂ ਨੇ ਕਾਰਵਾਈ ਅਮਲ ਵਿੱਚ ਲਿਆਂਦੀ। ਸਰਕਾਰ ਲੋਕਾਂ ਦੀ ਭਲਾਈ ਲਈ ਕਦਮ ਚੁੱਕ ਰਹੀ ਹੈ, ਪਰ ਲੋਕ ਇਨ੍ਹਾਂ ਗਲਾਂ ਨੂੰ ਨਜਰ ਅੰਦਾਜ ਕਰ ਰਹੇ ਹਨ,ਜਿਸਦਾ ਖਮਿਆਜਾ ਲੋਕਾਂ ਨੂੰ ਹੀ ਆਪਣੀਆਂ ਜਾਨਾਂ ਗਵਾ ਕੇ ਦੇਣਾ ਪੈ ਰਿਹਾ ਹੈ। ਹੁਣ ਪੰਜਾਬ ਵਿੱਚ ਵਿਆਹ ਸਮਾਗਮ ਕਰਵਾਉਣ ਵਾਲੇ ਲੋਕ ਇਸ ਖਬਰ ਤੋ ਸਾਵਧਾਨ ਹੋ ਸਕਦੇ ਹਨ।
Previous Postਇਸ ਮਸ਼ਹੂਰ ਪੰਜਾਬੀ ਹਸਤੀ ਦੀ ਅਚਾਨਕ ਹੋਈ ਮੌਤ , ਛਾਈ ਸੋਗ ਦੀ ਲਹਿਰ
Next Postਪੰਜਾਬ ਚ ਕੋਰੋਨਾ ਕਾਰਨ ਚਲ ਰਹੇ ਰਾਤ ਦੇ ਕਰਫਿਊ ਨੂੰ ਲੈ ਕੇ ਆਈ ਇਹ ਵੱਡੀ ਤਾਜਾ ਖਬਰ