ਪੰਜਾਬ ਚ ਇਥੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ
ਕੇਂਦਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਮਹੀਨੇ ਤੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੀ ਹਮਾਇਤ ਸੂਬਾ ਸਰਕਾਰ ਵੱਲੋਂ ਕੀਤੀ ਗਈ। ਜਿਸ ਦੇ ਮੱਦੇਨਜ਼ਰ ਹੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ। ਜਿਸ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹਨਾਂ ਖੇਤੀ ਕਾਨੂੰਨ ਬਿੱਲਾਂ ਵਿੱਚ ਸੋਧ ਕਰਕੇ ਰਾਸ਼ਟਰਪਤੀ ਦੀ ਮਨਜੂਰੀ ਲਈ ਭੇਜੇ ਗਏ। ਤੇ
ਸੂਬਾ ਸਰਕਾਰ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦਾ ਸਮਾਂ ਵੀ ਮੰਗਿਆ ਗਿਆ। ਪਰ ਅੱਜ ਰਾਸ਼ਟਰਪਤੀ ਦਾ ਫੈਸਲਾ ਸੁਣ ਕੇ ਸਭ ਹੈਰਾਨ ਰਹਿ ਗਏ। ਕਿਉਂਕਿ ਖੇਤੀ ਕਨੂੰਨਾਂ ਬਾਬਤ ਉਨ੍ਹਾਂ ਨੇ ਗੱਲਬਾਤ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਜਿਸ ਕਾਰਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੇ ਵਿੱਚ ਮਾਲ ਗੱਡੀਆਂ ਦੇ ਨਾ ਆਉਣ ਕਾਰਨ ਪਹਿਲਾਂ ਹੀ ਬਹੁਤ ਸਾਰੀਆਂ ਵਸਤਾਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ।
ਸਭ ਤੋਂ ਵੱਧ ਅਸਰ ਬਿਜਲੀ ਪਾਵਰ ਪਲਾਟਾਂ ਤੇ ਪੈ ਰਿਹਾ ਹੈ ਜਿਸ ਕਾਰਨ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਕਿਉਂਕਿ ਕੋਲੇ ਦੀ ਸਪਲਾਈ ਨਾ ਹੋਣ ਕਾਰਨ ਕੋਲੇ ਦੇ ਸਟਾਕ ਵਿਚ ਭਾਰੀ ਕਮੀ ਆਈ ਹੈ। ਪੰਜਾਬ ਸਰਕਾਰ ਵੱਲੋਂ ਕਈ ਪਲਾਂਟਾਂ ਤੋਂ ਬਿਜਲੀ ਦੀ ਸਪਲਾਈ ਲਈ ਜਾ ਰਹੀ ਹੈ। ਕੁਝ ਜਗ੍ਹਾ ਤੇ ਕੋਲੇ ਦੀ ਕਮੀ ਕਾਰਨ ਬਿਜਲੀ ਦੇ ਪਲਾਂਟ ਬੰਦ ਹੋ ਰਹੇ ਹਨ।
ਹੁਣ ਕੱਲ੍ਹ ਨੂੰ ਪੰਜਾਬ ਵਿੱਚ ਇੱਥੇ ਨੌਂ ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਟੇਟ ਕਾਰਪੋਰੇਸ਼ਨ ਸ਼ਾਹਕੋਟ ਦੇ ਐੱਸ ਡੀ ਓ ਬਲਵਿੰਦਰ ਸਿੰਘ ਤੇ ਜੇ ਈ ਰੁਪਿੰਦਰ ਸਿੰਘ ਨੇ ਦਸਿਆ ਹੈ ਕਿ ਕੱਲ੍ਹ ਬਿਜਲੀ ਘਰ ਢੰਡੋਵਾਲ 66 ਕੇ ਵੀ ਤੋਂ ਚੱਲਦੇ ਫੀਡਰਾਂ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਸ਼ਾਹਕੋਟ ਦੇ ਢੰਡੋਵਾਲ ਬਿਜਲੀ ਘਰ ਤੋਂ ਬਹੁਤ ਵੱਡੇ ਇਲਾਕੇ ਨੂੰ ਬਿਜਲੀ ਦੀ ਸਪਲਾਈ ਕੀਤੀ ਜਾਂਦੀ ਹੈ। ਕੱਲ੍ਹ 6 ਨਵੰਬਰ ਨੂੰ ਬਿਜਲੀ ਦੀ ਸਪਲਾਈ ਸਵੇਰ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਪੰਜਾਬ ਵਿੱਚ ਬਹੁਤ ਜਗ੍ਹਾ ਦੇ ਉੱਪਰ ਰੋਜ਼ ਕੱਟ ਲੱਗ ਰਹੇ ਹਨ।
Previous Postਲਗਣਗੀਆਂ NRI s ਨੂੰ ਮੌਜਾਂ ਹੀ ਮੌਜਾਂ ਜੇ ਬਾਈਡੇਨ ਰਾਸ਼ਟਰਪਤੀ ਬਣ ਗਿਆ ਤਾਂ -ਸਿਧੇ ਏਨੇ ਪੈਸੇ ਬਣਨਗੇ 1 ਘੰਟੇ ਦੇ
Next Postਕੈਪਟਨ ਨੂੰ ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਤੋਂ ਕੰਮ ਕਰਾਉਣ ਦੀ ਦਸੀ ਇਹ ਸਕੀਮ- ਫਿਰ ਕੈਪਟਨ ਨੇ ਦਿੱਤਾ ਇਹ ਜਵਾਬ