ਆਈ ਤਾਜਾ ਵੱਡੀ ਖਬਰ
ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰਖਦੇ ਹੋਏ ਨਵੇਂ ਨਵੇਂ ਐਲਾਨ ਕੀਤੇ ਜਾ ਰਹੇ ਹਨ। ਜਿਥੇ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ, ਉਥੇ ਹੀ ਲੋਕਾਂ ਦੀ ਸੁਰੱਖਿਆ ਲਈ ਚੌਕਸੀ ਵੀ ਵਰਤੀ ਜਾ ਰਹੀ ਹੈ।ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਸਭ ਕੀਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਇਕ ਜਿਲ੍ਹੇ ਵਿੱਚ ਮਿਲਟਰੀ ਰੰਗ ਦੀ ਵਰਦੀ ਅਤੇ ਗੱਡੀਆਂ ਦੇ ਉੱਤੇ ਵੀ ਪਾਬੰਦੀ ਲਗਾਈ ਗਈ ਸੀ, ਤਾਂ ਜੋ ਸ਼ਰਾਰਤੀ ਅਨਸਰ ਕਿਸੇ ਘਟਨਾ ਨੂੰ ਅੰਜ਼ਾਮ ਨਾ ਦੇ ਸਕਣ।
ਇਸ ਤਰ੍ਹਾਂ ਹੀ ਡ੍ਰੋਨ ਦੇ ਇਸਤੇਮਾਲ ਉੱਤੇ ਪਾਬੰਦੀ ਲੱਗੀ, ਤਾਂ ਜੋ ਇਸ ਦੀ ਕੋਈ ਦੁਰਵਰਤੋਂ ਨਾ ਕਰ ਸਕੇ। ਇਸ ਤਰ੍ਹਾਂ ਪਤੰਗਾ ਲਈ ਚਾਇਨਾ ਡੋਰ ਦੇ ਉਪਰ ਵੀ ਪਾਬੰਦੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ। ਹੁਣ ਨਵੀਂ ਦਿੱਲੀ ਦੇ ਵਿੱਚ ਵੀ ਇੱਕ ਹੋਰ ਐਲਾਨ ਹੋ ਗਿਆ ਹੈ। ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ, ਇਸ ਦੇ ਨਾਲ ਕਿਤੇ ਤੁਸੀਂ ਵੀ ਰਗੜੇ ਨਾ ਜਾਇਓ ਤੇ ਤੁਹਾਨੂੰ ਵੀ ਭਾਰੀ ਜ਼ੁਰਮਾਨਾ ਦੇਣਾ ਪੈ ਸਕਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਗਰ ਤੁਸੀਂ ਵੀ ਪਾਣੀ ਦੀ ਦੁਰਵਰਤੋਂ ਕਰਦੇ ਹੋ ਤਾਂ ਤੁਹਾਨੰ ਵੀ ਸੁਚੇਤ ਹੋਣ ਦੀ ਲੋੜ ਹੈ । ਕਿਉ ਕੇ ਪਾਣੀ ਦੀ ਬਰਬਾਦੀ ਦੇ ਕਾਰਨ ਭਾਰੀ ਜ਼ੁਰਮਾਨਾ ਦੇਣਾ ਪੈ ਸਕਦਾ ਹੈ। ਖਬਰ ਹੈ ਕਿ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਨ ਤੇ ਸਜ਼ਾ ਹੋਵੇਗੀ ।ਜਿਸਦੇ ਲਈ ਇਕ ਲੱਖ ਰੁਪਏ ਤੱਕ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ। ਇਸ ਦੇ ਨਾਲ ਹੀ ਪੰਜ ਸਾਲ ਤੱਕ ਦੀ ਜੇਲ ਵੀ ਹੋ ਸਕਦੀ ਹੈ। ਇਹ ਐਲਾਨ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਕੀਤਾ ਗਿਆ ਹੈ।
ਜਲ ਸ਼ਕਤੀ ਮੰਤਰਾਲਾ, ਪਾਣੀ ਸੰਸਾਧਨ , ਨਦੀ ਵਿਕਾਸ ਅਤੇ ਗੰਗਾ ਪੁਨਰ-ਉਥਾਨ ਮੰਤਰਾਲੇ ਦੇ ਤਹਿਤ ਕੇਂਦਰੀ ਭੂਜਲ ਅਥਾਰਿਟੀ ਨੇ ਵਾਤਾਵਰਣ ਐਕਟ 1986 ਦੀ ਧਾਰਾ-5 ਦੇ ਤਹਿਤ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਐਕਟ ਦੇ ਜ਼ਰੀਏ ਹੋਣ ਉਨ੍ਹਾਂ ਲੋਕਾਂ ਤੇ ਨਕੇਲ ਕਸੀ ਜਾਵੇਗੀ । ਜੋ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਦੇ ਹਨ। ਇਸ ਨਾਲ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਹੋਵੇਗੀ।
Previous Postਆਸਟ੍ਰੇਲੀਆ ਚ ਪੈ ਗਿਆ ਇਹ ਖਿਲਾਰਾ ,ਆਈ ਤਾਜਾ ਵੱਡੀ ਖਬਰ
Next Post25 ਅਕਤੂਬਰ ਨੂੰ ਕੈਪਟਨ ਅਮਰਿੰਦਰ ਸਿੰਘ ਕਰਨਗੇ ਪੰਜਾਬ ਲਈ ਇਹ ਵੱਡਾ ਕੰਮ