ਸਾਵਧਾਨ : ਪੰਜਾਬ ਚ ਕੱਲ੍ਹ ਤੋਂ ਇਸ ਜਿਲ੍ਹੇ ਚ ਨਵੇਂ ਸਮੇਂ ਤੇ ਖੁਲਣਗੀਆਂ ਦੁਕਾਨਾਂ – ਹੁਣੇ ਹੁਣੇ ਆਇਆ ਇਹ ਸਰਕਾਰੀ ਹੁਕਮ

ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਭ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਸਮੇਂ-ਸਮੇਂ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਸਥਿਤੀ ਉਪਰ ਫੈਸਲੇ ਲਏ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪ੍ਰਸਥਿਤੀ ਦੇ ਅਨੁਸਾਰ ਹੀ ਸੂਬੇ ਵਿੱਚ ਤਾਲਾਬੰਦੀ ਕਰਨ ਅਤੇ ਸਖ਼ਤ ਪਾਬੰਦੀਆਂ ਜਾਰੀ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ। ਵੱਧ ਪ੍ਰਭਾਵਿਤ ਹੋਣ ਵਾਲੇ ਸੂਬਿਆਂ ਵਿਚ ਕੋਰੋਨਾ ਟੈਸਟ ਅਤੇ ਟੀਕਾ ਕਰਨ ਦੀ ਸਮਰੱਥਾ ਨੂੰ ਵਧਾ ਦਿੱਤਾ ਗਿਆ ਹੈ ਤਾਂ ਜੋ ਇਸ ਕਰੋਨਾ ਉਪਰ ਕਾਬੂ ਪਾਇਆ ਜਾ ਸਕੇ।

ਪੰਜਾਬ ਵਿਚ ਵਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਿਥੇ ਤਾਲਾਬੰਦੀ ਕੀਤੀ ਗਈ ਸੀ ਉਥੇ ਹੀ ਰਾਤ ਦਾ ਕਰਫਿਊ ਜਾਰੀ ਹੈ ਅਤੇ 15 ਮਈ ਤੱਕ ਲਾਗੂ ਕੀਤੀ ਗਈ ਤਾਲਾਬੰਦੀ ਤੋਂ ਬਾਅਦ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਨੂੰ 31 ਮਈ ਤੱਕ ਵਧਾ ਦਿੱਤਾ ਗਿਆ ਹੈ। ਹੁਣ ਪੰਜਾਬ ਵਿੱਚ ਕੱਲ੍ਹ ਤੋਂ ਇਸ ਜਿਲ੍ਹੇ ਚ ਨਵੇਂ ਸਮੇਂ ਤੇ ਖੁਲਣਗੀਆਂ ਦੁਕਾਨਾਂ, ਜਿਸ ਬਾਰੇ ਹੁਣ ਸਰਕਾਰੀ ਹੁਕਮ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਵੱਲੋਂ ਜਿਥੇ ਕਰੋਨਾ ਦੇ ਵਾਧੇ ਨੂੰ ਰੋਕਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਉਥੇ ਹੀ ਦੇਸ਼ ਅੰਦਰ ਰਾਤ ਦਾ ਕਰਫਿਊ ਵੀ ਲਾਗੂ ਕੀਤਾ ਗਿਆ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨੀਂ ਸੂਬੇ ‘ਚ ਕੋਰੋਨਾ ਕਰਫਿਊ 31 ਮਈ ਤਕ ਜਾਰੀ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਜਿਲਿਆ ਦੇ ਡੀਸੀ ਨੂੰ ਕਰੋਨਾ ਸਥਿਤੀ ਦੇ ਅਨੁਸਾਰ ਫ਼ੈਸਲੇ ਲੈਣ ਦੇ ਅਧਿਕਾਰ ਦਿੱਤੇ ਹਨ। ਡਿਪਟੀ ਕਮਿਸ਼ਨਰ ਕਪੂਰਥਲਾ ਵਲੋਂ ਪਾਬੰਦੀਆਂ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਜ਼ਿਲ੍ਹੇ ਵਿੱਚ ਕਰੋਨਾ ਦੇ ਕੇਸਾਂ ਨੂੰ ਦੇਖਦੇ ਹੋਏ ਹੀ ਕੁਝ ਸਖਤੀ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਅਨੁਸਾਰਹੁਣ ਫਗਵਾੜਾ ‘ਚ ਸਬਜ਼ੀ ਤੇ ਫਰੂਟ ਦੀਆਂ ਦੁਕਾਨਾਂ ਸਵੇਰੇ 7-12 ਵਜੇ ਤਕ ਖੁੱਲ੍ਹਣਗੀਆਂ।

ਦੁੱਧ ਦੀਆਂ ਡਾਇਰੀਆਂ ਸਵੇਰੇ 8 ਤੋਂ 1 ਵਜੇ ਤੇ ਸ਼ਾਮ 3 ਤੋਂ 5 ਵਜੇ ਤਕ ਖੁੱਲ੍ਹਣਗੀਆਂ। ਹੋਰ ਪਾਬੰਦੀਆਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਸਮਾਂ ਤਬਦੀਲੀ ਦੇ ਇਹ ਹੁਕਮ 18 ਮਈ ਯਾਨੀ ਮੰਗਲਵਾਰ ਤੋਂ ਲਾਗੂ ਹੋਣਗੇ। ਜਦਕਿ ਬਾਕੀ ਜ਼ਿਲ੍ਹੇ ‘ਚ 8 ਤੋਂ ਇਕ ਵਜੇ ਤਕ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਬਾਕੀ ਕੰਮਾਂ ਦੀਆਂ ਦੁਕਾਨਾਂ ਸਵੇਰੇ 8 ਤੋਂ ਦੁਪਹਿਰੇ 1 ਵਜੇ ਤਕ ਖੁੱਲ੍ਹਣਗੀਆਂ।