ਸਾਵਧਾਨ ਪੰਜਾਬ ਚ ਇਸ ਦਿਨ ਪੈ ਸਕਦਾ ਮੀਂਹ ਹੁਣੇ ਹੁਣੇ ਮੌਸਮ ਵਿਭਾਗ ਵਲੋਂ ਜਾਰੀ ਹੋਇਆ ਇਹ ਵੱਡਾ ਅਲਰਟ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਖਾਸ ਤੌਰ ‘ਤੇ ਉਤਰੀ ਹਿੱਸੇ ਵਿਚ ਅਕਤੂਬਰ ਦੇ ਮਹੀਨੇ ਝੋਨੇ ਦੀ ਫ਼ਸਲ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ ਜੋ ਨਵੰਬਰ ਵਿੱਚ ਆ ਕੇ ਸਮਾਪਤ ਹੋ ਜਾਂਦੀ ਹੈ ਅਤੇ ਫਿਰ ਕਣਕ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ। ਇਸ ਸਭ ਦੌਰਾਨ ਮੌਸਮ ਵਿਚ ਵੀ ਕਾਫੀ ਤਬਦੀਲੀ ਆਉਂਦੀ ਹੈ ਅਤੇ ਠੰਢ ਆਪਣਾ ਜ਼ੋਰ ਪਾਉਣਾ ਸ਼ੁਰੂ ਕਰ ਦਿੰਦੀ ਹੈ। ਪਰ ਹੁਣ ਮੌਸਮ ਵਿਭਾਗ ਦੀ ਇਕ ਰਿਪੋਰਟ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਦੌਰਾਨ ਪੰਜਾਬ ਅੰਦਰ ਮੌਸਮ ਕੁਝ ਬਦਲਣ ਵਾਲਾ ਹੈ। ਆਈਐਮਡੀ ਚੰਡੀਗੜ੍ਹ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਮੁਤਾਬਕ ਪੰਜਾਬ ਅੰਦਰ ਐਤਵਾਰ ਅਤੇ ਸੋਮਵਾਰ ਤੋਂ ਬਾਅਦ ਮੌਸਮ ਥੋੜੀ ਕਰਵਟ ਲੈ ਲਵੇਗਾ।

ਜਿਸ ਦਾ ਅਸਰ ਮੰਗਲਵਾਰ ਨੂੰ ਦਿਖਾਈ ਦੇਵੇਗਾ ਅਤੇ ਇਸ ਦੌਰਾਨ ਕਈ ਜ਼ਿਲਿਆਂ ਵਿਚ ਬੱਦਲ ਛਾਏ ਰਹਿਣਗੇ। ਇਸ ਵੇਲੇ ਦਿਨ ਦੇ ਤਾਪਮਾਨ ਵਿਚ ਕਾਫ਼ੀ ਗਿਰਾਵਟ ਦੇਖੀ ਜਾਵੇਗੀ ਅਤੇ ਹਵਾਵਾਂ 15 ਤੋਂ 20 ਕਿਲੋਮੀਟਰ ਦੀ ਰਫਤਾਰ ਨਾਲ ਵਗਣਗੀਆਂ। ਹਵਾਵਾਂ ਦੇ ਬਦਲੇ ਹੋਏ ਇਸ ਰੁੱਖ ਕਾਰਨ ਲੋਕਾਂ ਨੂੰ ਭਾਰੀ ਠੰਡ ਦਾ ਅਹਿਸਾਸ ਵੀ ਹੋਵੇਗਾ। ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਫਿਲਹਾਲ 12 ਨਵੰਬਰ ਤੱਕ ਮੌਸਮ ਸਾਫ਼ ਰਹੇਗਾ ਪਰ 15 ਨਵੰਬਰ ਦੇ ਨਜ਼ਦੀਕ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਮੀਂਹ ਪੈ ਸਕਦਾ ਹੈ।

ਇਸ ਦੌਰਾਨ ਜਿੱਥੇ ਸੂਬੇ ਦੇ ਕਈ ਜ਼ਿਲਿਆਂ ਵਿਚ ਹਲਕੀ ਬਾਰਸ਼ ਹੋ ਸਕਦੀ ਹੈ ਉਥੇ ਹੀ ਕਈ ਜ਼ਿਲਿਆਂ ਵਿਚ ਸਿਰਫ ਬੂੰਦਾਬਾਂਦੀ ਹੀ ਦੇਖੀ ਜਾਵੇਗੀ। ਪਰ ਇਸ ਦੌਰਾਨ ਕੁਝ ਜ਼ਿਲਿਆਂ ਵਿਚ ਤੇਜ਼ ਹਵਾਵਾਂ ਕਾਰਨ ਤੂਫ਼ਾਨ ਵੀ ਆ ਸਕਦਾ ਹੈ। ਜਿਸ ਕਾਰਨ ਠੰਡ ਇਕ ਦਮ ਜ਼ੋਰ ਫੜੇਗੀ ਜਿਸ ਦਾ ਅਸਰ ਪੂਰੇ ਉਤਰ ਭਾਰਤ ਵਿਚ ਦੇਖਿਆ ਜਾਵੇਗਾ।

ਮੌਸਮ ਵਿਭਾਗ ਦੇ ਵਿਗਿਆਨੀਆਂ ਵੱਲੋਂ ਕਿਸਾਨ ਵੀਰਾਂ ਨੂੰ ਵੀ ਆਉਣ ਵਾਲੇ ਮੌਸਮ ਨੂੰ ਲੈ ਕੇ ਸੁਚੇਤ ਕੀਤਾ ਜਾ ਰਿਹਾ ਹੈ ਕਿਉਂਕਿ ਅਜੇ ਵੀ ਪੰਜਾਬ ਦੇ ਕੁਝ ਹਿੱਸਿਆਂ ਵਿਚ ਝੋਨੇ ਦੀ ਕਟਾਈ ਬਾਕੀ ਹੈ। ਜੇਕਰ ਇਹ ਕਟਾਈ ਸਮਾਂ ਰਹਿੰਦੇ ਨਾ ਪੂਰੀ ਹੋਈ ਤਾਂ ਮੰਡੀਆਂ ਦੇ ਵਿੱਚ ਪਈ ਹੋਈ ਲੱਖਾਂ ਟਨ ਫ਼ਸਲ ਖਰਾਬ ਹੋ ਸਕਦੀ ਹੈ ਜੋ ਕਿ ਸਰਕਾਰ ਅਤੇ ਕਿਸਾਨਾਂ ਵਾਸਤੇ ਗਹਿਰੀ ਚਿੰਤਾ ਦਾ ਵਿਸ਼ਾ ਬਣ ਜਾਵੇਗੀ।