ਸਾਵਧਾਨ : ਪੰਜਾਬ ਚ ਕੱਲ੍ਹ ਏਥੇ ਏਥੇ ਸਵੇਰੇ 10 ਵਜੇ ਤੋਂ 2 ਵਜੇ ਤੱਕ ਬੰਦ ਰਹੇਗੀ ਬਿਜਲੀ

28 ਮਾਰਚ ਨੂੰ ਰਹੇਗੀ ਬਿਜਲੀ ਬੰਦ, ਕਈ ਪਿੰਡ ਹੋਣਗੇ ਪ੍ਰਭਾਵਿਤ
ਢਿੱਲਵਾਂ, 27 ਮਾਰਚ – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਵੱਲੋਂ ਢਿੱਲਵਾਂ ਉੱਪ ਮੰਡਲ ਦਫ਼ਤਰ ਹੇਠ ਆਉਣ ਵਾਲੇ ਇਲਾਕਿਆਂ ਵਿੱਚ 28 ਮਾਰਚ 2025 ਨੂੰ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਰੋਕੀ ਜਾਵੇਗੀ।
ਇੰਜੀਨੀਅਰ ਨਵਦੀਪ ਸਮਰਾ (ਉੱਪ ਮੰਡਲ ਅਧਿਕਾਰੀ, ਢਿੱਲਵਾਂ) ਨੇ ਦੱਸਿਆ ਕਿ 132 ਕੇ.ਵੀ. ਸਬ ਸਟੇਸ਼ਨ ਢਿੱਲਵਾਂ ਦੇ ਬਸ ਬਾਰ ਦੀ ਜਰੂਰੀ ਮੁਰੰਮਤ ਕਾਰਨ ਇਹ ਕਦਮ ਚੁੱਕਿਆ ਜਾ ਰਿਹਾ ਹੈ।

ਇਸ ਮੁਰੰਮਤ ਕਾਰਜ ਦੌਰਾਨ ਹੇਠ ਲਿਖੇ ਇਲਾਕਿਆਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ:

🔹 ਨੂਰਪੁਰ
🔹 ਰਮੀਦੀ
🔹 ਢਿੱਲਵਾਂ
🔹 ਸ਼ੀ-ਪਲਾਂਟ
🔹 ਡਾਲੀਵਾਲ
🔹 ਬੁਤਾਲਾ
🔹 ਹੈਬਤ ਪੁਰ
🔹 ਭੁੱਲਰ
🔹 ਨੂਰਪੁਰ ਜਨੁਹਾਂ
🔹 ਭੰਡਾਲ

ਬਿਜਲੀ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਤਾਰੀਖ ‘ਤੇ ਆਪਣੀਆਂ ਬਿਜਲੀ ਸਬੰਧੀ ਜ਼ਰੂਰਤਾਂ ਦੀ ਪਹਿਲਾਂ ਤਿਆਰੀ ਕਰ ਲੈਣ, ਤਾਂ ਜੋ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।