ਆਈ ਤਾਜਾ ਵੱਡੀ ਖਬਰ
ਬਹੁਤ ਸਾਰੇ ਕਲਾਕਾਰ , ਸੰਗੀਤਕਾਰ ਤੇ ਗੀਤਕਾਰ ਆਪਣੇ ਗੀਤਾਂ ਦੇ ਜ਼ਰੀਏ ਜਿੱਥੇ ਲੋਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਥਾਂ ਬਣਾਉਂਦੇ ਹਨ । ਉੱਥੇ ਹੀ ਕਈ ਵਾਰ ਇਨ੍ਹਾਂ ਗੀਤਾਂ ਵਿੱਚ ਕੁਝ ਅਜਿਹੀ ਸ਼ਬਦਾਵਲੀ , ਕੁਝ ਅਜਿਹੇ ਦ੍ਰਿਸ਼ ਵਿਖਾਏ ਜਾਂਦੇ ਹਨ ਜਿਸ ਕਾਰਨ ਇਨ੍ਹਾਂ ਗਾਣਿਆਂ ਤੇ ਰੋਕ ਤਕ ਲੱਗ ਜਾਦੀ ਹੈ । ਇਸੇ ਵਿਚਕਾਰ ਹੁਣ ਪੰਜਾਬ ਦੇ ਵਿਆਹ ਸ਼ਾਦੀਆਂ ਤੇ ਪ੍ਰਸ਼ਾਸਨ ਵੱਲੋਂ ਅਜਿਹੀ ਪਾਬੰਦੀ ਲਗਾ ਦਿੱਤੀ ਗਈ ਹੈ , ਜਿਸ ਦੀ ਚਰਚਾ ਹੁਣ ਚਾਰੇ ਪਾਸੇ ਛਿੜ ਚੁੱਕੀ ਹੈ। ਦਰਅਸਲ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਸਰਕਾਰੀ ਅਤੇ ਗ਼ੈਰ ਸਰਕਾਰੀ ਬੱਸਾਂ ਮੈਰਿਜ ਪੈਲਸਾਂ ਸ਼ਹਿਰਾਂ ਪਿੰਡਾਂ ਵਿਚ ਗਾਇਕਾਂ , ਗੀਤਕਾਰਾਂ ਅਤੇ ਬੁਲਾਰਿਆਂ ਵੱਲੋਂ ਲਗਾਏ ਜਾਣ ਵਾਲੇ ਅਖਾੜੇ ਸਟੇਜਾਂ ਦੇ ਉੱਪਰ ਜੋ ਹਿੰਸਾ ਅਤੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਅਤੇ ਭਾਸ਼ਣਾਂ ਤੇ ਹੁਣ ਮੁਕੰਮਲ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਗੀਤਾਂ ਨੂੰ ਸੁਣ ਕੇ ਆਮ ਲੋਕਾਂ ਤੋਂ ਇਲਾਵਾ ਯੁਵਾ ਪੀੜ੍ਹੀ ਦੇ ਲੜਕੇ ਅਤੇ ਲੜਕੀਆਂ ਦੇ ਆਚਰਣ ਤੇ ਇਸ ਦਾ ਬਹੁਤਾ ਦਾ ਬੁਰਾ ਪ੍ਰਭਾਵ ਪੈਂਦਾ ਹੈ । ਜਿਸ ਕਾਰਨ ਇਨ੍ਹਾਂ ਗੀਤਾ ਦੀ ਰੋਕਥਾਮ ਅਤਿ ਜ਼ਰੂਰੀ ਹੋ ਚੁੱਕੀ ਹੈ ਅਤੇ ਇਸੇ ਜ਼ਰੂਰਤ ਨੂੰ ਦੇਖਦੇ ਹੋਏ ਹੁਣ ਮਾਨਸਾ ਵਿੱਚ ਇਹ ਪਾਬੰਦੀ ਲਗ ਰਹੀ ਹੈ ।
ਇਸ ਤੋਂ ਇਲਾਵਾ ਮੈਜਿਸਟ੍ਰੇਟ ਦੇ ਵੱਲੋਂ ਇਕ ਹੋਰ ਹੁਕਮ ਜਾਰੀ ਕਰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਮੈਰਿਜ ਪੈਲੇਸਾਂ ਵਿੱਚ ਲਾਇਸੈਂਸੀ ਅਸਲਾ ਨਾਲ ਲੈ ਕੇ ਆਉਣ ਵਾਲਿਆਂ ਤੇ ਵੀ ਹੁਣ ਪਾਬੰਦੀ ਲਗਾਈ ਜਾਂਦੀ ਹੈ ।
ਉਨ੍ਹਾਂ ਕਿਹਾ ਕਿ ਵਿਆਹ ਸ਼ਾਦੀਆਂ ਸਮੇਂ ਮੈਰਿਜ ਪੈਲੇਸਾਂ ਵਿੱਚ ਕੁਝ ਲੋਕ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਲੈ ਕੇ ਜਾਂਦੇ ਹਨ ਅਤੇ ਸਮਾਗਮਾਂ ਵਿੱਚ ਸ਼ਰਾਬ ਆਦਿ ਪੀ ਕੇ ਇਨ੍ਹਾਂ ਚੀਜ਼ਾਂ ਦੀ ਦੁਰਵਰਤੋਂ ਕਰਦੇ ਹਨ ਜਿਸ ਕਾਰਨ ਕਈ ਤਰ੍ਹਾਂ ਦੀਆਂ ਭਿਆਨਕ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ । ਅਜਿਹੀਆਂ ਹੀ ਘਟਨਾਵਾਂ ਕਾਰਨ ਹੁਣ ਤੱਕ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਇਸ ਲਈ ਹੁਣ ਇਸ ਤੇ ਪਾਬੰਦੀ ਲਗਾਉਣੀ ਬੇਹੱਦ ਜ਼ਰੂਰੀ ਹੋ ਚੁੱਕੀ ਹੈ ।
Previous Postਪੰਜਾਬ ਚ ਇਥੇ ਸੁੰਨਸਾਨ ਜਗ੍ਹਾ ਤੇ 20 ਫੁੱਟ ਡੂੰਘਾ ਟੋਆ ਪੁੱਟ ਹੋ ਰਿਹਾ ਸੀ ਇਹ ਗੁਪਤ ਕੰਮ – ਤਾਜਾ ਵੱਡੀ ਖਬਰ
Next Postਮਚਿਆ ਹੜਕੰਪ ਆਮ ਆਦਮੀ ਪਾਰਟੀ ਦੀ ਵਰਕਰ ਨੇ ਕਰਤਾ ਅਜਿਹਾ ਖੌਫਨਾਕ ਕੰਮ -ਪੁਲਸ ਨੂੰ ਪੈ ਗਈ ਹੱਥਾਂ ਪੈਰਾਂ ਦੀ