ਸਾਵਧਾਨ : ਪੰਜਾਬ ਚ ਅੱਜ ਲਈ ਗੜੇ ਤੇ ਮੀਂਹ ਬਾਰੇ ਜਾਰੀ ਹੋਇਆ ਵੱਡਾ ਅਲਰਟ

ਪੰਜਾਬ ‘ਚ ਅੱਜ ਵੀ ਹੋ ਸਕਦੀ ਹੈ ਗੜੇਮਾਰੀ, ਕਈ ਜ਼ਿਲ੍ਹਿਆਂ ਲਈ Orange Alert ਜਾਰੀ – ਕਿਸਾਨ ਚਿੰਤਾ ਵਿੱਚ!

ਚੰਡੀਗੜ੍ਹ/ਜਲੰਧਰ: ਪੰਜਾਬ ਦਾ ਮੌਸਮ ਇਕ ਵਾਰ ਫਿਰ ਬਦਲਿਆ ਹੋਇਆ ਦਿਖਾਈ ਦੇ ਰਿਹਾ ਹੈ। ਅਪ੍ਰੈਲ ਦੀ ਸ਼ੁਰੂਆਤ ਤੋਂ ਹੀ ਚੜ੍ਹਦੇ ਤਾਪਮਾਨ ਨੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ, ਪਰ ਕੱਲ੍ਹ ਦੁਪਹਿਰ ਤੋਂ ਬਾਅਦ ਮੌਸਮ ਨੇ ਰੁਖ ਬਦਲਿਆ ਤੇ ਨਾਭੇ ‘ਚ ਹੋਈ ਗੜੇਮਾਰੀ ਦੇ ਬਾਅਦ ਸੂਬੇ ਵਿੱਚ ਠੰਡੀ ਹਵਾਵਾਂ ਨੇ ਦਸਤਕ ਦੇ ਦਿੱਤੀ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹਾ ਅਰਾਮ ਮਿਲਿਆ।

ਅੱਜ ਸਵੇਰੇ ਤੋਂ ਹੀ ਜਲੰਧਰ ਅਤੇ ਹੋਰ ਕਈ ਹਿੱਸਿਆਂ ਵਿੱਚ ਬਾਰਿਸ਼ ਦੀ ਸ਼ੁਰੂਆਤ ਹੋ ਚੁੱਕੀ ਹੈ। ਮੌਸਮ ਵਿਭਾਗ ਦੇ ਅਨੁਸਾਰ, ਅੱਜ ਵੀ ਕਈ ਥਾਵਾਂ ‘ਤੇ ਗੜੇ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਸੂਬੇ ਵਿਚਲੇ ਸੰਗਰੂਰ, ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਲਈ Orange Alert ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਵਿੱਚ ਵੀ ਤੇਜ਼ ਹਵਾਵਾਂ ਅਤੇ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

🌧️ ਤਾਪਮਾਨ ’ਚ ਆਵੇਗੀ ਗਿਰਾਵਟ:
ਮੌਸਮ ਵਿਭਾਗ ਅਨੁਸਾਰ, ਅਗਲੇ 3 ਦਿਨਾਂ ਤੱਕ ਗਰਮੀ ਤੋਂ ਰਾਹਤ ਰਹੇਗੀ ਅਤੇ ਤਾਪਮਾਨ ਵਿੱਚ 2 ਤੋਂ 4 ਡਿਗਰੀ ਤਕ ਕਮੀ ਆ ਸਕਦੀ ਹੈ।

🌾 ਕਿਸਾਨਾਂ ਲਈ ਚਿੰਤਾ ਦੀ ਗੱਲ: ਜਿੱਥੇ ਇਹ ਮੌਸਮ ਆਮ ਲੋਕਾਂ ਲਈ ਰਾਹਤ ਲੈ ਕੇ ਆਇਆ ਹੈ, ਉਥੇ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਇਸ ਸਮੇਂ ਕਣਕ ਦੀ ਫ਼ਸਲ ਕੱਟਣ ਲਈ ਤਿਆਰ ਹੈ ਅਤੇ ਮੰਡੀਆਂ ਵਿੱਚ ਖਰੀਦ ਵੀ ਸ਼ੁਰੂ ਹੋ ਚੁੱਕੀ ਹੈ। ਗੜੇਮਾਰੀ ਅਤੇ ਮੀਂਹ ਕਾਰਨ ਫਸਲ ਨੂੰ ਨੁਕਸਾਨ ਹੋਣ ਦੇ ਡਰ ਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ। ਹਾਲਾਂਕਿ, ਫਿਲਹਾਲ ਕੋਈ ਵੱਡਾ ਨੁਕਸਾਨ ਰਿਪੋਰਟ ਨਹੀਂ ਹੋਇਆ।

📢 ਮੌਸਮ ਤੇ ਕਿਸਾਨੀ ਨਾਲ ਜੁੜੀਆਂ ਹੋਰ ਅਪਡੇਟਸ ਲਈ ਸਾਡੇ ਚੈਨਲ ਨੂੰ SUBSCRIBE ਕਰੋ ਤੇ ਵੀਡੀਓ ਨੂੰ SHARE ਕਰੋ।