ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਹਰ ਇਨਸਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਪਣੀ ਮੰਜ਼ਲ ਤੈਅ ਕਰਨ ਲਈ ਵਾਹਨ ਦੀ ਵਰਤੋਂ ਕਰਦਾ ਹੈ। ਜੋ ਉਸ ਨੂੰ ਸੁਰੱਖਿਅਤ ਉਸਦੀ ਮੰਜਲ ਤੱਕ ਪਹੁੰਚਾ ਦਿੰਦਾ ਹੈ। ਉਥੇ ਹੀ ਉਸ ਵਾਹਨ ਦਾ ਸਹੀ ਅਤੇ ਮਜ਼ਬੂਤ ਹੋਣਾ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਬਹੁਤ ਸਾਰੇ ਵਾਹਨਾ ਵਿੱਚ ਕਿਸੇ ਨਾ ਕਿਸੇ ਖਰਾਬ ਚੀਜ਼ ਨੂੰ ਲੈ ਕੇ ਦੁਰਘਟਨਾ ਹੋਣ ਦੇ ਖਤਰੇ ਵੀ ਵਧ ਜਾਂਦੇ ਹਨ। ਆਏ ਦਿਨ ਇਹ ਬਹੁਤ ਸਾਰੇ ਸੜਕੀ ਹਾਦਸੇ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿੱਥੇ ਸੜਕ ਹਾਦਸੇ ਸਾਹਮਣੇ ਵਾਲੇ ਦੀ ਅਣਗਹਿਲੀ ਨਾਲ ਵਾਪਰਦੇ ਹਨ ਤੇ ਕੁਝ ਆਪਣੀ ਗਲਤੀ ਨਾਲ ਵਾਪਰ ਜਾਂਦੇ ਹਨ। ਇਸ ਲਈ ਵਾਹਨਾਂ ਪ੍ਰਤੀ ਹਮੇਸ਼ਾਂ ਸੁਚੇਤ ਰਹਿਣਾ ਚਾਹੀਦਾ ਹੈ।
ਇਸ ਲਈ ਕੇਂਦਰ ਸਰਕਾਰ ਵੱਲੋਂ ਵੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਗੱਡੀਆਂ-ਕਾਰਾਂ ਦੇ ਟਾਇਰਾਂ ਨੂੰ ਲੈ ਕੇ ਹੁਣ ਆ ਰਹੀ ਹੈ ਇਹ ਵੱਡੀ ਤਾਜਾ ਖਬਰ। ਕੇਂਦਰ ਸਰਕਾਰ ਵੱਲੋਂ ਜਿਥੇ ਵਾਹਨਾਂ ਸਬੰਧੀ ਬਹੁਤ ਸਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਅਤੇ ਕੁਝ ਨਿਯਮਾਂ ਵਿੱਚ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ। ਉਥੇ ਹੀ ਹੁਣ ਸਰਕਾਰ ਵੱਲੋਂ ਹਾਦਸਿਆਂ ਨੂੰ ਘੱਟ ਕਰਨ ਲਈ ਗੱਡੀਆਂ ਦੇ ਟਾਇਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਹੁਣ ਭਾਰਤ ਵਿੱਚ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਨਵੇਂ ਟਾਇਰਾਂ ਦੀ ਵਿਕਰੀ ਸ਼ੁਰੂ ਕੀਤੀ ਜਾਵੇਗੀ ।
ਜੋ ਟਾਇਰਾਂ ਦੀ ਰੋਲਿੰਗ ਪ੍ਰਤੀਰੋਧਕ ਸਮਰੱਥਾ, ਗਿਲੀ ਸੜਕ ਤੇ ਇਸ ਦੀ ਪਕੜ ਅਤੇ ਤੇਲ ਪਦਾਰਥਾਂ ਦੀ ਸਮਰੱਥਾ ਦੇ ਅਧਾਰ ਤੇ ਰੇਟਿੰਗਸ ਹੋਵੇਗੀ। ਲਾਗੂ ਕੀਤੇ ਜਾਣ ਵਾਲੇ ਨਵੇਂ ਨਿਯਮਾਂ ਦੇ ਅਨੁਸਾਰ ਇਹ ਟਾਇਰ ਵੀ ਨਵੇਂ ਡਿਜ਼ਾਈਨ ਦੇ ਨਾਲ ਗੱਡੀ ਦੀ ਮਾਈਲੇਜ ਵਧੇਗੀ ਅਤੇ ਬ੍ਰੇਕ ਲਗਾਉਣ ਵੇਲੇ ਗਿਲੀ ਸੜਕ ਤੇ ਇਨ੍ਹਾਂ ਦੀ ਪਕੜ ਮਜ਼ਬੂਤ ਹੋਵੇਗੀ। ਕਾਰਾਂ, ਬੱਸਾਂ ਅਤੇ ਟਰੱਕਾਂ ਦੇ ਵਿਚਕਾਰ ਲਗਾਏ ਜਾਣ ਵਾਲੇ ਟਾਇਰ 1 ਅਕਤੂਬਰ 2021 ਤੋਂ ਸ਼ੁਰੂ ਕੀਤੇ ਜਾ ਰਹੇ ਹਨ। ਜਿਸ ਨਾਲ ਗੱਡੀ ਵਿੱਚ ਤੇਲ ਦੀ ਖਪਤ ਵੀ ਘੱਟ ਹੋਵੇਗੀ।
ਇਸ ਬਾਰੇ ਸੜਕ ਮੰਤਰਾਲੇ ਵੱਲੋਂ ਇਕ ਵਿਸ਼ੇਸ਼ ਖਰੜਾ ਤਿਆਰ ਕਰਕੇ ਸੋਸ਼ਲ ਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਹੈ। ਨਾਲ ਹੀ ਇਸ ਬਾਰੇ ਲੋਕਾਂ ਕੋਲੋਂ ਸੁਝਾਅ ਅਤੇ ਇਤਰਾਜ਼ ਵੀ ਮੰਗੇ ਗਏ ਹਨ। ਸੜਕ ਮੰਤਰਾਲੇ ਦਾ ਸਾਰੇ ਨਵੇਂ ਟਾਇਰਾਂ ਲਈ 1 ਅਕਤੂਬਰ 2021 ਤੋਂ ਇਹ ਨਿਯਮ ਲਾਗੂ ਕਰਨ ਦਾ ਪ੍ਰਸਤਾਵ ਹੈ। ਅਜੇ ਕਾਰਾਂ, ਬੱਸਾਂ ਅਤੇ ਟਰੱਕਾਂ ਵਿੱਚ ਫਿਲਹਾਲ ਜੋ ਟਾਇਰ ਲੱਗ ਰਹੇ ਹਨ। ਉਨ੍ਹਾਂ ਨੂੰ ਇਕ ਸਾਲ ਲਈ ਯਾਨੀ ਕਿ 1 ਅਕਤੂਬਰ 2022 ਤੱਕ ਲਈ ਛੋਟ ਦਿੱਤੀ ਜਾਵੇਗੀ। 1 ਅਕਤੂਬਰ 2022 ਤੋਂ ਜ਼ਰੂਰੀ ਤੌਰ ਤੇ ਨਵੇਂ ਡਿਜ਼ਾਈਨ ਕੀਤੇ ਹੋਏ ਟਾਇਰ ਹੀ ਗੱਡੀਆਂ ਵਿੱਚ ਲਗਾਏ ਜਾਣਗੇ।
Previous Postਕਿਸਾਨਾਂ ਦੀ ਹੋ ਗਈ ਇਹ ਵੱਡੀ ਜਿੱਤ ਪ੍ਰਸ਼ਾਸਨ ਨੇ ਮੰਨੀਆਂ ਮੰਗਾਂ – ਆਈ ਤਾਜਾ ਵੱਡੀ ਖਬਰ
Next Postਪੰਜਾਬ ਚ 24 ਘੰਟਿਆਂ ਚ ਆਏ ਏਨੇ ਪੌਜੇਟਿਵ ਅਤੇ ਅਤੇ ਹੋਈਆਂ ਏਨੀਆਂ ਮੌਤਾਂ