ਸਾਵਧਾਨ : ਪੰਜਾਬ ਚ ਇਥੇ ਸ਼ਾਮ 5 ਵਜੇ ਤੱਕ ਲਈ ਬਿਜਲੀ ਰਹੇਗੀ ਬੰਦ – ਕਰਲੋ ਇੰਤਜਾਮ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿਥੇ ਪਿਛਲੇ ਸਮੇਂ ਤੋਂ ਲੋਕਾਂ ਨੂੰ ਬਿਜਲੀ ਕੱਟਾਂ ਦੇ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿੱਥੇ ਸਰਕਾਰ ਵੱਲੋਂ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਬਿਜਾਈ ਹੋਣ ਤੇ ਭਰਪੂਰ ਮਾਤਰਾ ਵਿੱਚ ਪਾਣੀ ਦਿੱਤੇ ਜਾਣ ਲਈ ਕਿਸਾਨਾਂ ਨੂੰ ਬਿਜਲੀ ਦਿੱਤੀ ਗਈ ਸੀ। ਉੱਥੇ ਹੀ ਘਰਾਂ ਅਤੇ ਉਦਯੋਗਾਂ ਵਿੱਚ ਜਾਣ ਵਾਲੀ ਬਿਜਲੀ ਸਪਲਾਈ ਵਿਚ ਕਟੌਤੀ ਕਰ ਦਿੱਤੀ ਗਈ ਸੀ। ਪੰਜਾਬ ਵਿੱਚ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਨੂੰ ਬੰਦ ਕੀਤੇ ਜਾਣ ਨਾਲ ਵੀ ਕੋਲੇ ਦੀ ਕਮੀ ਹੋਣ ਤੇ ਬਿਜਲੀ ਦੀ ਭਾਰੀ ਕਿੱਲਤ ਆਈ ਸੀ। ਹੁਣ ਬਰਸਾਤ ਦੇ ਕਾਰਨ ਵੀ ਕੋਲਾ ਨਾ ਆਉਣ ਕਾਰਨ ਬਿਜਲੀ ਉਤਪਾਦਨ ਕਰਨ ਵਾਲੇ ਬਿਜਲੀ ਪਾਵਰ ਪਲਾਂਟਾਂ ਵਿੱਚ ਕਈ ਤਰ੍ਹਾਂ ਦੀਆਂ ਮੁ-ਸ਼-ਕ-ਲਾਂ ਪੇਸ਼ ਆ ਰਹੀਆਂ ਹਨ।

ਉਥੇ ਹੀ ਕੁਝ ਬਿਜਲੀ ਦੇ ਕੱਟ ਜ਼ਰੂਰੀ ਮੁਰੰਮਤ ਦੇ ਚਲਦਿਆਂ ਹੋਇਆਂ ਵੀ ਲਗਾਏ ਜਾਂਦੇ ਹਨ। ਹੁਣ ਪੰਜਾਬ ਵਿੱਚ ਇਥੇ ਸ਼ਾਮ 5 ਵਜੇ ਤੱਕ ਲਈ ਬਿਜਲੀ ਸਪਲਾਈ ਬੰਦ ਰਹੇਗੀ , ਜਿਸ ਬਾਰੇ ਤਾਜ਼ਾ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪੰਜਾਬ ਵਿੱਚ ਜਿੱਥੇ ਹੁਣ ਬਰਸਾਤ ਹੋਣ ਕਾਰਨ ਲੋਕਾਂ ਨੂੰ ਬਿਜਲੀ ਤੇ ਲੱਗਣ ਵਾਲੇ ਕੱਟਾਂ ਤੋਂ ਰਾਹਤ ਮਿਲੀ ਹੋਈ ਹੈ ਉਥੇ ਹੀ ਬਰਸਾਤ ਕਾਰਨ ਗਰਮੀ ਤੋਂ ਰਾਹਤ ਮਿਲ ਗਈ ਹੈ। ਪਰ ਕਈ ਕਾਰੋਬਾਰੀ ਅਦਾਰਿਆਂ ਨੂੰ ਹਰ ਵਕਤ ਬਿਜਲੀ ਦੀ ਜ਼ਰੂਰਤ ਹੁੰਦੀ ਹੈ।

ਹੁਣ ਦੋਰਾਹਾ ਦੇ ਬਿਜਲੀ ਵਿਭਾਗ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ 66 ਕੇਵੀ ਐਪਰਲ ਪਾਰਕ ਗਿ੍ਡ ਦੋਰਾਹਾ ਤੋਂ ਚਲਦੇ 11 ਕੇਵੀ ਕੋਕਾ ਕੋਲਾ, 11 ਕੇਵੀ ਡੀਐੱਲਐੱਫ, 11 ਕੇਵੀ ਰਾਇਸਨ, 11 ਕੇਵੀ ਸਪੋਰਟ ਕਿੰਗ ਦੀ ਸਪਲਾਈ ਕੱਲ ਐਤਵਾਰ ਨੂੰ ਬੰਦ ਕੀਤੀ ਜਾ ਰਹੀ ਹੈ। ਸ਼ਹਿਰ ਅੰਦਰ ਇਹ ਬਿਜਲੀ ਦੀ ਸਪਲਾਈ ਜ਼ਰੂਰੀ ਮੁਰੰਮਤ ਤੇ ਚਲਦੇ ਹੋਏ ਬੰਦ ਕੀਤੀ ਜਾ ਰਹੀ ਹੈ ਜਿਸ ਕਾਰਨ ਬਹੁਤ ਸਾਰੇ ਕਾਰੋਬਾਰ ਪ੍ਰਭਾਵਤ ਹੋਣਗੇ।

ਜਿਸ ਬਾਰੇ ਪਹਿਲਾਂ ਹੀ ਅਗਾਊ ਜਾਣਕਾਰੀ ਦੋਰਾਹਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਵਿਵੇਕ ਗੋਇਲ ਵੱਲੋਂ ਦਿਤੀ ਗਈ ਹੈ , ਤਾਂ ਜੋ ਲੋਕ ਆਪਣਾ ਪਹਿਲਾ ਹੀ ਇੰਤਜ਼ਾਮ ਕਰ ਸਕਣ। ਉਨ੍ਹਾਂ ਇਸ ਬਾਰੇ ਦੱਸਿਆ ਹੈ ਕਿ ਮਿਤੀ 12 ਸਤੰਬਰ 2021 ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬਿਜਲੀ ਦੀ ਸਪਲਾਈ ਬੰਦ ਕੀਤੀ ਜਾ ਰਹੀ ਹੈ। ਤਾਂ ਜੋ ਜਰੂਰੀ ਮੁਰੰਮਤ ਨੂੰ ਕੀਤਾ ਜਾ ਸਕੇ। ਇਸ ਲਈ ਲੋਕਾਂ ਨੂੰ ਪਹਿਲਾਂ ਹੀ ਆਪਣਾ ਇੰਤਜ਼ਾਮ ਕਰਨਾ ਚਾਹੀਦਾ ਹੈ।