ਆਈ ਤਾਜਾ ਵੱਡੀ ਖਬਰ
ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ। ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਮੁ-ਸ਼-ਕ-ਲਾਂ ਤੋਂ ਵੀ ਜਾਣੂ ਕਰਵਾਇਆ ਜਾਂਦਾ ਰਹਿੰਦਾ ਹੈ। ਸਰਦੀ ਦੇ ਮੌਸਮ ਸਬੰਧੀ ਵੀ ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੌਸਮ ਨੂੰ ਲੈ ਕੇ ਲੋਕਾਂ ਵੱਲੋਂ ਆਪਣੇ ਬਚਾਅ ਲਈ ਬਹੁਤ ਸਾਰੇ ਤਰੀਕੇ ਅਪਣਾਏ ਜਾ ਰਹੇ ਹਨ। ਤਾਂ ਜੋ ਇਸ ਸੀਤ ਲਹਿਰ ਤੋਂ ਆਪਣੇ ਆਪ ਨੂੰ ਬਚਾਇਆ ਜਾ ਸਕੇ। ਭਾਰਤ ਦੇ ਬਹੁਤ ਸਾਰੇ ਰਾਜਾਂ ਵਿੱਚ ਹੋ ਰਹੀ ਬਾਰਸ਼ ਅਤੇ ਬਰ ਫਬਾਰੀ ਦੇ ਕਾਰਨ ਕੁਝ ਦਿਨਾਂ ਤੋਂ ਸਰਦੀ ਵਿਚ ਵਾਧਾ ਵੇਖਿਆ ਜਾ ਰਿਹਾ ਹੈ।
ਪਰ ਕਈ ਵਾਰ ਇਨਸਾਨ ਵੱਲੋਂ ਵਰਤੀਆਂ ਜਾਂਦੀਆਂ ਚੀਜ਼ਾਂ ਦੀ ਵਰਤੋਂ ਇਨਸਾਨ ਲਈ ਹਾ-ਨੀ-ਕਾ-ਰ-ਕ ਸਿੱਧ ਹੋ ਜਾਂਦੀ ਹੈ। ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਪੰਜਾਬ ਵਿੱਚ ਇਕ ਜਗ੍ਹਾ ਮੁੰਡੇ ਦੀ ਸੁੱਤੇ ਹੋਏ ਕਮਰੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਿਲੌਰ ਦੇ ਨਜ਼ਦੀਕ ਪਿੰਡ ਜਗਤਪੁਰਾ ਦੀ ਹੈ, ਜਿੱਥੇ ਸਰਦੀ ਤੋਂ ਬਚਣ ਲਈ ਕੋਲੇ ਦੀ ਅੰਗੀਠੀ ਬਾਲੀ ਗਈ ਸੀ। ਸਰਦੀ ਵੱਧ ਹੋਣ ਕਾਰਨ ਇਸ ਅੰਗੀਠੀ ਨੂੰ ਕਮਰੇ ਵਿੱਚ ਹੀ ਰੱਖ ਕੇ ਪਿਉ ਪੁੱਤਰ ਸੌਂ ਗਏ ਸਨ।
ਕਮਰੇ ਅੰਦਰ ਕੋਲੇ ਦੇ ਧੂੰਏ ਦੀ ਗੈਸ ਜਮਾਂ ਹੋਣ ਕਾਰਨ, ਤੇ ਕਮਰਾ ਬੰਦ ਹੋਣ ਕਾਰਨ ਹਵਾ ਦੀ ਕਰੋਸਿੰਗ ਨਾ ਹੋਣ ਕਾਰਨ ਪਿਓ ਪੁੱਤਰ ਕਮਰੇ ਵਿੱਚ ਹੀ ਬੇਹੋਸ਼ ਹੋ ਗਏ। ਇਸ ਘਟਨਾ ਦਾ ਸਵੇਰ ਉਸ ਸਮੇਂ ਪਤਾ ਲੱਗਾ ਜਦੋਂ ਗੁਆਂਢੀਆਂ ਨੂੰ ਘਰ ਵਿੱਚ ਕੋਈ ਹਿਲ-ਜੁਲ ਨਾ ਹੁੰਦੀ ਦਿਖੀ ਤਾਂ ਉਹਨਾਂ ਨੇ ਕਮਰੇ ਦੇ ਅੰਦਰ ਜਾ ਕੇ ਦੇਖਿਆ ਤਾਂ ਇੰਦਰਜੀਤ ਸਿੰਘ ਅਤੇ ਉਸ ਦਾ ਬੇਟਾ ਸਾਹਿਲ ਬੇਹੋਸ਼ ਪਏ ਸਨ। ਦੋਵਾਂ ਦੀ ਹਾਲਤ ਨੂੰ ਦੇਖਦੇ ਹੋਏ ਗੁਆਂਢੀਆਂ ਵੱਲੋਂ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਜਿੱਥੇ ਹਸਪਤਾਲ ਦੇ ਡਾਕਟਰਾਂ ਵੱਲੋਂ 19 ਸਾਲਾ ਸਾਹਿਲ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦਾ ਪਿਤਾ ਇੰਦਰਜੀਤ ਸਿੰਘ ਗੰਭੀਰ ਹਾਲਤ ਵਿਚ ਹੈ ਜਿਸ ਨੂੰ ਵੈਂਟੀਲੇਟਰ ਦੇ ਸਹਾਰੇ ਰੱਖਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਘਰ ਵਿਚ ਪਿਉ-ਪੁੱਤਰ ਦੋਨੋਂ ਹੀ ਰਹਿ ਰਹੇ ਸਨ। ਇੰਦਰਜੀਤ ਸਿੰਘ ਦੀ ਪਤਨੀ ਇਸ ਸਮੇਂ ਵਿਦੇਸ਼ ਵਿੱਚ ਹੈ ਜਿਸਨੂੰ ਇਸ ਸਾਰੀ ਘਟਨਾ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। 19 ਸਾਲਾ ਸਾਹਿਲ ਦੀ ਮੌਤ ਦੀ ਖਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
Previous Postਹੁਣੇ ਹੁਣੇ ਕੇਂਦਰ ਸਰਕਾਰ ਨੇ ਸੁਪ੍ਰੀਮ ਕੋਰਟ ਚ ਕਿਸਾਨਾਂ ਦੇ ਵਿਰੋਧ ਚ ਕਰਤਾ ਇਹ ਕੰਮ ਜੋ ਸਾਰੇ ਸੋਚ ਰਹੇ ਸੀ
Next Postਹੁਣੇ ਹੁਣੇ ਚੋਟੀ ਦੇ ਮਸ਼ਹੂਰ ਕਬੱਡੀ ਖਿਡਾਰੀ ਦੀ ਭਰ ਜਵਾਨੀ ਚ ਹੋਈ ਮੌਤ, ਦੇਸ਼ ਵਿਦੇਸ਼ ਚ ਛਾਇਆ ਸੋਗ