ਸਾਵਧਾਨ : ਇੰਡੀਆ ਵਾਲਿਓ ਹੁਣੇ ਜਲਦੀ ਨਾਲ ਕਰੋ ਇਹ ਕੰਮ 30 ਜੂਨ ਤੱਕ ਲਈ ਆਈ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਕਰੋਨਾ ਦੇ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਕੀਤੀ ਗਈ ਤਾਲਾਬੰਦੀ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਚਲੇ ਜਾਣ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਤੰਗੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਕਿ ਪੰਜਾਬ ਵਿਚ ਫਿਰ ਕਰੋਨਾ ਦੀ ਦੂਜੀ ਲਹਿਰ ਨੇ ਲੋਕਾਂ ਨੂੰ ਆਪਣੇ ਪ੍ਰਭਾਵ ਹੇਠ ਲੈ ਲਿਆ। ਉਥੇ ਹੀ ਲੋਕਾਂ ਦੇ ਆਰਥਿਕ ਪੱਧਰ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਵੀ ਲੋਕਾਂ ਨੂੰ ਬਹੁਤ ਸਾਰੀਆਂ ਰਾਹਤ ਪ੍ਰਦਾਨ ਕੀਤੀਆਂ ਗਈਆਂ।

ਹੁਣ ਇੰਡੀਆ ਵਾਲਿਆਂ ਲਈ ਇਹ ਖਬਰ ਸਾਹਮਣੇ ਆਈ ਹੈ, ਜਿੱਥੇ 30 ਜੂਨ ਤੱਕ ਇਹ ਕੰਮ ਜਲਦੀ ਕਰ ਲਏ ਜਾਣ ਦੇ ਆਦੇਸ਼ ਦਿੱਤੇ ਗਏ ਹਨ। ਸਰਕਾਰ ਵੱਲੋਂ ਸਾਰੇ ਟੈਕਸ ਦਾਤਾਵਾਂ ਨੂੰ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਕੀਤੇ ਜਾਣ ਸਬੰਧੀ ਹੁਣ 30 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ। ਸਰਕਾਰ ਵੱਲੋਂ ਇਸ ਸਮੇਂ ਨੂੰ ਵਧਾ ਦਿੱਤਾ ਗਿਆ ਸੀ ਕਿਉਂਕਿ ਲੋਕਾਂ ਵੱਲੋਂ ਆਰਥਿਕ ਤੰਗੀ ਦੇ ਚੱਲਦੇ ਹੋਏ ਇਨਕਮ ਟੈਕਸ ਰਿਟਰਨ ਭਰਨ ਵਿੱਚ ਵੀ ਮੁਸ਼ਕਿਲ ਪੇਸ਼ ਆ ਰਹੀਆਂ ਸਨ।

ਅਗਰ ਟੈਕਸ ਭਰਨ ਵਾਲੇ ਕਰਮਚਾਰੀ 30 ਜੂਨ ਤੱਕ ਆਧਾਰ ਨੰਬਰ ਨਾਲ ਪੈਨ ਕਾਰਡ ਨੂੰ ਲਿੰਕ ਨਹੀਂ ਕਰਵਾਉਣਗੇ ਤਾਂ ਉਸ ਤੋਂ ਬਾਅਦ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਲੇਟ ਫੀਸ ਲੱਗੇਗੀ। ਅਗਰ ਤੁਹਾਡਾ ਪੈਨ ਕਾਰਡ ਕਿਸੇ ਵਜ੍ਹਾ ਕਾਰਨ ਰੱਦ ਹੋ ਜਾਂਦਾ ਹੈ ਤਾਂ ਤੁਸੀਂ ਇਸ ਨੂੰ ਆਧਾਰ ਨਾਲ ਲਿੰਕ ਨਹੀ ਕੀਤਾ ਤਾਂ ਉਥੇ ਅਯੋਗ ਮੰਨਿਆ ਜਾਵੇਗਾ। ਇਸ ਲਈ ਤੁਹਾਨੂੰ ਲਾਜ਼ਮੀ ਤੌਰ ਉਤੇ 30 ਜੂਨ ਤੱਕ ਆਧਾਰ ਨੰਬਰ ਨੂੰ ਪੈਨ ਕਾਰਡ ਨਾਲ ਲਿੰਕ ਕਰਨਾ ਜ਼ਰੂਰੀ ਕੀਤਾ ਗਿਆ ਹੈ।

ਜਿਸ ਵਾਸਤੇ ਤੁਹਾਨੂੰ UIDPAN ਲੈ ਕੇ ਆਧਾਰ ਨੰਬਰ ਅਤੇ ਖਾਲੀ ਜਗ੍ਹਾ ਦੇ ਕੇ ਫਿਰ ਪੈਨ ਨੰਬਰ ਲਿਖ ਕੇ 567678 ਜਾਂ 56161 ਤੇ ਮੈਸਜ਼ ਕਰਨਾ ਲਾਜ਼ਮੀ ਕੀਤਾ ਗਿਆ ਹੈ। ਤੁਸੀਂ ਪੈਨ ਐਸਐਮਐਸ ਜ਼ਰੀਏ ਵੀ ਆਧਾਰ ਨਾਲ ਜੋੜ ਸਕਦੇ ਹੋ। ਇਸ ਦੀ ਵਿਵਸਥਾ ਇਨਕਮ ਟੈਕਸ ਕਾਨੂੰਨ,1961 ਵਿਚ ਜੋੜੇ ਗਏ ਨਵੇਂ ਸੈਕਸ਼ਨ 234 ਐੱਚ ਵਿੱਚ ਕੀਤੀ ਗਈ ਹੈ । ਸਰਕਾਰ ਨੇ 23 ਮਾਰਚ ਨੂੰ ਲੋਕ ਸਭਾ ਵਿੱਚ ਫਾਇਨੈਂਸ ਬਿੱਲ 2021 ਪਾਸ ਕਰਨ ਸਮੇਂ ਇਹ ਵਿਵਸਥਾ ਲਾਗੂ ਕਰ ਦਿੱਤੀ ਸੀ।