ਸਾਵਧਾਨ ਨੌਜਵਾਨ ਨੂੰ ਚੜਦੀ ਉਮਰੇ ਹੀ ਈਅਰਫੋਨ ਨਾਲ ਮਿਲੀ ਇਸ ਤਰਾਂ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਅਕਸਰ ਇਹ ਕਿਹਾ ਜਾਂਦਾ ਹੈ ਕਿ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਜਿੱਥੇ ਉਸ ਦੇ ਬਹੁਤ ਸਾਰੇ ਲਾਭ ਹਨ ਉਥੇ ਹੀ ਇਸ ਦੇ ਬਹੁਤ ਸਾਰੇ ਨੁਕਸਾਨ ਵੀ ਹਨ। ਇਸ ਤੋ ਇਲਾਵਾ ਅੱਖਾ ਉਤੇ ਮਾੜਾ ਅਸਰ ਪੈਦਾ ਹੈ ਅਤੇ ਦਿਲ ਨਾਲ ਸੰਬੰਧਿਤ ਬਿਮਾਰੀਆ ਦਾ ਸਾਹਮਣਾ ਕਰਨਾ ਪੈਦਾ ਹੈ। ਪਰ ਦੂਜੇ ਪਾਸੇ ਤਕਨੀਕੀ ਯੁੱਗ ਹੋਣ ਕਾਰਨ ਮੋਬਾਈਲ ਫੋਨ ਜਾਂ ਕੰਪਿਊਟਰ ਦੀ ਲੋੜ ਵਰਤੋਂ ਕਰਦੇ ਹਨ ਕਿਉਂਕਿ ਜ਼ਿਆਦਾਤਰ ਕੰਮ ਹੁਣ ਇਲੈਕਟਰਾਨਿਕ ਯੰਤਰਾਂ ਤੇ ਕੀਤਾ ਜਾਂਦਾ ਹੈ। ਪਰ ਕਈ ਵਾਰੀ ਇਨ੍ਹਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਨੁਕਸਾਨ ਵੀ ਉਠਾਉਣਾ ਪੈਂਦਾ ਸਕਦਾ ਹੈ।

ਇਸੇ ਤਰਾਂ ਇਸ ਨੌਜਵਾਨ ਦੀ ਇੱਕ ਅਜਿਹੀ ਢੰਗ ਨਾਲ ਮੌਤ ਹੋਈ ਕਿ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਦਰਅਸਲ ਇਹ ਤਾਜ਼ਾ ਮਾਮਲਾ ਰਾਜਸਥਾਨ ਦੇ ਜੈਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਨੌਜਆਨ ਦੀ ਈਅਰਫੋਨ ਲਗਾਉਣ ਕਾਰਨ ਮੌਤ ਹੋ ਗਈ। ਦੱਸ ਦਈਏ ਕਿ ਇਸ ਨੌਜਵਾਨ ਦੇ ਵੱਲੋਂ ਇਹ ਕੰਨਾਂ ਵਿਚ ਈਅਰਫੋਨ ਲਗਾਏ ਹੋਏ ਸੀ ਅਤੇ ਉਹ ਕੰਪਿਊਟਰ ਉੱਤੇ ਗਾਣੇ ਉੱਚੀ ਅਵਾਜ਼ ਵਿੱਚ ਸੁਣ ਰਿਹਾ ਸੀ ਪਰ ਅਚਾਨਕ ਈਅਰਫੋਨ ਜ਼ਿਆਦਾ ਉੱਚੀ ਅਵਾਜ਼ ਵਿਚ ਹੋਣ ਕਾਰਨ ਫਟ ਗਏ।‌

ਜਿਸ ਕਾਰਨ ਉਸ ਲੜਕੇ ਦੇ ਕੰਨਾਂ ਵਿੱਚੋਂ ਖ਼ੂਨ ਆਉਣਾ ਸ਼ੁਰੂ ਹੋ ਗਿਆ। ਜਦੋ ਉਸ ਪੀੜਤ ਨੌਜਵਾਨ ਨੂੰ ਜੇਰੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਮੌਕੇ ਤੇ ਮੌਜੂਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੱਸ ਦਈਏ ਕਿ ਡਾਕਟਰਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਈਅਰਫੋਨ ਦੀ ਜ਼ਿਆਦਾ ਉੱਚੀ ਆਵਾਜ਼ ਸੀ ਜਿਸ ਕਾਰਨ ਉਸ ਨੌਜਵਾਨ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨੌਜਵਾਨ 28 ਸਾਲਾਂ ਦਾ ਸੀ ਜਿਸਦਾ ਨਾਮ ਰਾਕੇਸ਼ ਨਗਰ ਸੀ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਕੇਸ਼ ਕੰਪਿਊਟਰ ਦੀ ਵਰਤੋਂ ਆਪਣੀ ਪੜ੍ਹਾਈ ਲਈ ਕਰਦਾ ਸੀ ਪਰ ਜਦੋਂ ਉਸ ਵੀ ਮੌਤ ਹੋਈ ਤਾਂ ਉਸ ਸਮੇਂ ਉਹ ਕੁਝ ਸਮੇਂ ਲਈ ਉੱਚੀ ਆਵਾਜ਼ ਦੇ ਵਿਚ ਗਾਣੇ ਸੁਣ ਰਿਹਾ ਸੀ ਅਤੇ ਉਸ ਨੇ ਕੰਨਾਂ ਦੇ ਵਿਚ ਈਅਰਫੋਨ ਲਗਾਏ ਹੋਏ ਸਨ।