ਆਈ ਤਾਜ਼ਾ ਵੱਡੀ ਖਬਰ
ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ । ਕਿਸਾਨਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ ਕਿ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਦਾ ਉਨ੍ਹਾਂ ਨੇ ਜਿੰਨੀ ਮਿਹਨਤ ਕੀਤੀ ਹੈ ਉਨ੍ਹਾਂ ਫਲ ਪ੍ਰਾਪਤ ਹੋਵੇਗਾ । ਅਕਸਰ ਹੀ ਕਣਕ ਦੀ ਕਟਾਈ ਦੇ ਸੀਜ਼ਨ ਵਿੱਚ ਵੇਖਿਆ ਜਾਂਦਾ ਹੈ ਕਿ ਝੋਨੇ ਦੀ ਕਟਾਈ ਦੌਰਾਨ ਕੰਬਾਈਨਾਂ ਚੌਵੀ ਘੰਟੇ ਕੰਮ ਕਰਦੀਆਂ ਹਨ । ਜਦੋਂ ਰਾਤ ਸਮੇਂ ਕੰਬਾਈਨਾਂ ਦੇ ਨਾਲ ਕਣਕ ਦੀ ਕਟਾਈ ਕੀਤੀ ਜਾਂਦੀ ਹੈ ਉਸ ਦੇ ਚੱਲਦੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਡਰ ਹਮੇਸ਼ਾਂ ਹੀ ਬਣਿਆ ਰਹਿੰਦਾ ਹੈ , ਇੰਨਾ ਹੀ ਨਹੀਂ ਸਗੋਂ ਕੰਬਾਈਨਾਂ ਰਾਤ ਦੇ ਸਮੇਂ ਹਰੀ ਕਣਕ ਜੋ ਕਿ ਚੰਗੀ ਤਰ੍ਹਾਂ ਪੱਕੀ ਨਹੀਂ ਹੁੰਦੀ ਕੱਚਾ ਦਾਣਾ ਵੀ ਕੱਟ ਦਿੰਦੀਆਂ ਹਨ ।
ਜਿਸ ਕਾਰਨ ਹਰਾ ਕਟਿਆ ਹੋਇਆ ਦਾਣਾ ਸੁੱਕਣ ਤੇ ਕਾਲ਼ੇ ਪੈ ਜਾਂਦੇ ਹਨ। ਹੁਣ ਜ਼ਿਲ੍ਹਾ ਮੈਜਿਸਟ੍ਰੇਟ ਮਲੇਰਕੋਟਲਾ ਦੇ ਵੱਲੋਂ ਹੁਣ ਵਿਸ਼ੇਸ਼ ਅਧਿਕਾਰ ਦੀ ਵਰਤੋਂ ਕਰਦੇ ਹੋਏ ਜ਼ਿਲਾ ਮਲੇਰਕੋਟਲਾ ਅੰਦਰ ਸ਼ਾਮ ਦੇ ਸੱਤ ਵਜੇ ਤੋਂ ਸਵੇਰ ਦੇ ਦਸ ਵਜੇ ਤੱਕ ਕੰਬਾਈਨਾਂ ਨਾਲ ਕੱਟੀ ਕਣਕ ਕੱਟਣ ਤੇ ਪੂਰਨ ਤੌਰ ਤੇ ਪਾਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ।
ਉਥੇ ਹੀ ਕੰਬਾਇਨਾਂ ਵਿੱਚ ਮਕੈਨੀਕਲ ਨੁਕਸ ਹੋਣ ਕਾਰਨ ਵੀ ਕਣਕ ਦੀ ਕੁਆਲਟੀ ਪ੍ਰਭਾਵਿਤ ਹੁੰਦੀ ਹੈ, ਜਿਸ ਕਰਕੇ ਖ਼ਰੀਦ ਏਜੰਸੀਆਂ ਕਣਕ ਦੀ ਖ਼ਰੀਦ ਕਰਨ ਤੋਂ ਝਿਜਕਦੀਆਂ ਹਨ।ਜਿਸ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ, ਉੱਥੇ ਅਸਿੱਧਾ ਅਸਰ ਦੇਸ਼ ਦੇ ਉਤਪਾਦਨ ਤੇ ਵੀ ਪੈਂਦਾ ਹੈ। ਜਦੋਂ ਕਣਕ ਨਹੀਂ ਵਿਕਦੀ ਤਾਂ ਫਿਰ ਕਿਸਾਨਾਂ ਦਾ ਗੁੱਸਾ ਵਧਦਾ ਹੈ ਤੇ ਕਿਸਾਨਾਂ ਦੇ ਵੱਲੋਂ ਫਿਰ ਪ੍ਰਸ਼ਾਸਨ ਭੰਗ ਕਰਨ ਦਾ ਡਰ ਰਹਿੰਦਾ ਹੈ । ਇਸੇ ਸਥਿਤੀ ਨੂੰ ਵੇਖਦੇ ਹੋਏ ਹੁਣ ਮਲੇਰਕੋਟਲਾ ਦੇ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਪਾਬੰਦੀ ਲਗਾ ਦਿੱਤੀ ਹੈ ।
ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਮਾਲੇਰਕੋਟਲਾ ਅੰਦਰ ਕਣਕ ਦੀ ਕਟਾਈ ਕਰਨ ਵਾਲੀਆਂ ਕੰਬਾਈਨਾਂ ਦੇ ਮਾਲਕਾਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਨੇ ਕਿ ਕੋਈ ਵੀ ਕੰਬਾਈਨ ਹਾਰਵੈਸਟਰ ਸੁਪਰ ਐੱਸ ਐੱਮ ਐੱਸ ਲਗਾਏ ਬਗੈਰ ਫ਼ਸਲ ਦੀ ਕਟਾਈ ਨਹੀਂ ਕਰੇਗਾ । ਜ਼ਿਕਰਯੋਗ ਹੈ ਕਿ ਮਲੇਰਕੋਟਲੇ ਦੇ ਵਿਚ ਇਹ ਸਾਰੀਆਂ ਹਦਾਇਤਾਂ ਕਣਕ ਦੀ ਕਟਾਈ ਦੇ ਸੀਜ਼ਨ ਨੇਡ਼ੇ ਵੇਖਦੇ ਹੋਏ ਜਾਰੀ ਕੀਤੀਆਂ ਗਈਆਂ ਹਨ ।
Previous Postਵਾਪਰਿਆ ਭਿਆਨਕ ਹਾਦਸਾ ਹੋਈਆਂ 5 ਮੌਤਾਂ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
Next Postਕੇਂਦਰ ਸਰਕਾਰ ਵਲੋਂ ਪੰਜਾਬ ਲਈ ਆਈ ਮਾੜੀ ਖਬਰ – ਬਿਜਲੀ ਨੂੰ ਲੈ ਕੇ ਇਸ ਮੰਗ ਤੇ ਕਰਤੀ ਕੋਰੀ ਨਾਂਹ