ਆਈ ਤਾਜਾ ਵੱਡੀ ਖਬਰ
ਇਨਸਾਨ ਨੂੰ ਆਪਣੀ ਰੋਜ਼ ਮਰਾ ਦੀ ਜਿੰਦਗੀ ਗੁਜਾਰਨ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਤਿੰਨ ਅਹਿਮ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਤੋਂ ਬਾਅਦ ਮਨੁੱਖ ਹੋਰ ਆਪਣੇ ਰੋਜ਼ਾਨਾ ਜੀਵਨ ਵਿਚ ਵਰਤ ਹੋਣ ਵਾਲੀਆਂ ਚੀਜ਼ਾਂ ਦੀ ਪੂਰਤੀ ਦੇ ਲਈ ਪੈਸਾ ਕਮਾਉਂਦਾ ਹੈ। ਇਸ ਪੈਸੇ ਦੀ ਵਰਤੋਂ ਨਾਲ ਹੀ ਉਹ ਆਪਣੇ ਘਰ ਦਾ ਨਿਰਮਾਣ ਕਰਦਾ ਹੈ ਕਿ ਅਤੇ ਹੋਰ ਸੌ ਜ਼ਰੂਰਤਾਂ ਦੇ ਲਈ ਇਸ ਦਾ ਇਸਤੇਮਾਲ ਕਰਦਾ ਹੈ।
ਪਰ ਜਦੋਂ ਮਿਹਨਤ ਨਾਲ ਕਮਾਏ ਇਸ ਪੈਸੇ ਨੂੰ ਕੋਈ ਹੋਰ ਚੱਕ ਲਵੇ ਤਾਂ ਬਹੁਤ ਦੁੱਖ ਹੁੰਦਾ ਹੈ। ਕੁੱਝ ਇਹੋ ਜਿਹੀ ਹੀ ਮਾੜੀ ਕਰਤੂਤ ਨੂੰ ਪੰਜਾਬ ਦੇ ਵਿਚ ਚੋਰਾਂ ਨੇ ਅੰਜਾਮ ਦਿੰਦੇ ਹੋਏ 70 ਹਜ਼ਾਰ ਰੁਪਇਆ ਉਪਰ ਹੱਥ ਸਾਫ ਕਰ ਦਿੱਤਾ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਘਟਨਾ ਪੰਜਾਬ ਦੇ ਸੰਗਤ ਬਲਾਕ ਵਿੱਚ ਪੈਂਦੇ ਪਿੰਡ ਮਛਾਣਾ ਦੀ ਹੈ। ਜਿੱਥੇ ਇੱਕ ਘਰ ਵਿੱਚ 70 ਹਜ਼ਾਰ ਦੇ ਕਰੀਬ ਪਈ ਨਗਦੀ ਨੂੰ ਚੋਰਾਂ ਵੱਲੋਂ ਦਿਨ-ਦਿਹਾੜੇ ਹੀ ਚੋਰੀ ਕਰ ਲਿਆ ਗਿਆ।
ਇੰਦਰਜੀਤ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਮਛਾਣਾ ਦੇ ਘਰ ਇਹ ਚੋਰੀ ਦੀ ਵਾਰਦਾਤ ਉਸ ਸਮੇਂ ਹੋਈ ਜਦੋਂ ਉਹ ਆਪਣੇ ਖੇਤਾਂ ਵੱਲ ਗੇੜਾ ਮਾਰਨ ਗਏ ਹੋਏ ਸਨ। ਜਿਸ ਤੋਂ ਬਾਅਦ ਘਰ ਵਿਚ ਮੌਜੂਦ ਮਾਤਾ ਜੀ ਦੁਪਿਹਰ ਵੇਲੇ ਆਪਣੇ ਗੁਆਂਢ ਵਿਚ ਚਲੇ ਗਏ। ਘਰ ਨੂੰ ਕੁਝ ਦੇਰ ਦੇ ਲਈ ਸੁੰਨਾਂ ਦੇਖ ਕੇ ਚੋਰ ਘਰ ਦੇ ਅੰਦਰ ਦਾਖਲ ਹੋਏ। ਜਿੱਥੇ ਉਨ੍ਹਾਂ ਨੇ ਘਰ ਅੰਦਰ ਰੱਖੀ ਹੋਈ 70 ਹਜ਼ਾਰ ਦੀ ਨਕਦੀ ਨੂੰ ਚੋਰੀ ਕਰ ਲਿਆ।
ਪੀੜਤ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 70 ਹਜ਼ਾਰ ਰੁਪਏ ਦੀ ਰਾਸ਼ੀ ਆਪਣੇ ਮਜ਼ਦੂਰਾਂ ਨੂੰ ਦੇਣ ਵਾਸਤੇ ਰੱਖੀ ਹੋਈ ਸੀ। ਜਿਸ ਨੂੰ ਚੋਰਾਂ ਵੱਲੋਂ ਚੋਰੀ ਕਰ ਲਏ ਜਾਣ ਤੋਂ ਬਾਅਦ ਉਹ ਬੇਹੱਦ ਨਿਰਾਸ਼ ਹਨ। ਇਹ ਸਾਰੀ ਘਟਨਾ ਘਰ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਇਸ ਚੋਰੀ ਦੇ ਸਬੰਧ ਵਿਚ ਥਾਣਾ ਸੰਗਤ ਦੇ ਮੁਖੀ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਚੋਰਾਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਇਸ ਵਾਸਤੇ ਮੋਬਾਈਲ ਟਾਵਰਾਂ ਦੀ ਲੋਕੇਸ਼ਨ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵਰਤ ਕੇ ਇਸ ਕੇਸ ਨੂੰ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
Previous Postਪੂਰੇ 49 ਸਾਲਾਂ ਦੇ ਬਾਅਦ ਆਪਣੇ ਪਤੀ ਨੂੰ ਮਿਲੇਗੀ ਜਲੰਧਰ ਦੀ ਇਹ ਔਰਤ – ਏਦਾਂ ਹੋ ਗਏ ਸੀ ਜੁਦਾ
Next Postਆ ਗਈ ਵੱਡੀ ਖਬਰ ਸਾਰੇ ਪਾਸੇ ਹੋ ਗਈ ਚਰਚਾ: ਏਨੇ ਹਜਾਰ ਕਰੋੜ ਦਾ ਰੋਜ ਹੋ ਰਿਹਾ ਨੁਕਸਾਨ ਕਿਸਾਨ ਅੰਦੋਲਨ ਕਰਕੇ