ਸਾਵਧਾਨ : ਜੇ ਪੰਜਾਬ ਚ ਕਿਤੇ ਸਫ਼ਰ ਕਰਨ ਦਾ ਸੋਚ ਰਹੇ ਹੋ ਤਾਂ ਪਹਿਲਾਂ ਪੜ੍ਹੋ ਇਹ ਖਬਰ

ਆਈ ਤਾਜਾ ਵੱਡੀ ਖਬਰ

ਕਰੋਨਾ ਦਾ ਵਧ ਰਿਹਾ ਕਹਿਰ ਦਿਨੋ ਦਿਨ ਜਾਰੀ ਹੈ। ਸਰਦੀ ਦੇ ਵਧਣ ਕਾਰਨ ਭਾਰਤ ਵਿੱਚ ਫਿਰ ਤੋਂ ਕਰੋਨਾ ਦੇ ਕੇਸਾਂ ਵਿੱਚ ਭਾਰੀ ਗਿਣਤੀ ਵਿੱਚ ਵਾਧਾ ਹੋਇਆ। ਆਏ ਦਿਨ ਹੀ ਕਰੋਨਾ ਕੇਸਾਂ ਦੀ ਗਿਣਤੀ ਪਹਿਲਾਂ ਨਾਲੋਂ ਵਧੇਰੇ ਦਰਜ ਕੀਤੀ ਜਾ ਰਹੀ ਹੈ। ਵਧ ਰਹੇ ਪਰ ਕਰੋਨਾ ਦੇ ਪ੍ਰਭਾਵ ਨੂੰ ਵੇਖਦੇ ਹੋਏ ਸਰਕਾਰਾਂ ਵੱਲੋਂ ਪੁਖਤਾ ਕਦਮ ਚੁੱਕੇ ਜਾ ਰਹੇ ਹਨ। ਬਹੁਤ ਸਾਰੇ ਸੂਬਿਆਂ ਵੱਲੋਂ ਪਹਿਲਾਂ ਹੀ ਆਪਣੇ ਸੂਬਿਆਂ ਅੰਦਰ ਕਰਫਿਊ ਲੱਗਵਾਉਣ ਦੇ ਆਦੇਸ਼ ਦੇ ਦਿੱਤੇ ਗਏ ਸਨ।

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਕਿਹਾ ਗਿਆ ਸੀ, ਕਿ ਦਸੰਬਰ ਦੇ ਮੱਧ ਵਿੱਚ ਕਰੋਨਾ ਦਾ ਕਹਿਰ ਵੱਧ ਸਕਦਾ ਹੈ। ਇਸ ਲਈ ਸੂਬਾ ਸਰਕਾਰ ਵੱਲੋਂ ਕਰੋਨਾ ਦੀ ਦੂਜੀ ਲਹਿਰ ਨੂੰ ਵੇਖਦੇ ਹੋਏ ਪਹਿਲਾਂ ਹੀ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ। ਸੂਬਾ ਸਰਕਾਰ ਵੱਲੋਂ ਪਹਿਲਾਂ ਹੀ 1 ਦਸੰਬਰ ਤੋਂ ਰਾਤ ਦਾ ਕਰਫ਼ਿਊ ਲੱਗਵਾਉਣ ਦਾ ਆਦੇਸ਼ ਦੇ ਦਿੱਤਾ ਗਿਆ ਸੀ। ਇਸ ਕਰਫਿਊ ਦੇ ਚੱਲਦੇ ਹੋਏ ਸਫਰ ਕਰਨ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸੂਬਾ ਸਰਕਾਰ ਵੱਲੋਂ 1 ਦਸੰਬਰ ਤੋਂ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫ਼ਿਊ ਅੱਜ ਸ਼ੁਰੂ ਹੋ ਗਿਆ ਹੈ। ਜਿਸਦੇ ਚਲਦੇ ਬਹੁਤ ਦੇਰ ਰਾਤ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਇਹ ਰਾਤ ਦੇ ਕਰਫਿਊ ਸਮੇਂ ਪੰਜਾਬ ਦੇ ਅੰਦਰ ਰਾਤ ਨੂੰ ਬੱਸ ਸਰਵਿਸ ਬੰਦ ਰੱਖੀ ਜਾਵੇਗੀ। ਕਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਰਾਤ ਦੇ ਸਮੇਂ ਕਰਫਿਊ ਕਾਰਨ ਬੰਦ ਕੀਤੀ ਗਈ ਬੱਸ ਸਰਵਿਸ ਦੇ ਮੱਦੇਨਜ਼ਰ ਦਿੱਲੀ ਹਰਿਆਣਾ ਤੇ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਨੂੰ ਮੁ-ਸ਼-ਕ-ਲਾਂ ਆ ਸਕਦੀਆਂ ਹਨ।

ਪੰਜਾਬ ਦੇ ਬਾਹਰ ਤੋਂ ਬਾਕੀ ਸੂਬਿਆਂ ਤੋਂ ਆਉਣ ਵਾਲੇ ਯਾਤਰੀ ਵੀ ਪ-ਰੇ-ਸ਼ਾ-ਨੀ ਵਿੱਚ ਪੈ ਸਕਦੇ ਹਨ। ਸੰਭਾਵਨਾ ਲੱਗ ਰਹੀ ਹੈ ਕਿ ਹੋਰ ਸੂਬਿਆਂ ਵੱਲੋਂ ਵੀ ਪੰਜਾਬ ਵਿੱਚ ਰਾਤ ਦੇ ਸਮੇਂ ਆਪਣੀ ਬੱਸ ਸਰਵਿਸ ਬੰਦ ਕਰ ਦਿੱਤੀ ਜਾਵੇਗੀ। ਕਿਉਂਕਿ ਜਿਹੜੀ ਬੱਸਾਂ 9 ਵਜੇ ਤੋਂ ਪਹਿਲਾਂ ਪੰਜਾਬ ਵਿੱਚ ਐਂਟਰੀ ਕਰ ਜਾਂਦੀਆਂ ਸਨ, ਉਨ੍ਹਾਂ ਨੂੰ ਪੰਜਾਬ ਸੂਬੇ ਨੂੰ ਕਰਾਸ ਕਰਨ ਵਿਚ 3 ਤੋਂ 4 ਘੰਟਿਆਂ ਦਾ ਸਮਾਂ ਲੱਗਦਾ ਹੈ। ਰਾਤ ਬੱਸ ਸਰਵਿਸ ਬੰਦ ਰੱਖਣ ਦੇ ਮੱਦੇਨਜ਼ਰ ਪੰਜਾਬ ਰੋਡਵੇਜ਼ ਹੈਡਕੁਆਟਰ ਵੱਲੋਂ ਇਸ ਸਬੰਧ ਵਿੱਚ ਸਪੱਸ਼ਟ ਕਰ ਦਿੱਤਾ ਗਿਆ ਹੈ। ਉਧਰ ਸੋਮਵਾਰ ਦੇਰ ਸ਼ਾਮ ਤਕ ਕਰਫਿਊ ਦੌਰਾਨ ਰਾਤਰੀ ਬੱਸ ਸੇਵਾ ਚਾਲੂ ਰੱਖਣ ਸਬੰਧੀ ਸਰਕਾਰੀ ਅਤੇ ਨਿੱਜੀ ਬੱਸ ਅਪਰੇਟਰ ਕੋਈ ਫ਼ੈਸਲਾ ਨਹੀਂ ਲੈ ਰਹੇ ਸਨ, ਜਿਨ੍ਹਾਂ ਦੇ ਹਾਲਾਤ ਦੁਚਿਤੀ ਵਾਲੇ ਬਣੇ ਹੋਏ ਹਨ।